Punjab
ਅੰਮ੍ਰਿਤਸਰ ਦੇ ਵਿਦਿਆਰਥੀ ਨੇ ਸੁਣਨ ਸ਼ਕਤੀ ਦੀ ਘਾਟ ਵਾਲੇ ਲੋਕਾਂ ਲਈ ਸਾਊਂਡ-ਅਲਰਟ ਆਈਵੀਅਰ ਦਾ ਸਫਲ ਪ੍ਰੀਖਣ ਕੀਤਾ
ਕੋਚਰਟੈਕ ਵਿਖੇ ਡੈਫਅਸਿਸਟ ਪ੍ਰੋਟੋਟਾਈਪ ਦੀ ਜਾਂਚ; ਵਰਤੋਂਕਾਰ ਦੇ ਸੁਝਾਵਾਂ ਨਾਲ ਡਿਜ਼ਾਈਨ ਵਿੱਚ ਹੋਰ ਸੁਧਾਰ ਹੋਵੇਗਾ
ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਦੇ ਵਿਦਿਆਰਥੀ ਅਤੇ ਡੈਫਅਸਿਸਟ ਪ੍ਰੋਜੈਕਟ ਦੇ ਸਹਿ-ਸੰਸਥਾਪਕ ਆਰੂਸ਼ ਸਿੰਘ ਮਿਨਹਾਸ ਨੇ ਕੋਚਰ ਇਨਫੋਟੈਕ (ਕੋਚਰਟੈਕ), ਅੰਮ੍ਰਿਤਸਰ ਵਿਖੇ ਸੁਣਨ ਸ਼ਕਤੀ ਦੀ ਘਾਟ ਵਾਲੇ ਲੋਕਾਂ ਲਈ ਤਿਆਰ ਕੀਤੇ ਆਪਣੇ ਵਿਸ਼ੇਸ਼ ਆਈਵੀਅਰ ਪ੍ਰੋਟੋਟਾਈਪ ਦੀ ਸਫਲ ਜਾਂਚ ਕੀਤੀ।
ਇਹ ਪ੍ਰੋਟੋਟਾਈਪ ਉਨ੍ਹਾਂ ਲੋਕਾਂ ਦੀ ਰੋਜ਼ਾਨਾ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਜੋ ਆਵਾਜ਼ਾਂ ਨੂੰ ਸੁਣ ਨਹੀਂ ਸਕਦੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਨਹਾਸ ਨੇ ਦੱਸਿਆ ਕਿ ਇਹ ਡਿਵਾਈਸ ਬਿਨਾਂ ਇੰਟਰਨੈੱਟ ਤੋਂ ਕੰਮ ਕਰਦੀ ਹੈ ਅਤੇ ਹਾਰਨ, ਸਾਇਰਨ ਵਰਗੀਆਂ ਜ਼ਰੂਰੀ ਆਵਾਜ਼ਾਂ ਨੂੰ ਪਛਾਣਦੀ ਹੈ। ਉਹਨਾਂ ਦੱਸਿਆ ਕਿ ਇਹ ਆਵਾਜ਼ ਕਿਸ ਦਿਸ਼ਾ ਤੋਂ ਆ ਰਹੀ ਹੈ, ਇਸਦਾ ਵਿਜ਼ੂਅਲ ਸੰਕੇਤ ਦਿੰਦੀ ਹੈ ਅਤੇ ਸਾਰੀ ਜਾਣਕਾਰੀ ਅੱਖਾਂ ਸਾਹਮਣੇ ਦਿਖਾਈ ਦਿੰਦੀ ਹੈ।

ਮਿਨਹਾਸ ਨੇ ਇਹ ਡਿਵਾਈਸ ਸੁਣਨ ਸ਼ਕਤੀ ਦੀ ਘਾਟ ਵਾਲੇ ਇੱਕ ਭਾਗੀਦਾਰ ਨੂੰ ਪਹਿਨਾ ਕੇ ਵਿਖਾਈ। ਭਾਗੀਦਾਰ ਨੇ ਇਸਦੇ ਕਈ ਉਪਯੋਗਾਂ ਦਾ ਸਮਰਥਨ ਕੀਤਾ।
ਉਹਨਾਂ ਦੱਸਿਆ ਕਿ ਭਾਗੀਦਾਰ ਨੇ ਦੋ ਵਿਹਾਰਕ ਸੁਝਾਅ ਦਿੱਤੇ ਜੋ ਅਗਲੇ ਡਿਜ਼ਾਈਨ ਵਿੱਚ ਸ਼ਾਮਲ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਭਾਗੀਦਾਰ ਨੇ ਦੱਸਿਆ ਕਿ ਬੈਟਰੀ ਨੂੰ ਚਿਹਰੇ ਤੋਂ ਦੂਰ ਕੀਤਾ ਜਾਵੇ ਤਾਂ ਜੋ ਗਰਮੀ ਨਾ ਲੱਗੇ ਅਤੇ ਡਿਸਪਲੇ ਦੀ ਸਥਿਤੀ ਬਦਲੀ ਜਾਵੇ ਤਾਂ ਜੋ ਨਜ਼ਰ ਵਿੱਚ ਰੁਕਾਵਟ ਨਾ ਆਵੇ।
ਮਿਨਹਾਸ ਨੇ ਕਿਹਾ "ਸਾਡਾ ਮਕਸਦ ਸਿਰਫ ਆਵਾਜ਼ ਪਛਾਣਨਾ ਨਹੀਂ, ਸਗੋਂ ਉਸ ਜਾਣਕਾਰੀ ਨੂੰ ਆਰਾਮਦਾਇਕ ਅਤੇ ਵਰਤੋਂਯੋਗ ਤਰੀਕੇ ਨਾਲ ਪਹੁੰਚਾਉਣਾ ਹੈ। ਕੋਚਰਟੈਕ ਵਿਖੇ ਹੋਈ ਇਹ ਜਾਂਚ ਸਾਡੇ ਲਈ ਬਹੁਤ ਕੀਮਤੀ ਰਹੀ।" ਅਗਲੇ ਪੜਾਅ ਵਿੱਚ ਡਿਵਾਈਸ ਦੀ ਬਣਤਰ, ਆਰਾਮ ਅਤੇ ਭਰੋਸੇਯੋਗਤਾ ਲਈ ਵਿਆਪਕ ਜਾਂਚ ਕੀਤੀ ਜਾਵੇਗੀ।
ਉਸਨੇ ਦੱਸਿਆ ਕਿ ਇਹ ਇੱਕ ਸਹਾਇਕ ਤਕਨਾਲੋਜੀ ਪ੍ਰੋਜੈਕਟ ਹੈ ਜੋ ਸੁਣਨ ਸ਼ਕਤੀ ਦੀ ਘਾਟ ਵਾਲੇ ਭਾਈਚਾਰੇ ਲਈ ਕਿਫਾਇਤੀ ਅਤੇ ਔਫਲਾਈਨ ਹੱਲ ਤਿਆਰ ਕਰਨ 'ਤੇ ਕੰਮ ਕਰ ਰਿਹਾ ਹੈ।
Read Also : ਐੱਲਈਏਐੱਫ ਸੰਗਠਨ ਦੇ ਸਹਿਯੋਗ ਨਾਲ ਵਾਤਾਵਰਨ ਸੁਰੱਖਿਆ ਦਾ ਚੁੱਕਿਆ ਬੀੜਾ