Asian Para Games 2026: ਏਸ਼ੀਅਨ ਪੈਰਾ ਖੇਡਾਂ, ਉੱਚੀ ਛਾਲ ’ਚ ਭਾਰਤ ਦੀ ਦੋਹਰੀ ਜਿੱਤ, ਪ੍ਰਵੀਨ ਨੇ ਜਿੱਤਿਆ ਸੋਨ ਤਗਮਾ, ਬੰਟੀ ਨੇ ਚਾਂਦੀ

ਏਸ਼ੀਅਨ ਪੈਰਾ ਖੇਡਾਂ, ਉੱਚੀ ਛਾਲ ’ਚ ਭਾਰਤ ਦੀ ਦੋਹਰੀ ਜਿੱਤ, ਪ੍ਰਵੀਨ ਨੇ ਜਿੱਤਿਆ ਸੋਨ ਤਗਮਾ, ਬੰਟੀ ਨੇ ਚਾਂਦੀ

Khushdeep Singh Picture
Published On

ਆਈਚੀ/ਨਾਗੋਆ (ਸੱਚ ਕਹੂੰ ਨਿਊਜ਼/ਏਜੰਸੀ)। ਭਾਰਤੀ ਪੈਰਾ ਐਥਲੀਟਾਂ ਪ੍ਰਵੀਨ ਕੁਮਾਰ ਤੇ ਬੰਟੀ ਨੇ ਏਸ਼ੀਅਨ ਪੈਰਾ ਖੇਡਾਂ 2026 ’ਚ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤੇ ਚਾਂਦੀ ਦੇ ਤਗਮੇ ਜਿੱਤ ਕੇ ਭਾਰਤ ਨੂੰ ਦੋਹਰੀ ਜਿੱਤ ਦਿਵਾਈ। ਪ੍ਰਵੀਨ ਨੇ 2.05 ਮੀਟਰ ਦੀ ਉਚਾਈ ਪਾਰ ਕਰਕੇ ਸੋਨ ਤਗਮਾ ਜਿੱਤਿਆ, ਜਦਕਿ ਬੰਟੀ ਨੇ 1.92 ਮੀਟਰ ਦੀ ਨਿੱਜੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਗਮਾ ਸੁਰੱਖਿਅਤ ਕੀਤਾ।

ਪ੍ਰਵੀਨ ਨੇ ਮੁਕਾਬਲੇ ਦੀ ਸ਼ੁਰੂਆਤ 1.92 ਮੀਟਰ ਦੀ ਉਚਾਈ ਨਾਲ ਕੀਤੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2.05 ਮੀਟਰ ਦੀ ਛਾਲ ਮਾਰੀ। ਇਸ ਵਿੱਚ, ਉਨ੍ਹਾਂ ਨੇ ਇੱਕ ਨਵਾਂ ਖੇਡ ਰਿਕਾਰਡ ਬਣਾਇਆ ਤੇ ਸਫਲਤਾਪੂਰਵਕ ਆਪਣੇ ਖਿਤਾਬ ਦਾ ਬਚਾਅ ਕੀਤਾ। ਬੰਟੀ 1.92 ਮੀਟਰ ਦੀ ਛਾਲ ਨਾਲ ਦੂਜੇ ਸਥਾਨ ’ਤੇ ਰਹੇ। ਉਜ਼ਬੇਕਿਸਤਾਨ ਦੇ ਤੇਮੂਰਬੇਕ ਗਿਆਜ਼ੋਵ ਨੇ 1.86 ਮੀਟਰ ਦੀ ਉਚਾਈ ਪਾਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਪ੍ਰਵੀਨ ਨੇ ਇਸ ਪ੍ਰਦਰਸ਼ਨ ਨਾਲ ਆਪਣੇ ਏਸ਼ੀਅਨ ਪੈਰਾ ਖੇਡਾਂ ਦੇ ਖਿਤਾਬ ਦਾ ਵੀ ਬਚਾਅ ਕੀਤਾ। ਉਜ਼ਬੇਕਿਸਤਾਨ ਦੇ ਤੇਮੁਰਬੇਕ ਗਿਆਜ਼ੋਵ ਨੇ 1.86 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਭਾਰਤ ਨੇ ਇਸ ਈਵੈਂਟ ’ਚ ਦੋਹਰੀ ਸਫਲਤਾ ਪ੍ਰਾਪਤ ਕੀਤੀ, ਜਿਸ ’ਚ ਭਾਰਤੀ ਐਥਲੀਟਾਂ ਨੇ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗੋਵਿੰਦਗੜ੍ਹ ਪਿੰਡ ਦੇ ਨਿਵਾਸੀ ਪ੍ਰਵੀਨ ਕੁਮਾਰ ਦਾ ਜਨਮ 15 ਮਈ, 2003 ਨੂੰ ਹੋਇਆ ਸੀ। ਅੰਗਾਂ ਦੀ ਅਪੰਗਤਾ ਨਾਲ ਪੈਦਾ ਹੋਏ, ਪ੍ਰਵੀਨ ਨੇ ਛੋਟੀ ਉਮਰ ’ਚ ਹੀ ਐਥਲੈਟਿਕਸ ’ਚ ਦਿਲਚਸਪੀ ਪੈਦਾ ਕੀਤੀ ਤੇ ਉੱਚੀ ਛਾਲ ਨੂੰ ਆਪਣਾ ਮੁੱਖ ਖੇਡ ਬਣਾਇਆ। ਉਹ ਡਾ. ਸਤਿਆਪਾਲ ਸਿੰਘ ਦੀ ਅਗਵਾਈ ਹੇਠ ਸਿਖਲਾਈ ਲੈਂਦੇ ਹਨ ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਸੈਂਟਰ ਵਿੱਚ ਅਭਿਆਸ ਕਰਦੇ ਹਨ।

