Farmers Relief Punjab: ਕਿਸਾਨਾਂ ਲਈ ਵੱਡੀ ਰਾਹਤ! ਦਮਨ ਬਾਜਵਾ ਨੇ ਮੂੰਹ ਮਿੱਠਾ ਕਰਵਾ ਕੇ ਇੰਝ ਸਾਂਝੀ ਕੀਤੀ ਕਿਸਾਨਾਂ ਦੀ ਖੁਸ਼ੀ

ਕੇਂਦਰ ਵੱਲੋਂ 70% ਬਦਰੰਗ ਅਤੇ 15% ਟੋਟੇ ਦੀ ਛੂਟ ਮਨਜ਼ੂਰ

Satinder Mathur  Picture
Published On

ਬੇਮੌਸਮੇ ਮੀਂਹ ਕਾਰਨ ਪ੍ਰਭਾਵਿਤ ਹੋਈ ਫਸਲ ਦੀ ਛੇਤੀ ਖਰੀਦ ਹੋਵੇਗੀ : ਦਮਨ ਬਾਜਵਾ
Farmers Relief Punjab: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਨਿਯਮਾਂ ਦੇ ਵਿੱਚ ਛੂਟ ਦਿੱਤੀ ਗਈ ਹੈ ਅਤੇ ਹੁਣ ਕਿਸਾਨਾਂ ਦੀ ਕਣਕ ਦੀ ਫਸਲ ਦੇ ਛੇਤੀ ਵਿਕਣ ਦੇ ਆਸਾਰ ਲੱਗ ਰਹੇ ਹਨ। ਅੱਜ ਦੁਪਹਿਰ ਬਾਅਦ ਭਾਜਪਾ ਆਗੂ ਮੈਡਮ ਦਮਨ ਥਿੰਦ ਬਾਜਵਾ ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ਨਿਯਮਾਂ ’ਚ ਮਿਲੀ ਛੂਟ ਦੀ ਚਿੱਠੀ ਲੈ ਕੇ ਅਨਾਜ ਮੰਡੀ 'ਚ ਪੁੱਜੇ ਜਿੱਥੇ ਉਹਨਾਂ ਕਿਸਾਨਾਂ ਦਾ ਲੱਡੂਆ ਨਾਲ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਦਮਨ ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਆਈ ਚਿੱਠੀ ਦਿਖਾਉਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਕੇਂਦਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਨ। ਹੁਣ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਨਹੀਂ ਰੁਲੇਗੀ, ਕਿਉਂਕਿ ਕੇਂਦਰ ਸਰਕਾਰ ਵੱਲੋਂ ਕਣਕ ਦੀ ਫਸਲ ਦੇ ਖਰੀਦ ਨਿਯਮਾਂ ਵਿੱਚ ਛੂਟ ਮਿਲ ਗਈ ਹੈ, ਇਹ ਕਿਸਾਨ ਵੀਰਾਂ ਲਈ ਵੱਡੀ ਖੁਸ਼ਖਬਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ 70% ਬਦਰੰਗ ਅਤੇ 15% ਟੋਟੇ ਦੀ ਛੂਟ ਮਨਜ਼ੂਰ ਕੀਤੀ ਹੈ ਅਤੇ ਇਸ ਦੇ ਐਫ.ਸੀ.ਆਈ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ: Electricity Cuts Punjab: ਗਰਮੀ ਤੋਂ ਪਹਿਲਾਂ ਹੀ 'ਬਿਜਲੀ ਗੁੱਲ', ਰਾਜੂ ਖੰਨਾ ਨੇ ਪੰਜਾਬ ਸਰਕਾਰ ਨੂੰ ਘੇਰਿਆ

ਉਹਨਾਂ ਕਿਹਾ ਕਿ ਇਹ ਛੂਟ ਪਹਿਲਾਂ ਵੀ ਮਿਲ ਸਕਦੀ ਸੀ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਇਹ ਛੂਟ ਦੇਣ ਲਈ ਚਿੱਠੀ ਹੀ ਬਹੁਤ ਸਮਾਂ ਬਾਅਦ 'ਚ ਲਿਖੀ ਗਈ ਹੈ। ਹੁਣ ਜੇਕਰ ਗੱਲ ਕਰੀਏ ਤਾਂ ਇਸੇ ਕੰਮ ਵਾਸਤੇ ਰਾਜਸਥਾਨ ਸੂਬੇ ਵੱਲੋਂ ਇਹ ਚਿੱਠੀ ਬਹੁਤ ਪਹਿਲਾਂ ਲਿਖੀ ਗਈ ਸੀ ਅਤੇ ਉਹਨਾਂ ਨੂੰ ਇਹ ਛੂਟ ਪਹਿਲਾਂ ਮਿਲ ਵੀ ਚੁੱਕੀ ਹੈ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਹ ਛੂਟ ਦੇਣ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ 'ਚ ਬਹੁਤ ਦੇਰੀ ਕੀਤੀ ਹੈ ਜਿਸ ਕਾਰਨ ਕਿਤੇ ਹੁਣ ਜਾ ਕੇ ਇਹ ਛੂਟ ਮਿਲੀ ਹੈ। ਉਹਨਾਂ ਕਿਹਾ ਕਿ ਹੁਣ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਣਾ ਹੈ ਇਹ ਸਾਡੇ ਕਿਸਾਨ ਭਰਾਵਾਂ ਲਈ ਖੁਸਖਬਰੀ ਦੀ ਗੱਲ ਹੈ। 

Daman-Bajwa
ਸੁਨਾਮ : ਅਨਾਜ ਮੰਡੀ 'ਚ ਕੇਂਦਰ ਸਰਕਾਰ ਵੱਲੋਂ ਆਈ ਚਿੱਠੀ ਦਿਖਾਉਂਦੇ ਹੋਏ ਗੱਲਬਾਤ ਕਰਦੇ ਮੈਡਮ ਦਮਨ ਬਾਜਵਾ। ਤਸਵੀਰ: ਕਰਮ ਥਿੰਦ

About The Author

Related Posts