Saint Dr MSG: ਸਿਮਰਨ ਕਰਨ ਲਈ ਸਮਾਂ ਜ਼ਰੂਰ ਨਿਸ਼ਚਿਤ ਕਰੋ : ਸੰਤ ਡਾ. ਐਮਐਸਜੀ

ਮਾਲਕ ਨੂੰ ਵੇਖਣ ਲਈ , ਸੇਵਾ ਤੇ ਸਿਮਰਨ ਹੀ ਇੱਕ ਮਾਤਰ ਉਪਾਅ

Sach Kahoon Punjabi Desk Picture
Published On

Saint Dr MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਕਣ-ਕਣ ਵਿੱਚ ਜਰ੍ਹੇ-ਜਰ੍ਹੇ ਵਿੱਚ ਹੈ, ਸਭ ਦੇ ਅੰਦਰ ਹੈ ਤੇ ਜਦੋਂ ਅੰਦਰ ਤੋਂ ਨਜ਼ਰ ਆਉਂਦਾ ਹੈ ਤਾਂ ਹਰ ਥਾਂ ਨਜ਼ਰ ਆਉਂਦਾ ਹੈ ਪਰ ਸਭ ਤੋਂ ਪਹਿਲਾਂ ਉਸ ਨੂੰ ਅੰਦਰ ਵੇਖਣਾ ਅਤਿ ਜ਼ਰੂਰੀ ਹੈ।

ਪੂਜਨੀਕ ਗੁਰੂ ਜੀ (Saint Dr MSG) ਨੇ ਫਰਮਾਇਆ ਕਿ ਉਸ ਮਾਲਕ ਨੂੰ ਵੇਖਣ ਲਈ , ਸੇਵਾ ਤੇ ਸਿਮਰਨ ਹੀ ਇੱਕ ਮਾਤਰ ਉਪਾਅ  ਹੈ ਤੇ ਕੋਈ ਤਰੀਕਾ ਨਹੀਂ ਹੈ, ਜਿਸ ਨਾਲ ਉਹ ਮਾਲਕ ਨਜ਼ਰ ਆਵੇ ਚਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦਿਆਂ ਜਿਉਂ-ਜਿਉਂ ਤੁਸੀਂ ਸਿਮਰਨ ਕਰਦੇ ਜਾਓਗੇ, ਭਗਤੀ ਕਰਦੇ ਜਾਓਗੇ ਤਾਂ ਉਹ ਅੰਦਰ ਤੋਂ ਨਜ਼ਰ ਆਵੇਗਾ ਜਿਉਂ ਹੀ ਉਹ ਅੰਦਰ ਤੋਂ ਨਜ਼ਰ ਆਉਂਦਾ ਹੈ ਤਾਂ ਉਹ ਜਰ੍ਹੇ-ਜਰ੍ਹੇ ਵਿੱਚ , ਕਣ-ਕਣ ਵਿੱਚ ਨਜ਼ਰ ਆਉਂਦਾ ਹੈ ਸਿਮਰਨ ਲਈ ਸਮਾਂ ਨਿਸ਼ਚਿਤ ਕਰੋ

 ਬਿਨਾ ਸਮੇਂ ਦੇ ਮਨ ਜਾਲਮ ਸਿਮਰਨ ਕਰਨ ਨਹੀਂ ਦਿੰਦਾ ਸਮੇਂ ਜੇਕਰ ਨਿਸ਼ਚਿਤ ਹੋਵੇਗਾ, ਤੇ ਉਸ ਸਮੇਂ ਤੁਸੀਂ ਸਿਮਰਨ ਕਰਦੇ ਹੋ, ਭਗਤੀ ਕਰਦੇ ਹੋ ਤਾਂ ਇਕ ਤਲਬ ਲਗਣ ਲੱਗੇਗੀ, ਇੱਕ ਤੜਫ ਜਾਗੇਗੀ ਕਿ ਜਦੋਂ ਵੀ ਉਹ ਸਮਾਂ ਆਵੇਗਾ, ਤੁਸੀਂ ਜ਼ਰੂਰ ਮਾਲਕ ਦੀ ਯਾਦ ਵਿੱਚ ਬੈਠਣਗੇ ਤਾਂ ਸਮਝ ਲਓ  ਇਹ ਰੂਹਾਨੀਅਤ ਵਿੱਚ ਤਰੱਕੀ ਦਾ ਮਾਰਗ ਖੁੱਲ੍ਹ ਗਿਆ ਹੈ ਇਸ ਲਈ ਸਮਾਂ ਨਿਸ਼ਚਿਤ ਕਰਕੇ, ਉਸ ਦੀ ਭਗਤੀ ਕਰੋ ਤੇ ਕਣ-ਕਣ ਵਿੱਚ ਰਹਿਣ ਵਾਲਾ, ਹਰ ਕਿਸੇ ਦੇ ਅੰਦਰ ਰਹਿਣ ਵਾਲਾ ਨਜ਼ਰ ਆਵੇਗਾ ਤੇ ਖੁਸ਼ੀਆਂ ਨਾਲ ਲਬਰੇਜ਼ ਜ਼ਰੂਰ ਕਰ ਦੇਵੇਗਾ ਉਸਦੀ ਯਾਦ ਵਿੱਚ ਸਮਾਂ ਲਾਉਂਦੇ-ਲਾਉਂਦੇ ਉਸ ਦੀ ਸ੍ਰਿਸ਼ਟੀ ਦੀ ਸੇਵਾ ਕਰੋ ਜ਼ਰੂਰ ਤੁਹਾਡੇ  ਅੰਤਰ ਹਿਰਦੇ ਵਿੱਚ ਉਸ ਦੇ ਨਜ਼ਾਰੇ ਨਜ਼ਰ ਆਉਣ ਲੱਗਣਗੇ।

About The Author

Related Posts