Punjab
IND vs NZ: ਤਿਲਕ ਵਰਮਾ ਤੋਂ ਹਾਰਿਆ ਨਿਊਜੀਲੈਂਡ, ਰੋਮਾਂਚਕ ਮੁਕਾਬਲੇ ’ਚ ਭਾਰਤ ਦੀ ਸ਼ਾਨਦਾਰ ਜਿੱਤ
5 ਮੈਚਾਂ ਦੀ ਟੀ20 ਸੀਰੀਜ਼ ’ਚ 2-0 ਨਾਲ ਅੱਗੇ ਹੋਈ ਟੀਮ ਇੰਡੀਆ
ਸਪੋਰਟਸ ਡੈਸਕ। ਭਾਰਤ ਨੇ ਦੂਜੇ ਅਤੇ ਰੋਮਾਂਚਕ ਟੀ20 ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 5 ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਦੀ ਇਸ ਰੋਮਾਂਚਕ ਜਿੱਤ ਦੇ ਹੀਰੋ Tilak Verma ਰਹੇ। 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਨੇ 14.5 ਓਵਰਾਂ ’ਚ 112 ਦੌੜਾਂ ’ਤੇ 6 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ, ਤਿਲਕ ਤੇ ਨਿਤੀਸ਼ ਰੈਡੀ ਨੇ ਸੱਤਵੀਂ ਵਿਕਟ ਦੀ ਸਾਂਝੇਦਾਰੀ ’ਚ 30 ਗੇਂਦਾਂ ’ਚ 69 ਦੌੜਾਂ ਜੋੜੀਆਂ ਤੇ ਟੀਮ ਨੂੰ ਜਿੱਤ ਦਿਵਾਈ। ਤਿਲਕ ਨੇ ਆਪਣੀ ਪਾਰੀ ’ਚ 26 ਗੇਂਦਾਂ ਦਾ ਸਾਹਮਣਾ ਕੀਤਾ ਤੇ 6 ਚੌਕੇ ਤੇ ਇੱਕ ਛੱਕਾ ਲਾਇਆ। ਨਿਤੀਸ਼ ਰੈਡੀ ਨੇ 13 ਗੇਂਦਾਂ ’ਚ 26 ਦੌੜਾਂ ਦੀ ਪਾਰੀ ਖੇਡੀ। ਨਮਨ ਧੀਰ ਨੇ ਵੀ 17 ਗੇਂਦਾਂ ’ਚ 31 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ : Amritsar News: ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