Punjab
Sourav Ganguly: ਜਨਮਦਿਨ ’ਤੇ ਸੌਰਵ ਗਾਂਗੁਲੀ ਨੂੰ ਮਿਲਿਆ ਵੱਡਾ ਤੋਹਫਾ, ICC ਹਾਲ ਆਫ ਫੇਮ ’ਚ ਹੋਏ ਸ਼ਾਮਲ
ਜੈਅ ਸ਼ਾਹ ਦਾ ਕੀਤਾ ਧੰਨਵਾਦ
Sourav Ganguly ICC Hall of Fame: ਸਪੋਰਟਸ ਡੈਸਕ। ਸਾਬਕਾ ਭਾਰਤੀ ਕਪਤਾਨ ਤੇ ਖੱਬੇ ਹੱਥ ਦੇ ਮਹਾਨ ਬੱਲੇਬਾਜ਼ ਸੌਰਵ ਗਾਂਗੁਲੀ ਨੂੰ ਬੁੱਧਵਾਰ (8 ਜੁਲਾਈ) ਨੂੰ ਆਈਸੀਸੀ ਹਾਲ ਆਫ਼ ਫੇਮ ’ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਨਾਲ, ਉਹ ਇਹ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲੇ 12ਵੇਂ ਭਾਰਤੀ ਕ੍ਰਿਕੇਟਰ ਬਣ ਗਏ ਹਨ।
ਆਈਸੀਸੀ ਹਾਲ ਆਫ਼ ਫੇਮ ’ਚ ਸ਼ਾਮਲ ਹੋਣ ’ਤੇ ਸੌਰਵ ਗਾਂਗੁਲੀ ਨੇ ਕੀ ਕਿਹਾ?
ਆਈਸੀਸੀ ਹਾਲ ਆਫ਼ ਫੇਮ ’ਚ ਸ਼ਾਮਲ ਹੋਣ ਤੋਂ ਬਾਅਦ, ਸੌਰਵ ਗਾਂਗੁਲੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉਸਨੇ ਆਈਸੀਸੀ ਤੇ ਚੇਅਰਮੈਨ ਜੈ ਸ਼ਾਹ ਦਾ ਧੰਨਵਾਦ ਕੀਤਾ, ਇਸ ਨੂੰ ਆਪਣੇ ਕਰੀਅਰ ਦਾ ਇੱਕ ਵੱਡਾ ਸਨਮਾਨ ਦੱਸਿਆ। ਗਾਂਗੁਲੀ ਨੇ ਲਿਖਿਆ, ‘ਮੈਨੂੰ ਹਾਲ ਆਫ਼ ਫੇਮ ’ਚ ਸ਼ਾਮਲ ਕਰਨ ਲਈ ਆਈਸੀਸੀ ਤੇ ਚੇਅਰਮੈਨ ਜੈ ਸ਼ਾਹ ਦਾ ਧੰਨਵਾਦ। ਇਹ ਮੇਰੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ। ਅਜਿਹੇ ਮਹਾਨ ਖਿਡਾਰੀਆਂ ਦੀ ਸੂਚੀ ਦਾ ਹਿੱਸਾ ਬਣਨਾ ਇੱਕ ਸ਼ਾਨਦਾਰ ਅਹਿਸਾਸ ਹੈ।’ ਉਸਨੇ ਅੱਗੇ ਹਾਲ ਆਫ਼ ਫੇਮ ’ਚ ਸ਼ਾਮਲ ਕੀਤੇ ਗਏ ਭਾਰਤੀ ਕ੍ਰਿਕੇਟਰਾਂ ਦੀ ਵਿਸ਼ੇਸ਼ ਸੂਚੀ ’ਚ ਸ਼ਾਮਲ ਹੋਣ ’ਤੇ ਆਪਣਾ ਮਾਣ ਪ੍ਰਗਟ ਕੀਤਾ।
ਆਈਸੀਸੀ ਹਾਲ ਆਫ਼ ਫੇਮ ’ਚ ਕਿਹੜੇ ਦਿੱਗਜ਼ਾਂ ਨਾਲ ਸ਼ਾਮਲ ਹੋਏ ਗਾਂਗੁਲੀ?
ਆਈਸੀਸੀ ਹਾਲ ਆਫ਼ ਫੇਮ ’ਚ ਸ਼ਾਮਲ ਹੋਣ ਦੇ ਨਾਲ, ਸੌਰਵ ਗਾਂਗੁਲੀ ਹੁਣ ਭਾਰਤੀ ਕ੍ਰਿਕੇਟਰ ਦੇ ਦਿੱਗਜਾਂ ਦੀ ਵਿਸ਼ੇਸ਼ ਸੂਚੀ ਦਾ ਹਿੱਸਾ ਬਣ ਗਏ ਹਨ। ਇਸ ਸੂਚੀ ’ਚ ਪਹਿਲਾਂ ਹੀ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਰਿੰਦਰ ਸਹਿਵਾਗ, ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਅਨਿਲ ਕੁੰਬਲੇ, ਵੀਨੂ ਮਾਂਕਡ, ਡਾਇਨਾ ਐਡੁਲਜੀ, ਨੀਤੂ ਡੇਵਿਡ ਤੇ ਐਮਐਸ ਧੋਨੀ ਵਰਗੇ ਮਹਾਨ ਖਿਡਾਰੀ ਸ਼ਾਮਲ ਹਨ।
ਸੌਰਵ ਗਾਂਗੁਲੀ ਦਾ ਅੰਤਰਰਾਸ਼ਟਰੀ ਕਰੀਅਰ ਕਿੰਨਾ ਸ਼ਾਨਦਾਰ ਸੀ?
54 ਸਾਲਾ ਸੌਰਵ ਗਾਂਗੁਲੀ ਨੇ 1992 ਤੋਂ 2008 ਤੱਕ ਭਾਰਤ ਦੀ ਨੁਮਾਇੰਦਗੀ ਕੀਤੀ। ਆਪਣੇ 16 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਦੌਰਾਨ, ਉਨ੍ਹਾਂ 113 ਟੈਸਟ ਤੇ 311 ਇੱਕ ਰੋਜ਼ਾ ਮੈਚ ਖੇਡੇ। ਉਨ੍ਹਾਂ ਟੈਸਟ ਕ੍ਰਿਕੇਟ ’ਚ 7,212 ਦੌੜਾਂ ਬਣਾਈਆਂ ਤੇ 32 ਵਿਕਟਾਂ ਲਈਆਂ। ਉਨ੍ਹਾਂ ਇੱਕ ਰੋਜ਼ਾ ਕ੍ਰਿਕੇਟ ’ਚ 11,363 ਦੌੜਾਂ ਤੇ 100 ਵਿਕਟਾਂ ਵੀ ਲਈਆਂ ਹਨ। ਕਪਤਾਨ ਦੇ ਤੌਰ ’ਤੇ, ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕੇਟ ਨੂੰ ਮੁੜ ਆਕਾਰ ਦੇਣ ’ਚ ਮੁੱਖ ਭੂਮਿਕਾ ਨਿਭਾਈ। ਉਸਦੀ ਕਪਤਾਨੀ ਵਿੱਚ, ਟੀਮ ਇੰਡੀਆ 2003 ਦੇ ਆਈਸੀਸੀ ਪੁਰਸ਼ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ।
About The Author