MSG Mahotsav Bhandara Month: ਸਲਾਬਤਪੁਰਾ ’ਚ ਪਵਿੱਤਰ ਐਮਐਸਜੀ ਮਹਾਂਉਤਸਵ ਭੰਡਾਰਾ ਸ਼ੁਰੂ
MSG Mahotsav Bhandara Month: ਸਾਧ-ਸੰਗਤ ਡੇਰੇ ਤੋਂ ਕਰੀਬ 4-5 ਕਿਲੋਮੀਟਰ ਪਿੱਛੇ ਤੋਂ ਹੀ ਵਹੀਕਲਾਂ ਵਿੱਚੋਂ ਉੱਤਰ ਕੇ ਪੈਦਲ ਪੰਡਾਲ ਵੱਲ ਨੂੰ ਆ ਰਹੀ ਹੈ
MSG Mahotsav Bhandara Month: ਸਲਾਬਤਪੁਰਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮ. ਐਸ. ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਪਵਿੱਤਰ ਐਮਐਸਜੀ ਮਹਾਂਉਤਸਵ ਭੰਡਾਰਾ ਸ਼ੁਰੂ ਹੋ ਗਿਆ ਹੈ। ਕਵੀਰਾਜਾਂ ਵੱਲੋਂ ਪਵਿੱਤਰ ਅਵਤਾਰ ਮਹੀਨੇ ਨਾਲ ਸਬੰਧਿਤ ਸ਼ਬਦ-ਭਜਨ ਬੋਲੇ ਜਾ ਰਹੇ ਹਨ।
ਇਸ ਪਵਿੱਤਰ ਭੰਡਾਰੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਸਾਧ-ਸੰਗਤ ਸਵੇਰੇ ਵੇਲੇ ਤੋਂ ਲਗਾਤਾਰ ਆ ਰਹੀ ਹੈ। ਸਲਾਬਤਪੁਰਾ ਵੱਲ ਨੂੰ ਆਉਂਦੀਆਂ ਸੜਕਾਂ ’ਤੇ ਸਾਧ-ਸੰਗਤ ਦੇ ਵਹੀਕਲਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਮੋਗਾ, ਫਰੀਦਕੋਟ, ਫਿਰੋਜ਼ਪੁਰ ਤੇ ਬਠਿੰਡਾ ਜ਼ਿਲ੍ਹੇ ਵੱਲੋਂ ਆਉਣ ਵਾਲੀ ਸਾਧ-ਸੰਗਤ ਦੇ ਵਹੀਕਲਾਂ ਦਾ ਐਨਾ ਜ਼ਿਆਦਾ ਜਾਮ ਲੱਗ ਗਿਆ ਹੈ ਕਿ ਕਈ ਥਾਵਾਂ ਤੋਂ ਤਾਂ ਸਾਧ-ਸੰਗਤ ਡੇਰੇ ਤੋਂ ਕਰੀਬ 4-5 ਕਿਲੋਮੀਟਰ ਪਿੱਛੇ ਤੋਂ ਹੀ ਵਹੀਕਲਾਂ ਵਿੱਚੋਂ ਉੱਤਰ ਕੇ ਪੈਦਲ ਪੰਡਾਲ ਵੱਲ ਨੂੰ ਆ ਰਹੀ ਹੈ। ਪਵਿੱਤਰ ਭੰਡਾਰਾ ਸ਼ੁਰੂ ਹੋਣ ਤੋਂ ਪਹਿਲਾਂ ਨੌਜਵਾਨ, ਬੱਚੇ ਤੇ ਬੁੱਢੇ ਪੰਡਾਲ ਵਿੱਚ ਢੋਲ ਦੀ ਥਾਪ ਤੇ ਭੰਗੜੇ ਪਾਉਂਦੇ ਰਹੇ। ਡੇਰਾ ਸ਼ਰਧਾਲੂ ਭੈਣਾਂ ਵੀ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਜਾਗੋ ਕੱਢਦੀਆਂ ਹੋਈਆਂ ਆ ਰਹੀਆਂ ਹਨ।

ਇਸ ਪਵਿੱਤਰ ਭੰਡਾਰੇ ਮੌਕੇ ਲੋੜਵੰਦਾਂ ਦੀ ਮੱਦਦ ਕਰਕੇ ਭਲਾਈ ਕਾਰਜ਼ ਵੀ ਕੀਤੇ ਜਾਣਗੇ। ਸਾਧ ਸੰਗਤ ਦੀ ਸਹੂਲਤ ਲਈ ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਹਰ ਤਰ੍ਹਾਂ ਦੇ ਬਿਹਤਰ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਬਿਕਰਮੀ ਸੰਮਤ 1948, ਸੰਨ 1891 ’ਚ ਕੱਤਕ ਮਹੀਨੇ ਦੀ ਪੁੰਨਿਆਂ ਦੇ ਦਿਨ ਪਿੰਡ ਕੋਟੜਾ, ਤਹਿਸੀਲ ਗੰਧੇਅ, ਰਿਆਸਤ ਕਲਾਇਤ (ਬਲੋਚਿਸਤਾਨ) ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਹੋਇਆ। ਇਸ ਪਵਿੱਤਰ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ਾਂ ’ਚ ਵਸਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ।






Read Also : ਪੀੜ੍ਹੀ ਦਰ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜ ਰਹੇ ਪਰਿਵਾਰ
Comments