Medical Centre Opening: ਬਾਦਸ਼ਾਹਪੁਰ ਵਿਖੇ 'ਬਾਦਸ਼ਾਹਪੁਰ ਹੈਲਥ ਕੇਅਰ ਸੈਂਟਰ' ਦਾ ਹੋਇਆ ਸ਼ਾਨਦਾਰ ਉਦਘਾਟਨ

ਇਲਾਕਾ ਨਿਵਾਸੀਆਂ ਨੂੰ ਮਿਲੇਗੀ ਫ੍ਰੀ ਚੈੱਕਅੱਪ ਤੇ ਮੁਫ਼ਤ ਦਵਾਈਆਂ ਦੀ ਸਹੂਲਤ

Satinder Mathur  Picture
Published On

Medical Centre Opening: (ਮਨੋਜ ਗੋਇਲ), ਘੱਗਾ/ਬਾਦਸ਼ਾਹਪੁਰ। ਐਨ.ਆਰ.ਆਈ. ਵਿੰਗ ਕੈਲੀਫੋਰਨੀਆ (ਯੂ.ਐੱਸ.ਏ.) ਦੇ ਡਾਕਟਰ ਹਰਪਾਲ ਸਿੰਘ ਵਿਰਕ ਦੀ ਵਿਸ਼ੇਸ਼ ਬਦੌਲਤ ਅਤੇ ਪਿੰਡ ਦੀ ਸਰਪੰਚ ਲਖਵੀਰ ਕੌਰ ਬਾਜਵਾ (ਪਤਨੀ ਬਚਿੱਤਰ ਸਿੰਘ ਬਾਜਵਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਜਤਿੰਦਰ ਕੁਮਾਰ ਅਰੋੜਾ, ਪੰਚਾਇਤ ਮੈਂਬਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਪੂਰਨ ਸਹਿਯੋਗ ਨਾਲ ਅੱਜ ਬਾਦਸ਼ਾਹਪੁਰ ਵਿਖੇ 'ਬਾਦਸ਼ਾਹਪੁਰ ਹੈਲਥ ਕੇਅਰ ਸੈਂਟਰ' ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਸੈਂਟਰ ਦਾ ਉਦਘਾਟਨ ਅਤੇ ਰੀਬਨ ਕੱਟਣ ਦੀ ਰਸਮ ਪਿੰਡ ਦੀ ਸਰਪੰਚ ਲਖਵੀਰ ਕੌਰ ਵੱਲੋਂ ਅਦਾ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਹੈਲਥ ਕੇਅਰ ਸੈਂਟਰ ਇਲਾਕੇ ਦੇ ਲੋਕਾਂ ਲਈ ਬਹੁਤ ਵੱਡੀ ਰਾਹਤ ਸਾਬਤ ਹੋਵੇਗਾ। ਸੈਂਟਰ ਵਿਖੇ ਹਰ ਸੋਮਵਾਰ, ਬੁੱਧਵਾਰ ਅਤੇ ਸ਼ਨਿੱਚਰਵਾਰ ਨੂੰ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਜਾਵੇਗਾ ਅਤੇ ਸਿਰਫ਼ 20 ਰੁਪਏ ਦੀ ਪਰਚੀ ਨਾਲ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਮਰੀਜ਼ਾਂ ਦਾ ਪੂਰਾ ਇਲਾਜ ਬਿਲਕੁਲ ਮੁਫ਼ਤ ਹੋਵੇਗਾ। ਸੈਂਟਰ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਦਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: Sunam News: ਕੈਮਿਸਟ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਮੁਲਾਕਾਤ ਕੀਤੀ

ਅੱਜ ਦੇ ਇਸ ਉਦਘਾਟਨੀ ਸਮਾਰੋਹ ਵਿੱਚ ਨੇੜਲੇ ਕਈ ਪਿੰਡਾਂ ਦੇ ਸਰਪੰਚ ਸਾਹਿਬਾਨ ਅਤੇ ਇਲਾਕੇ ਦੀਆਂ ਪ੍ਰਮੁੱਖ ਪਤਵੰਤੇ ਸੱਜਣਾਂ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਸ਼ਿਰਕਤ ਕੀਤੀ। ਆਏ ਹੋਏ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਡਾ. ਹਰਪਾਲ ਸਿੰਘ ਵਿਰਕ (ਯੂ.ਐੱਸ.ਏ.), ਸਰਪੰਚ ਲਖਵੀਰ ਕੌਰ ਬਾਜਵਾ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਵਿੰਦਰ ਕੌਰ ਦੇ ਪਤੀ ਦਲਵੀਰ ਸਿੰਘ, ਅਵਤਾਰ ਸਿੰਘ ਬਾਜਵਾ, ਟਹਿਲ ਸਿੰਘ ਬਾਜਵਾ,ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ,ਸਰੂਪ ਸਿੰਘ ਸੰਧਾ, ਮਹਿੰਗਾ ਸਿੰਘ ਲਾਡੀ, ਬੂਰਾ ਬਾਜਵਾ, ਬਲਜਿੰਦਰ ਸਿੰਘ ਅਤੇ ਦਲਜੀਤ ਘੁੰਮਣ ਤੋਂ ਇਲਾਵਾ ਪਿੰਡ ਇਲਾਕੇ ਦੇ ਪਤਵੰਤੇ ਮੌਜ਼ੂਦ ਰਹੇ।

About The Author

Related Posts