Punjab

Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
Welfare Work: ਪਸ਼ੂ ਸੇਵਾ ਦੀ ਮਿਸਾਲ ਬਣੇ ਮੇਜਰ ਸਿੰਘ, ਗੰਭੀਰ ਜ਼ਖ਼ਮੀ ਬੇਜ਼ੁਬਾਨ ਦਾ ਕਰਵਾਇਆ ਇਲਾਜ

ਹੁਣ UPSC ਪ੍ਰੀਖਿਆ ਦਿੰਦੇ ਹੀ ਜਾਰੀ ਹੋਵੇਗੀ ਉੱਤਰ ਕੁੰਜੀ

ਉਮੀਦਵਾਰਾਂ ਨੂੰ ਇਤਰਾਜ਼ ਉਠਾਉਣ ਦਾ ਮਿਲੇਗਾ ਮੌਕਾ

Ravinder Sharma Picture
Published On

ਨਵੀਂ ਦਿੱਲੀ (ਏਜੰਸੀ)। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸਰਵਿਸਿਜ਼ ਪ੍ਰੀਖਿਆ (CSE) 2026 ਸਬੰਧੀ ਇੱਕ ਇਤਿਹਾਸਕ ਫੈਸਲਾ ਲਿਆ ਹੈ। ਇਸ ਦੇ ਤਹਿਤ ਸਿਵਲ ਸਰਵਿਸਿਜ਼ ਪ੍ਰੀਲਿਮ ਪ੍ਰੀਖਿਆ 2026 ਤੋਂ ਤੁਰੰਤ ਬਾਅਦ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਇਤਰਾਜ਼ ਉਠਾਉਣ ਦਾ ਮੌਕਾ ਵੀ ਦਿੱਤਾ ਜਾਵੇਗਾ। ਯੂਪੀਐੱਸਸੀ ਦੇ ਚੇਅਰਮੈਨ ਡਾ. ਅਜੈ ਕੁਮਾਰ ਨੇ ਇਸਨੂੰ ਇੱਕ ਨਵੀਂ ਪਹਿਲ ਦੱਸਦਿਆਂ ਕਿਹਾ ਕਿ ਇਹ ਪਹਿਲ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਵੇਗੀ ਅਤੇ ਉਮੀਦਵਾਰਾਂ ਨਾਲ ਸਮੇਂ ਸਿਰ ਸੰਚਾਰ ਨੂੰ ਯਕੀਨੀ ਬਣਾਵੇਗੀ। ਵਿਦਿਆਰਥੀ 31 ਮਈ ਸ਼ਾਮ 6 ਵਜੇ ਤੱਕ ਯੂਪੀਐੱਸਸੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਇਤਰਾਜ਼ ਦਰਜ ਕਰ ਸਕਦੇ ਹਨ।

ਜੇਕਰ ਕੋਈ ਉਮੀਦਵਾਰ ਮੰਨਦਾ ਹੈ ਕਿ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਉੱਤਰ ਕੁੰਜੀ ਵਿੱਚ ਕੋਈ ਉੱਤਰ ਗਲਤ ਹੈ, ਤਾਂ ਉਹ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਇਤਰਾਜ਼ ਦਰਜ ਕਰ ਸਕਦਾ ਹੈ। ਇਸ ਦੇ ਲਈ ਵਿਦਿਆਰਥੀਆਂ ਨੂੰ ਤਿੰਨ ਦਸਤਾਵੇਜ਼ ਜਾਂ ਸਹਾਇਕ ਸਬੂਤ ਵੀ ਅਪਲੋਡ ਕਰਨ ਦੀ ਲੋੜ ਹੋਵੇਗੀ। ਕਮਿਸ਼ਨ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਵਿਸ਼ਾ ਮਾਹਿਰਾਂ ਵੱਲੋਂ ਇਤਰਾਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਸਾਰੇ ਇਤਰਾਜ਼ਾਂ ’ਤੇ ਪੂਰੀ ਤਰ੍ਹਾਂ ਵਿਚਾਰ ਕੀਤੇ ਜਾਣ ਤੋਂ ਬਾਅਦ ਹੀ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ।

ਇਹ ਹੋਵੇਗਾ ਵਿਦਿਆਰਥੀਆਂ ਨੂੰ ਫਾਇਦਾ
  • ਹੁਣ ਤੱਕ ਕਮਿਸ਼ਨ ਨਤੀਜੇ ਜਾਰੀ ਹੋਣ ਤੋਂ ਬਾਅਦ ਅੰਤਿਮ ਉੱਤਰ ਕੁੰਜੀ ਜਾਰੀ ਕਰਦਾ ਸੀ। ਜਿਸ ਕਾਰਨ ਉਮੀਦਵਾਰ ਮੁੱਢਲੀ ਪ੍ਰੀਖਿਆ ਵਿੱਚ ਹੋਈਆਂ ਗਲਤੀਆਂ ਨੂੰ ਚੁਣੌਤੀ ਨਹੀਂ ਦੇ ਸਕਦੇ ਸਨ
  • ਉਮੀਦਵਾਰਾਂ ਨੂੰ ਹੁਣ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ ਜਾਂ ਨਹੀਂ।
  • ਉਨ੍ਹਾਂ ਨੂੰ ਆਪਣੇ ਭਵਿੱਖ ਦੀ ਯੋਜਨਾ ਬਣਾਉਣਾ ਅਸਾਨ ਹੋ ਜਾਵੇਗਾ। ਇੱਕ ਵਾਰ ਜਦੋਂ ਉਨ੍ਹਾਂ ਦੇ ਮੁੱਢਲੀ ਪ੍ਰੀਖਿਆ ਦੇ ਅੰਕ ਸਪੱਸ਼ਟ ਹੋ ਜਾਂਦੇ ਹਨ, ਤਾਂ ਉਹ ਵਿਦਿਆਰਥੀ ਜੋ ਕੱਟ-ਆਫ ਦੇ ਨੇੜੇ ਹਨ, ਬਿਨਾਂ ਕੋਈ ਸਮਾਂ ਬਰਬਾਦ ਕੀਤੇ ਤੁਰੰਤ ਮੇਨਜ਼ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਸਕਦੇ ਹਨ।

About The Author

Latest News

Related Posts