Punjab
Bathinda Blood Donation: ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ 3 ਯੂਨਿਟ ਖ਼ੂਨਦਾਨ ਕੀਤਾ
ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ
Bathinda Blood Donation: (ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਨੇ ਜੇਰੇ ਇਲਾਜ ਅਧੀਨ ਮਰੀਜ਼ ਲਈ ਤਿੰਨ ਯੂਨਿਟ ਖੂਨਦਾਨ ਕਰਕੇ ਉਸਦੇ ਇਲਾਜ ’ਚ ਮੱਦਦ ਕੀਤੀ।
ਇਹ ਵੀ ਪੜ੍ਹੋ: Punjab News: ਕਰਜ਼ੇ ਦੀ ਦਲਦਲ ’ਚ ਪੰਜਾਬ, ਸਰਕਾਰ ਨੇ ਫਿਰ ਲਿਆ 1300 ਕਰੋੜ ਦਾ ਕਰਜ਼
ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਦੀਪ ਸਿੰਘ ਵਾਲਾ, ਫਰੀਦਕੋਟ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ, ਨੂੰ ਬਲਾਕ ਬਠਿੰਡਾ ਦੇ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਰਮਨ ਇੰਸਾਂ ਪੁੱਤਰ ਜਗਦੀਸ਼ ਇੰਸਾਂ, ਇੱਕ ਮਰੀਜ਼ ਵਾਸੀ ਪਿੰਡ ਡਬਲੀ ਰਾਠਾਨ, ਹਨੂੰਮਾਨਗੜ੍ਹ (ਰਾਜਸਥਾਨ) ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ, ਨੂੰ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਸੰਜੀਵ ਇੰਸਾਂ ਪੁੱਤਰ ਸੱਤਪਾਲ ਇੰਸਾਂ ਅਤੇ ਏਰੀਆ ਪਰਸ ਰਾਮ ਨਗਰ-ਏ ਦੇ ਸੇਵਾਦਾਰ ਅਮਨਦੀਪ ਇੰਸਾਂ ਪੁੱਤਰ ਸੁਦੇਸ਼ ਕੁਮਾਰ ਨੇ ਖ਼ੂਨਦਾਨ ਕੀਤਾ।
