Sad News: ਸਰਕਾਰੀ ਮਾਣ-ਸਨਮਾਨ ਨਾਲ ਹੋਇਆ ਸਿਪਾਹੀ ਸੰਦੀਪ ਸਿੰਘ ਦਾ ਅੰਤਿਮ ਸਸਕਾਰ

ਸੱਚ ਕਹੂੰ ਦੇ ਪੱਤਰਕਾਰ ਮੇਵਾ ਸਿੰਘ ਇੰਸਾਂ ਦੇ ਸਪੁੱਤਰ ਸਨ ਸਿਪਾਹੀ ਸੰਦੀਪ ਸਿੰਘ

Satinder Mathur  Picture
Published On

Sad News: (ਮਨੋਜ) ਮਲੋਟ। ਰੋਜ਼ਾਨਾ ‘ਸੱਚ ਕਹੂ’ ਅਖ਼ਬਾਰ ਦੇ ਲੰਬੀ ਅਤੇ ਅਬੋਹਰ ਤੋਂ ਪੱਤਰਕਾਰ ਮੇਵਾ ਸਿੰਘ ਇੰਸਾਂ ਦੇ ਸਪੁੱਤਰ ਅਤੇ ਪ੍ਰਿੰਸੀਪਲ ਇਕਬਾਲ ਸਿੰਘ ਦੇ ਭਤੀਜੇ ਸਿਪਾਹੀ ਸੰਦੀਪ ਸਿੰਘ (38 ਸਾਲ) ਵਾਸੀ ਪਿੰਡ ਅਬੁੱਲ ਖੁਰਾਣਾ ਬੀਤੀ ਦੇਰ ਰਾਤ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਅੱਜ ਬੁੱਧਵਾਰ ਦੁਪਹਿਰ ਵੇਲੇ ਸਿਪਾਹੀ ਸੰਦੀਪ ਸਿੰਘ ਦਾ ਪਿੰਡ ਅਬੁੱਲ ਖੁਰਾਣਾ ਦੇ ਰਾਮ ਬਾਗ ਵਿਖੇ ਸਰਕਾਰੀ ਮਾਣ ਸਨਮਾਨ ਨਾਲ ਗਮਗੀਨ ਮਾਹੌਲ ’ਚ ਅੰਤਿਮ ਸਸਕਾਰ ਕੀਤਾ ਗਿਆ। 

ਇਹ ਵੀ ਪੜ੍ਹੋ: Soldier Sarabjit Singh Martyred: ਲੇਹ ਲੱਦਾਖ ਵਿਖੇ ਡਿਊਟੀ ਦੌਰਾਨ ਰੋਪੜ ਦਾ ਫ਼ੌਜੀ ਜਵਾਨ ਸਰਬਜੀਤ ਸਿੰਘ ਸ਼ਹੀਦ

ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਪੁੱਜੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਸਵ : ਸਿਪਾਹੀ ਸੰਦੀਪ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀ ਦਿੱਤੀ। ਇਸ ਦੁੱਖ ਦੀ ਘੜੀ ’ਚ ਸੱਚ ਕਹੂੰ ਮੁੱਖ ਦਫ਼ਤਰ ਸਰਸਾ ਤੋਂ ਸਮੂਹ ਸਟਾਫ਼, ਸੱਚੇ ਨਿਮਰ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ, ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਰਣਜੀਤ ਸਿੰਘ ਢਿੱਲੋਂ, ਪੱਤਰਕਾਰ ਹਰਦੀਪ ਸਿੰਘ ਖਾਲਸਾ, ਅਮਨ ਮਹਿਰਾ, ਰਣਜੀਤ ਸਿੰਘ ਪਾਟਿਲ, ਪ੍ਰਤਾਪ ਸਿੰਘ ਸੰਧੂ, ਚੇਤਨ ਭੂਰਾ, ਅਜਮੇਰ ਸਿੰਘ ਬਰਾੜ, ਭਜਨ ਸਿੰਘ ਸਮਾਗ ਸ੍ਰੀ ਮੁਕਤਸਰ ਸਾਹਿਬ, ਸੱਚ ਕਹੂੰ ਦੇ ਪੱਤਰਕਾਰ ਸੁਰੇਸ਼ ਗਰਗ, ਰਾਜ ਕੁਮਾਰ ਚੁੱਘ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਜਗਜੀਤ ਸਿੰਘ, ਰਿਟਾਇਡ ਏ.ਐਸ.ਆਈ., ਪਾਲ ਸਿੰਘ, ਗੁਰਦੀਪ ਸਿੰਘ ਸੈਖੋਂ, ਚੇਅਰਮੈਨ ਹਰਮੇਸ਼ ਸਿੰਘ ਖੁੱਡੀਆਂ, ਭਗਤ ਸਿੰਘ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਣਜੋਧ ਸਿੰਘ ਲੰਬੀ, ਜਗਵਿੰਦਰ ਸਿੰਘ ਕਾਲਾ ਸਰਪੰਚ ਪਿੰਡ ਭੀਟੀਵਾਲਾ, ਸਬ ਤਹਿਸੀਲ ਲੰਬੀ ਦਾ ਸਮੂਹ ਸਟਾਫ਼, ਰੱਥੜੀਆਂ ਦੇ ਪ੍ਰੇਮੀ ਸੇਵਕ ਸ਼ੀਸ਼ਪਾਲ ਇੰਸਾਂ, ਅਬੁੱਲ ਖੁਰਾਣਾ ਦੇ ਸੇਵਾਦਾਰ ਮਹਾਂਵੀਰ ਇੰਸਾਂ ਤੋਂ ਇਲਾਵਾ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਪਤਵੰਤਿਆਂ, ਰਿਸ਼ਤੇਦਾਰਾਂ ਅਤੇ ਪਿੰਡ  ਵਾਸੀਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ’ਚ ਨਿਵਾਸ ਬਖ਼ਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

About The Author

Related Posts