Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Coal Mine Explosion: ਕੋਲਾ ਖਾਨ ’ਚ ਧਮਾਕਾ, 8 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ਼ ਜਾਰੀ

38 ਅਜੇ ਵੀ ਮੌਤ ’ਚ ਮੂੰਹ ’ਚ ਫਸੇ ਹੋਏ ਹਨ ਮਜ਼ਦੂਰ

Khushdeep Singh Picture
Published On

China Mining Accident: ਬੀਜਿੰਗ (ਏਜੰਸੀ)। ਚੀਨ ਦੇ ਉੱਤਰੀ ਪ੍ਰਾਂਤ ਸ਼ਾਂਕਸੀ ’ਚ ਇੱਕ ਕੋਲੇ ਦੀ ਖਾਨ ’ਚ ਹੋਏ ਧਮਾਕੇ ’ਚ ਘੱਟੋ-ਘੱਟ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 38 ਮਜ਼ਦੂਰ ਅਜੇ ਵੀ ਫਸੇ ਹੋਏ ਹਨ, ਸਰਕਾਰੀ ਸ਼ਿਨਹੂਆ ਸਮਾਚਾਰ ਏਜੰਸੀ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਚਾਂਗਜ਼ੀ ਸ਼ਹਿਰ ’ਚ ਲਿਊਸ਼ੇਨਯੂ ਕੋਲੇ ਦੀ ਖਾਨ ’ਚ ਵਾਪਰਿਆ। ਹਾਦਸੇ ਸਮੇਂ ਖਾਨ ’ਚ ਲਗਭਗ 247 ਕਾਮੇ ਕੰਮ ਕਰ ਰਹੇ ਸਨ। ਸ਼ਨਿੱਚਰਵਾਰ ਸਵੇਰੇ ਤੱਕ, 201 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਸ਼ਿਨਹੂਆ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਮਾਚਾਰ ਏਜੰਸੀ ਅਨੁਸਾਰ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਾਪਤਾ ਕਾਮਿਆਂ ਲਈ ਪੂਰੇ ਪੱਧਰ ’ਤੇ ਬਚਾਅ ਕਾਰਜਾਂ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਤੇ ਮੁਲਜ਼ਮਾਂ ਨੂੰ ਜਵਾਬਦੇਹ ਬਣਾਉਣ ਦੇ ਹੁਕਮ ਦਿੱਤੇ ਹਨ। ਸ਼ਾਨਕਸੀ ਪ੍ਰਾਂਤ ਨੂੰ ਚੀਨ ਦਾ ਮੁੱਖ ਕੋਲਾ ਉਤਪਾਦਕ ਪ੍ਰਾਂਤ ਮੰਨਿਆ ਜਾਂਦਾ ਹੈ। ਯੂਨਾਨ ਤੋਂ ਵੱਡਾ ਇਹ ਪ੍ਰਾਂਤ ਲਗਭਗ 34 ਮਿਲੀਅਨ ਦੀ ਆਬਾਦੀ ਵਾਲਾ ਹੈ। ਪਿਛਲੇ ਸਾਲ, 1.3 ਬਿਲੀਅਨ ਟਨ ਕੋਲੇ ਦੀ ਖੁਦਾਈ ਕੀਤੀ ਗਈ ਸੀ, ਜੋ ਕਿ ਚੀਨ ਦੇ ਕੁੱਲ ਉਤਪਾਦਨ ਦਾ ਲਗਭਗ ਇੱਕ ਤਿਹਾਈ ਬਣਦਾ ਹੈ।

Read Also : Summer Vacation: ਅਜੇ ਸਕੂਲਾਂ ਦੀਆਂ ਛੁੱਟੀਆਂ ਨਹੀਂ, ਨਵੇਂ ਹੁਕਮਾਂ 'ਚ ਸਮਾਂ ਬਦਲਣ ਦੀ ਹੋਈ ਗੱਲ, ਦਫ਼ਤਰਾਂ ’ਤੇ ਵੀ ਲਾਗੂ

About The Author

Related Posts