Mohan Lal Insan News: ਸਤਿਗੁਰੂ ਦੇ ਚਰਨਾਂ ’ਚ ਓੜ ਨਿਭਾ ਗਏ ਜੀਐੱਸਐੱਮ ਮੋਹਨ ਲਾਲ ਇੰਸਾਂ

ਸਾਧ-ਸੰਗਤ ਨੇ ਸੱਚਖੰਡਵਾਸੀ ਜੀਐੱਸਐੱਮ ਮੋਹਨ ਲਾਲ ਇੰਸਾਂ ਦੇ ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕੀਤੀ

Satinder Mathur  Picture
Published On
mohan-lal-insan
Mohan Lal Insan

Mohan Lal Insan News: (ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੀਐੱਸਐੱਮ ਭਾਈ ਮੋਹਨ ਲਾਲ ਇੰਸਾਂ (83) ਵੀਰਵਾਰ ਸ਼ਾਮ ਨੂੰ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁਲ ਮਾਲਕ ਦੇ ਚਰਨਾਂ ’ਚ ਓੜ ਨਿਭਾ ਗਏ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਵੱਖ-ਵੱਖ ਸੂਬਿਆਂ ਦੇ ਸੱਚੇ ਨਿਮਰ ਸੇਵਾਦਾਰ, ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਸਾਧ-ਸੰਗਤ ਨੇ ਸੱਚਖੰਡਵਾਸੀ ਜੀਐੱਸਐੱਮ ਮੋਹਨ ਲਾਲ ਇੰਸਾਂ ਦੇ ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕੀਤੀ।

ਭਾਈ ਮੋਹਨ ਲਾਲ ਇੰਸਾਂ ਦਾ ਜਨਮ ਅਗਸਤ 1943 ਵਿੱਚ ਸਤਿਕਾਰਯੋਗ ਪਿਤਾ ਬਚਿੱਤਰ ਸਿੰਘ ਅਤੇ ਸਤਿਕਾਰਯੋਗ ਮਾਤਾ ਸੰਤ ਕੌਰ ਦੇ ਘਰ ਪਿੰਡ ਹੁਸਨਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਉਨ੍ਹਾਂ ਨੇ 11ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਉਨ੍ਹਾਂ ਦੇ ਭਰਾ, ਸੱਚਖੰਡਵਾਸੀ ਮੇਜਰ ਸਿੰਘ ਸਾਹਿਬ ਵੀ ਜੀਐੱਸਐੱਮ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੇ ਭਰਾ ਬਲਬੀਰ ਸਿੰਘ ਇੰਸਾਂ ਅਤੇ ਉਨ੍ਹਾਂ ਦਾ ਪੁੱਤਰ ਖੁਸ਼ਪ੍ਰੀਤ ਸਿੰਘ ਇੰਸਾਂ ਵੀ ਸੇਵਾ ਵਿੱਚ ਮੋਹਰੀ ਹਨ। ਉਨ੍ਹਾਂ ਦੀਆਂ ਦੋ ਭੈਣਾਂ ਹਨ, ਬਲਬੀਰ ਕੌਰ ਅਤੇ ਜਸਵੀਰ ਕੌਰ।

ਮੋਹਨ ਲਾਲ ਇੰਸਾਂ ਬਚਪਨ ਤੋਂ ਹੀ ਪਰਮਾਤਮਾ ਪ੍ਰਤੀ ਡੂੰਘੀ ਸ਼ਰਧਾ ਰੱਖਦੇ ਸਨ। ਉਹ ਹਮੇਸ਼ਾ ਲੋੜਵੰਦਾਂ ਦੀ ਮੱਦਦ ਕਰਨ ਵਿੱਚ ਸਭ ਤੋਂ ਅੱਗੇ ਰਹਿੰਦੇ ਸਨ। ਉਹ ਬਹੁਤ ਹੀ ਮਿਹਨਤੀ ਅਤੇ ਸਫਲ ਕਿਸਾਨ ਹੋਣ ਦੇ ਨਾਲ-ਨਾਲ ਮਿਲਣਸਾਰ ਸੁਭਾਅ ਦੇ ਮਾਲਕ ਸਨ। 1976 ਵਿੱਚ ਮੋਹਨ ਲਾਲ ਇੰਸਾਂ ਦਾ ਪਰਿਵਾਰ ਪਿੰਡ ਹੁਸਨਰ (ਪੰਜਾਬ) ਤੋਂ 22 ਐੱਮਡੀ, ਜ਼ਿਲ੍ਹਾ ਸ਼੍ਰੀ ਗੰਗਾਨਗਰ (ਰਾਜਸਥਾਨ) ਚਲਾ ਗਿਆ। 1969 ਵਿੱਚ ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ ਸ੍ਰੀਮਤੀ ਸੁਜਾਨ ਕੌਰ ਨਾਲ ਹੋਇਆ।