ਉਹ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੇ ਅਧੀਨ ਆਉਣ ਵਾਲੇ ਐਥਲੀਟਾਂ ਵਿੱਚੋਂ ਇੱਕ ਹੈ। ਪ੍ਰਵੀਨ ਨੇ ਟੋਕੀਓ ਪੈਰਾਲੰਪਿਕਸ ’ਚ 2.07 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਫਿਰ ਉਨ੍ਹਾਂ ਨੇ ਹਾਂਗਜ਼ੂ ਏਸ਼ੀਅਨ ਪੈਰਾਲੰਪਿਕਸ ’ਚ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ 2024 ਪੈਰਾਲੰਪਿਕਸ ਵਿੱਚ 2.08 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ।

ਉਨ੍ਹਾਂ ਨੇ ਨਵੀਂ ਦਿੱਲੀ ’ਚ 2025 ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ’ਚ 2.00 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗਮਾ ਜਿੱਤਿਆ ਸੀ। ਪ੍ਰਵੀਨ ਨੂੰ ਆਪਣੀਆਂ ਖੇਡ ਪ੍ਰਾਪਤੀਆਂ ਲਈ 2021 ਲਈ ਅਰਜੁਨ ਪੁਰਸਕਾਰ ਤੇ 2024 ਲਈ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਵੀ ਮਿਲਿਆ ਹੈ। ਟੋਕੀਓ ਪੈਰਾਲੰਪਿਕਸ ’ਚ ਚਾਂਦੀ ਦੇ ਤਗਮੇ ਤੋਂ ਪੈਰਿਸ ਪੈਰਾਲੰਪਿਕਸ ’ਚ ਸੋਨੇ ਦੇ ਤਗਮੇ ਤੱਕ ਦਾ ਉਨ੍ਹਾਂ ਦਾ ਸਫ਼ਰ ਭਾਰਤੀ ਪੈਰਾ ਅਥਲੈਟਿਕਸ ’ਚ ਉਨ੍ਹਾਂ ਦੀ ਨਿਰੰਤਰ ਤਰੱਕੀ ਨੂੰ ਦਰਸ਼ਾਉਂਦਾ ਹੈ।

ਇਹ ਵੀ ਪੜ੍ਹੋ : Parvinder Singh Jhota murder case: ਸੀਬੀਆਈ ਦੀ ਟੀਮ ਨੇ ਕੀਤੀ ਪਰਵਿੰਦਰ ਸਿੰਘ ਝੋਟਾ ਦੇ ਮਾਪਿਆਂ ਨਾਲ ਮੁਲਾਕਾਤ

About The Author

Related Posts