Punjab Education Result: ਕਿਰਤੀ ਪਰਿਵਾਰ ਦੀ ਬੇਟੀ ਆਈ ਪੂਰੇ ਜ਼ਿਲ੍ਹੇ ’ਚੋਂ ਅੱਵਲ, ਮੈਰਿਟ ’ਚ ਕਰਵਾਇਆ ਨਾਂਅ ਦਰਜ

ਸਕੂਲ ਨੇ 5100 ਰੁਪਏ ਮਾਣ ਸਤਿਕਾਰ ਵਜੋਂ ਦਿੱਤੇ 

Satinder Mathur  Picture
Published On

Punjab Education Result: (ਅਨਿਲ ਲੁਟਾਵਾ) ਅਮਲੋਹ। ਪੀਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀ ਵਿਦਿਆਰਥਣ ਅੰਸ਼ੂ ਕੁਮਾਰੀ ਪੁੱਤਰੀ ਸ਼ੰਭੂ ਯਾਦਵ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚੋਂ ਅੱਵਲ ਆ ਕੇ ਸਕੂਲ ਅਧਿਆਪਕਾਂ, ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਡਾਕਟਰ ਆਰ.ਕੇ ਸ਼ਰਮਾ ਅਤੇ ਸਕੂਲ ਇੰਚਾਰਜ ਪ੍ਰੇਮ ਲਤਾ ਦੀ ਅਗਵਾਈ ਹੇਠ ਅੱਠਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਈ ਵਿਦਿਆਰਥਣ ਅੰਸ਼ੂ ਕੁਮਾਰੀ ਪੁੱਤਰੀ ਸ਼ੰਭੂ ਯਾਦਵ ਦਾ ਸਨਮਾਨ ਕੀਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ ਨੇ ਦੱਸਿਆ ਕਿ ਇਸ ਵਿਦਿਆਰਥਣ ਅੰਸ਼ੂ ਕੁਮਾਰੀ ਨੇ 587/600 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਅਤੇ ਪੰਜਾਬ ਵਿੱਚੋਂ 13 ਵਾਂ ਸਥਾਨ ਪ੍ਰਾਪਤ ਕੀਤਾ। ਸਕੂਲ ਵੱਲੋਂ ਵਿਦਿਆਰਥਣ ਨੂੰ 5100 ਰੁਪਏ ਮਾਣ ਸਤਿਕਾਰ ਵਜੋਂ ਭੇਂਟ ਕੀਤੇ ਗਏ। ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਪ੍ਰਿੰਸੀਪਲ ਵੱਲੋਂ ਇਸ ਸਮੇਂ ਐਲਾਨ ਕੀਤਾ ਗਿਆ ਕਿ ਹਰੇਕ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀ ਨੂੰ 5100 ਰੁਪਏ ਮਾਣ ਸਤਿਕਾਰ ਵਜੋਂ ਭੇਂਟ ਕੀਤੇ ਜਾਣਗੇ। 

ਇਹ ਵੀ ਪੜ੍ਹੋ: Healthy Breakfast Tips: ਸਵੇਰ ਦੇ ਨਾਸ਼ਤੇ ’ਚ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ? ਇੰਜ ਕਰੋ ਬਚਾਅ

ਐਸਐਮਸੀ ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਦੀਪਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਰਤੀ ਪਰਿਵਾਰ ਦੀ ਇਸ ਬੱਚੀ ਨੇ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਗਿਆ ਹੈ। ਅੱਠਵੀਂ ਜਮਾਤ ਦੇ ਇੰਚਾਰਜ ਸ੍ਰੀਮਤੀ ਦੀਪਿਕਾ ਵੱਲੋਂ ਇਸ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਚਾਰ ਹੋਰ ਵਿਦਿਆਰਥੀਆਂ ਵੱਲੋਂ ਵੀ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਗਏ ਹਨ। ਸਕੂਲ ਪ੍ਰਬੰਧਕਾਂ ਵੱਲੋਂ ਇਸ ਵਿਦਿਆਰਥਣ ਦਾ ਬਾਰ੍ਹਵੀਂ ਜਮਾਤ ਤੱਕ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਵੀ ਕੀਤਾ ਗਿਆ। ਇਸ ਸਮੇਂ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸਕੂਲ ਪੜ੍ਹਾਈ ਦੇ ਖੇਤਰ ਵਿੱਚ ਹਮੇਸ਼ਾਂ ਪਹਿਲੇ ਨੰਬਰ ’ਤੇ ਰਿਹਾ ਹੈ। 

ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥਣ ਨੂੰ ਸਕੂਲ ਬੈਂਡ ਦੁਆਰਾ ਸਲਾਮੀ ਦਿੱਤੀ ਗਈ ਅਤੇ ਢੋਲ ਢਮੱਕਿਆਂ ਨਾਲ ਪੂਰੇ ਸ਼ਹਿਰ ਦਾ ਚੱਕਰ ਲਾਇਆ ਗਿਆ। ਮਨਦੀਪ ਕੌਰ ਬੈਨੀਪਾਲ ਅਤੇ ਮੋਨਿਕਾ ਨੇ ਇਸ ਵਿਦਿਆਰਥਣ ਵੱਲੋਂ ਆਪਣੇ ਘਰ ਵਿੱਚ ਮਾਪਿਆਂ ਦੀ ਕੀਤੀ ਜਾਂਦੀ ਸੇਵਾ ਬਾਰੇ ਚਾਨਣਾ ਪਾਇਆ। ਲੈਕਚਰਾਰ ਬਲਜੀਤ ਸਿੰਘ ਅਤੇ ਸਕੂਲ ਪ੍ਰੀਖਿਆ ਇੰਚਾਰਜ ਕੁਲਦੀਪ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਲੈਕਚਰਾਰ ਬਲਜੀਤ ਸਿੰਘ, ਕੁਲਦੀਪ ਕੌਰ, ਗੌਰਵ ਸ਼ਰਮਾ, ਕੁਲਬੀਰ ਸਿੰਘ ਮੀਆਂਪੁਰ, ਦੀਪਿਕਾ, ਚੇਅਰਮੈਨ ਕੁਲਦੀਪ ਕੁਮਾਰ ਦੀਪਾ, ਅਮਨਦੀਪ ਕੌਰ, ਕਵਿਤਾ,ਅਨੂੰ, ਅਵਤਾਰ ਸਿੰਘ, ਮਨਦੀਪ ਕੌਰ ਬੈਨੀਪਾਲ ਅਤੇ ਮੋਨਿਕਾ ਆਦਿ ਮੌਜੂਦ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ ਨੇ ਨਿਭਾਈ।

Punjab-Education-Result
ਅਮਲੋਹ : ਸਕੂਲ ਸਟਾਫ਼  ਵਿਦਿਆਰਥਣ ਅੰਸ਼ੂ ਕੁਮਾਰੀ ਦਾ ਸਨਮਾਨ ਕਰਨ ਮੌਕੇ। ਤਸਵੀਰ: ਅਨਿਲ ਲੁਟਾਵਾ

About The Author

Related Posts