Robbery Gang Arrested: ਪਟਿਆਲਾ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

5 ਲੱਖ ਨਗਦ ਅਤੇ 8 ਤੋੋਲੇ ਸੋਨਾ, 2 ਕਿੱਲੋ ਚਾਦੀ ਦੇ ਗਹਿਣੇ ਬਰਾਮਦ

Satinder Mathur  Picture
Published On

Robbery Gang Arrested: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫੰਰਸ ਦੌਰਾਨ ਜਾਣਕਾਰੀ ਦਿੰਦਿਆ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 3 ਤੇ 4 ਅਪੈਲ 2026 ਦੀ ਦਰਮਿਆਨੀ ਰਾਤ ਨੂੰ ਦਰਸ਼ਨ ਕੁਮਾਰ ਵਾਸੀ ਨੇੜੇ ਪੁੱਡਾ ਪਲਾਟ ਮਾਡਲ ਟਾਊਨ ਪਟਿਆਲਾ ਦੇ ਘਰ ਅੰਦਰ ਕੁਝ ਨਾਮਲੂਮ ਵਿਅਕਤੀਆਂ ਨੇ ਦਾਖਲ ਹੋ ਕੇ ਲੁੱਟ-ਖੋਹ ਕਰਨ ਦੀ ਨੀਅਤ ਨਾਲ ਬਜ਼ੁਰਗ ਦਰਸਨ ਕੁਮਾਰ ਅਤੇ ਇਸ ਦੀ ਪਤਨੀ ਦੇ ਸਿਰਾ ਵਿੱਚ ਗੰਭੀਰ ਸੱਟਾਂ ਮਾਰ ਕੇ ਘਰ ਵਿੱਚੋਂ ਨਗਦੀ, ਸੋਨਾ ਚਾਦੀ ਦੇ ਗਹਿਣੇ ਆਦਿ ਦੀ ਲੁੱਟ-ਖੋਹ ਕਰਕੇ ਕਰਕੇ ਲੈ ਗਏ ਸੀ,

ਜਿਸ ਸਬੰਧੀ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ, ਇਸ ਕੇਸ ਨੂੰ ਟਰੇਸ ਕਰਦਿਆ ਗੁਰਬੰਸ ਸਿੰਘ ਬੈਸ ਪੀਪੀਐਸ, ਐਸ ਪੀ ਇਨਵੈਸਟੀਕੇਸਿਨ ਪਟਿਆਲਾ, ਪਲਵਿੰਦਰ ਸਿੰਘ ਚੀਮਾ ਪੀਪੀਐਸ, ਐਸ ਪੀ ਸਿਟੀ ਪਟਿਆਲਾ ਦੀ ਅਗਵਾਈ ਵਿੱਚ ਰਾਜੇਸ ਮਲਹੋਤਰਾ ਪੀਪੀਐਸ, ਡੀਐਸਪੀ ਡੀ ਪਟਿਆਲਾ, ਸਤਨਾਮ ਸਿੰਘ ਸੰਘਾ ਪੀਪੀਐਸ ਡੀਐਸਪੀ (ਸਿਟੀ-1) ਪਟਿਆਲਾ ਅਤੇ ਇੰਸ. ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸ. ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। 

ਇਸ ਟੀਮ ਵੱਲੋਂ ਇਸ ਲੁੱਟ-ਖੋਹ ਦੀ ਵਾਰਦਾਤ ਨੂੰ ਟਰੇਸ ਕਰਕੇ ਵਾਰਦਾਤ ਵਿੱਚ ਸ਼ਾਮਲ ਕਥਿਤ ਮੁਲਜ਼ਮਾਂ ਸੋਰਵ ਛਾਬੜਾ ਵਾਸੀ ਧੂਰੀ ਜਿਲ੍ਹਾ ਸੰਗਰੂਰ, ਗੱਡੂ ਕੁਮਾਰ ਸਾਦਿਕ ਅਤੇ ਵਿਸਾਲ ਕੁਮਾਰ ਵਾਸੀਆਨ ਪਿੰਡ ਜੱਸੀਆ ਥਾਣਾ ਜਗਤਪੁਰੀ ਜਿਲ੍ਹਾ ਲੁਧਿਆਣਾ ਨੂੰ 17 ਅਪਰੈਲ 2026 ਨੂੰ ਥਾਣਾ ਸਿਵਲ ਲਾਇਨ ਪਟਿਆਲਾ ਦੇ ਏਰੀਆਂ ਵਿੱਚੋਂ ਸਰਕਾਰਪਿਉ ਗੱਡੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾ ਕੋਲੋਂ ਮੁਦਈ ਦੇ ਘਰ ਤੋਂ ਲੁੱਟ-ਖੋਹ ਕੀਤੇ 5 ਲੱਖ ਨਗਦ ਅਤੇ 8 ਤੋੋਲੇ ਸੋਨਾ, 2 ਕਿੱਲੋ ਚਾਦੀ ਦੇ ਗਹਿਣਿਆਂ ਦੀ ਬਰਾਮਦਗੀ ਕਰਨ ਦੀ ਸਫਲਤਾ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ: Crime News Punjab: ਲੁੱਟ-ਖੋਹ ਕਰਨ ਦੀ ਤਾਕ ’ਚ ਬੈਠੇ ਗਿਰੋਹ ਦੇ 5 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ 

ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਟੈਕਨੀਕਲ ਅਤੇ ਖੁਫੀਆਂ ਸੋਰਸਾ ਰਾਹੀਂ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੀ ਸਨਾਖਤ ਕਰਕੇ ਅੱਜ 17 ਅਪਰੈਲ 2026 ਨੂੰ ਕਥਿਤ ਦੋਸੀਆਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾ ਦੀ ਨਿਸ਼ਾਨਦੇਹੀ ’ਤੇ ਮੁਦਈ ਦਰਸ਼ਨ ਕੁਮਾਰ ਦੇ ਘਰ ਤੋਂ ਲੁੱਟ-ਖੋਹ ਕੀਤਾ 5 ਲੱਖ ਨਗਦ ਅਤੇ 8 ਤੋੋਲੇ ਸੋਨਾ,2 ਕਿੱਲੋ ਚਾਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।     

ਐਸਪੀ ਪਟਿਆਲਾ ਨੇ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਇਡ ਸੋਰਵ ਛਾਬੜਾ ਹੈ,ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਜਿਸ ਦਾ ਪਟਿਆਲਾ ਵਿਖੇ ਪ੍ਰਾਪਰਟੀ ਦੇ ਸਬੰਧ ਵਿੱਚ ਆਉਣਾ ਜਾਣਾ ਸੀ ਜਿਸਨੂੰ ਮੁਦਈ ਦਰਸ਼ਨ ਕੁਮਾਰ ਬਾਰੇ ਜਾਣਕਾਰੀ ਸੀ ਕਿ ਇਹ ਦੋਵੇ ਪਤੀ-ਪਤਨੀ ਬਜ਼ੁਰਗ ਹਨ ਅਤੇ ਇਕੱਲੇ ਰਹਿੰਦੇ ਹਨ। ਜਿਸ ਨੇ ਮੁਦਈ ਦਰਸ਼ਨ ਕੁਮਾਰ ਦੇ ਘਰ ਦੀ ਰੈਕੀ ਕੀਤੀ ਸੀ। ਸੋਰਵ ਛਾਬੜਾ ਦੇ ਸੁਹਰੇ ਲੁਧਿਆਣਾ ਵਿਖੇ ਹਨ ਜਿੱਥੇ ਇਸਦੀ ਜਾਣ ਪਹਿਚਾਣ ਮੁਲਜ਼ਮ ਗੁੱਡੂ ਕੁਮਾਰ ਤੇ ਵਿਸਾਲ ਕੁਮਾਰ ਨਾਲ ਹੋਈ ਜਿੱਥੇ ਇੰਨ੍ਹਾ ਨੇ ਮੁਦਈ ਦਰਸ਼ਨ ਕੁਮਾਰ ਦੇ ਘਰ ਲੁੱਟ-ਖੋਹ ਦੀ ਯੋਜਨਾ ਬਣਾਈ,

ਜਿਸ ਦੇ ਤਹਿਤ 3 ਤੇ 4 ਅਪਰੈਲ 2026 ਨੂੰ ਸੋਰਵ ਛਾਬੜਾ, ਗੱਡੂ ਕੁਮਾਰ, ਵਿਸਾਲ ਕੁਮਾਰ ਉਕਤਾਨ ਜੋ ਸੋਰਵ ਛਾਬੜਾ ਦੀ ਸਕਾਰਪਿਉ ਗੱਡੀ ’ਤੇ ਸਵਾਰ ਹੋ ਕੇ ਧੂਰੀ ਤੋ ਪਟਿਆਲੇ ਵਿਖੇ ਆ ਕੇ ਮੁਦਈ ਦਰਸ਼ਨ ਕੁਮਾਰ ਦੇ ਘਰ ਅੰਦਰ ਦਾਖਲ ਹੋ ਕੇ ਲੁੱਟ-ਖੋਹ ਕਰਨ ਦੀ ਨੀਯਤ ਨਾਲ ਘਰ ਅੰਦਰ ਦਾਖਲ ਹੋਏ ਸੀ ਜਦੋ ਮੁਦਈ ਦਰਸ਼ਨ ਕੁਮਾਰ ਅਤੇ ਇਸ ਦੀ ਪਤਨੀ ਉਠ ਪਏ ਤਾਂ ਮੁਲਜ਼ਮਾਂ ਨੇ ਆਪਣੇ ਕੋਲ ਮਾਰੂ ਹਥਿਆਰਾਂ ਨਾਲ ਮੁਦਈ ਦਰਸ਼ਨ ਕੁਮਾਰ ਤੇ ਉਸ ਦੀ ਪਤਨੀ ਦੇ ਸਿਰਾ ਵਿੱਚ ਗੰਭੀਰ ਸੱਟਾਂ ਮਾਰ ਕੇ ਘਰ ਵਿੱਚੋਂ ਨਗਦੀ, ਸੋਨਾ ਤੇ ਚਾਂਦੀ ਦੇ ਗਹਿਣੇ ਲੁੱਟ-ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਏ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਵੱਲੋਂ ਪਹਿਲਾ ਵੀ ਧੂਰੀ ਏਰੀਆਂ ਵਿੱਚ ਚੋਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਸੀ ਜੋ ਕਿ ਹੁਣ ਤੱਕ ਟਰੇਸ ਨਹੀਂ ਹੋਈਆਂ ਸਨ। ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਕੀਤੀ ਚੋਰੀਆਂ ਦੀ ਬਰਾਮਦਗੀ ਕਰਵਾਈ ਜਾਵੇਗੀ।

Robbery Gang Arrested
ਪਟਿਆਲਾ : ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਵਰੁਣ ਸ਼ਰਮਾ ਤੇ ਹੋਰ ਅਧਿਕਾਰੀ।

About The Author

Related Posts