ਉਨ੍ਹਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। 1971 ਵਿੱਚ ਮੋਹਨ ਲਾਲ ਇੰਸਾਂ ਡੇਰਾ ਸੱਚਾ ਸੌਦਾ ਦਰਬਾਰ ’ਚ ਆਏ ਅਤੇ ਮਾਨਵਤਾ ਭਲਾਈ ਕਾਰਜਾਂ ਵਿੱਚ ਜੁਟੇ ਰਹਿੰਦੇ 1977 ਵਿੱਚ ਸੱਚੇ ਦਾਤਾ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਪ੍ਰੇਰਨਾ ਨਾਲ ਮੋਹਨ ਲਾਲ ਜੀ ਇੰਸਾਂ ਨੇ ਬਤੌਰ ਜੀਐੱਸਐੱਮ ਸੇਵਾਦਾਰ ਸੇਵਾ ਸ਼ੁਰੂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਇਨਸਾਨੀਅਤ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਉਹ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। ਜਦੋਂ ਵੀ ਕਿਸੇ ਨੂੰ ਮੱਦਦ ਦੀ ਲੋੜ ਹੁੰਦੀ ਸੀ, ਉਹ ਤੁਰੰਤ ਉਸ ਦੀ ਮੱਦਦ ਕਰਦੇ ਆਲੇ-ਦੁਆਲੇ ਦੇ ਪਿੰਡਾਂ ਦੇ ਪੰਚ-ਸਰਪੰਚਾਂ ਅਤੇ ਮੋਹਤਬਰ ਲੋਕਾਂ ਨਾਲ ਵੀ ਉਨ੍ਹਾਂ ਦਾ ਅਥਾਹ ਪਿਆਰ ਅਤੇ ਪ੍ਰੇਮਭਾਵ ਸੀ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਾਦੇ ਢੰਗ ਨਾਲ ਬਤੀਤ ਕੀਤਾ।


   ਜੀਐੱਸਐੱਮ ਮੋਹਨ ਲਾਲ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਦ੍ਰਿੜ੍ਹ ਆਸਥਾ ਅਤੇ ਵਿਸ਼ਵਾਸ ਨਾਲ ਸਤਿਗੁਰੂ ਤੋਂ ਅਪਾਰ ਖੁਸ਼ੀਆਂ ਨੂੰ ਪ੍ਰਾਪਤ ਕੀਤਾ। ਦਰਬਾਰ ਵੱਲੋਂ ਉਨ੍ਹਾਂ ਨੂੰ ਜੋ ਵੀ ਸੇਵਾ ਮਿਲੀ , ਉਨ੍ਹਾਂ ਨੇ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਉਸ ਨੂੰ ਨਿਭਾਇਆ।     ਪਰਮ ਪਿਤਾ ਪਰਮਾਤਮਾ ਆਪਣੇ ਭਗਤਾਂ ਨੂੰ ਉਨ੍ਹਾਂ ਦੇ ਸੰਸਾਰ ਤੋਂ ਜਾਣ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ ਭਾਈ ਮੋਹਨ ਲਾਲ ਇੰਸਾਂ ਨੇ ਚਾਰ-ਪੰਜ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਹੁਣ ਸੱਚਖੰਡ ਜਾਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਦੇ ਸੁਫਨੇ ਵਿੱਚ ਦਰਸ਼ਨ ਦੇ ਕੇ ਅਜਿਹਾ ਹੀ ਇਸ਼ਾਰਾ ਕੀਤਾ ਹੈ। ਆਖਰ ਪਰਮ ਪਿਤਾ ਪਰਮਾਤਮਾ ਦੇ ਹੁਕਮ ਅਨੁਸਾਰ ਜੀਐੱਸਐੱਮ ਮੋਹਨ ਲਾਲ ਇੰਸਾਂ 21 ਮਈ ਦੀ ਸ਼ਾਮ ਨੂੰ ਸੱਚਖੰਡ ਜਾ ਬਿਰਾਜੇ ਭਾਈ ਮੋਹਨ ਲਾਲ ਇੰਸਾਂ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀ ਸੇਵਾ ਹਮੇਸ਼ਾ ਸਾਡੇ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ।
ਚਲ ਦੀਏ ਓੜ ਨਿਭਾ ਕੇ ਸਤਿਗੁਰੂ ਕੇ ਪਿਆਰੇ
ਦੋਨੋਂ ਜਹਾਂ ਕੀ ਖੁਸ਼ੀਆਂ ਕੇ ਲੂਟ ਕੇ ਨਜ਼ਾਰੇ...

 

About The Author

Related Posts