Budharwali MSG Mahotsav Bhandara Month: ਮੌਜਪੁਰ ਧਾਮ ’ਚ MSG ਅਵਤਾਰ ਮਹਾਂਉਤਸਵ ਭੰਡਾਰੇ ਦੀਆਂ ਧੂਮਾਂ, 136 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੇ ਗਰਮ ਕੰਬਲ

ਮੌਜਪੁਰ ਧਾਮ ’ਚ ਐੱਮਐੱਸਜੀ ਅਵਤਾਰ ਮਹਾਂਉਤਸਵ ਭੰਡਾਰੇ ਦੀਆਂ ਧੂਮਾਂ, 136 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੇ ਗਰਮ ਕੰਬਲ

Khushdeep Singh Picture
Published On

ਬੁੱਧਰਵਾਲੀ (ਲਖਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੇ ਬਾਨੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ 136ਵੇਂ ਅਵਤਾਰ ਮਹੀਨੇ ਦੀ ਖੁਸ਼ੀ ’ਚ ਰਾਜਸਥਾਨ ਦੀ ਸਾਧ-ਸੰਗਤ ਨੇ ਐੱਮਐੱਸਜੀ ਅਵਤਾਰ ਮਹਾਂਉਤਸਵ ਭੰਡਾਰਾ ਸ਼ਰਧਾ, ਉਤਸ਼ਾਹ ਤੇ ਭਗਤੀ ਭਾਵਨਾ ਨਾਲ ਮਨਾਇਆ। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ, ਮੌਜਪੁਰ ਧਾਮ, ਬੁੱਧਰਵਾਲੀ (ਜ਼ਿਲ੍ਹਾ ਸ਼੍ਰੀਗੰਗਾਨਗਰ) ’ਚ ਹੋਏ ਇਸ ਨਾਮਚਰਚਾ ਸਤਿਸੰਗ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਇਸ ਮੌਕੇ ’ਤੇ ਮਾਨਵਤਾ ਭਲਾਈ ਕਾਰਜ਼ਾਂ ਤਹਿਤ 136 ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡ ਕੇ ਠੰਢ ਤੋਂ ਰਾਹਤ ਪਹੁੰਚਾਈ ਗਈ।

‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਹੋਈ ਸ਼ੁਰੂਆਤ

ਪਵਿੱਤਰ ਭੰਡਾਰੇ ਦੀ ਸ਼ੁਰੂਆਤ ਸਵੇਰੇ 11 ਵਜੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਹੋਈ। ਇਸ ਤੋਂ ਬਾਅਦ ਸ਼ਬਦਬਾਣੀ ਨਾਲ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪੂਰਾ ਨਾਮਚਰਚਾ ਸਤਿਸੰਗ ਗੁਰੂ ਭਗਤੀ ਤੇ ਸ਼ਰਧਾ ਦੇ ਰੰਗ ’ਚ ਰੰਗਿਆ ਹੋਇਆ ਨਜ਼ਰ ਆਇਆ। ਸ਼ਰਧਾਲੂਆਂ ਨੇ ਪੂਰੇ ਉਤਸ਼ਾਹ ਤੇ ਭਗਤੀ ਭਾਵਨਾ ਨਾਲ ਭੰਡਾਰੇ ’ਚ ਹਿੱਸਾ ਲਿਆ।

136 ਜ਼ਰੂਰਤਮੰਦ ਪਰਿਵਾਰ ਨੂੰ ਵੰਡੇ ਗਰਮ ਕੰਬਲ

ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਨੂੰ ਮਾਨਵਤਾ ਭਲਾਈ ਕਾਰਜ਼ਾਂ ਨਾਲ ਸਾਂਝਾ ਕਰਦੇ ਹੋਏ 136 ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ। ਇਸ ਸੇਵਾ ਕਾਰਜ਼ ਨਾਲ ਜ਼ਰੂਰਤਮੰਦ ਪਰਿਵਾਰਾਂ ਨੂੰ ਠੰਢ ਦੇ ਮੌਸਮ ’ਚ ਰਾਹਤ ਦੇਣ ਦਾ ਯਤਨ ਕੀਤਾ ਗਿਆ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਮੇਂ-ਸਮੇਂ ’ਤੇ ਮਾਨਵਤਾ ਭਲਾਈ ਦੇ ਕਾਰਜ਼ਾਂ ਰਾਹੀਂ ਜ਼ਰੂਰਤਮੰਦਾਂ ਦੀ ਮੱਦਦ ਕਰਦੀ ਰਹੀ ਹੈ।

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਜੀਵਨ ਤੇ ਡੇਰਾ ਸੱਚਾ ਸੌਦਾ ਦੀ ਸ਼ੁਰੂਆਤ ’ਤੇ ਚਰਚਾ

ਇਸ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੀ ਸ਼ੁਰੂਆਤ ਤੇ ਇਸ ਦੇ ਬਾਨੀ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਜ਼ ਦੇ ਪਵਿੱਤਰ ਜੀਵਨ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਜੀਵਨ ਮਾਨਵਤਾ ਦੀ ਸੇਵਾ ਤੇ ਪਰਮਾਤਮਾ ਦੀ ਭਾਲ ਪ੍ਰਤੀ ਸਮਰਪਿਤ ਰਿਹਾ। ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਪ੍ਰੇਰਣਾਵਾਂ ਤੇ ਸਿੱਖਿਆਵਾਂ ਨੂੰ ਸ਼ਰਧਾਲੂਆਂ ਨਾਲ ਸਾਂਝਾ ਕੀਤਾ ਗਿਆ। ਪਵਿੱਤਰ ਭੰਡਾਰੇ ਦੌਰਾਨ ਸਾਧ-ਸੰਗਤ ਨੇ ਗੁਰੂ ਮਹਿਮਾ ਦਾ ਗੁਣਗਾਨ ਕਰਦੇ ਹੋਏ ਅਵਤਾਰ ਮਹੀਨੇ ਦੀ ਖੁਸ਼ੀ ਸਾਂਝਾ ਕੀਤੀ। ਨਾਲ ਹੀ, ਜ਼ਰੂਰਤਮੰਦ ਪਰਿਵਾਰਾਂ ਦੀ ਮੱਦਦ ਲਈ ਕੀਤੇ ਗਏ ਸੇਵਾ ਕਾਰਜ਼ ਨੇ ਮਾਨਵਤਾ ਤੇ ਸੇਵਾ ਭਾਵਨਾ ਨਾਲ ਜੋੜ ਦਿੱਤਾ।

1

2

34

567

ਇਹ ਵੀ ਪੜ੍ਹੋ : US Road Accident: ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਜਨਵਰੀ ’ਚ ਹੋਣਾ ਸੀ ਵਿਆਹ

Comments

Post Your Comment

About The Author

Related Posts