Women's T20 World Cup: ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਇੰਗਲੈਂਡ ਰਵਾਨਾ

ਪਹਿਲੀ ਵਾਰ ਖਿਤਾਬ ਜਿੱਤਣ ਦਾ ਹੈ ਟੀਚਾ

Khushdeep Singh Picture
Published On

Women's T20 World Cup: ਸਪੋਰਟਸ ਡੈਸਕ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਸ਼ਨਿੱਚਰਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਲਈ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਭਾਰਤੀ ਟੀਮ ਇਸ ਆਈਸੀਸੀ ਈਵੈਂਟ ’ਚ ਪਹਿਲੀ ਵਾਰ ਖਿਤਾਬ ਜਿੱਤਣ ਦੇ ਟੀਚੇ ਨਾਲ ਉੱਤਰੇਗੀ। ਭਾਰਤ ਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ, ਤੇ ਹੁਣ ਉਸਦਾ ਟੀਚਾ ਸਭ ਤੋਂ ਛੋਟੇ ਫਾਰਮੈਟ ’ਚ ਵਿਸ਼ਵ ਚੈਂਪੀਅਨ ਬਣਨਾ ਹੋਵੇਗਾ। ਟੀਮ ਦੇ ਸਾਰੇ ਮੈਂਬਰ ਮੁੰਬਈ ਤੋਂ ਇਕੱਠੇ ਇੰਗਲੈਂਡ ਲਈ ਰਵਾਨਾ ਹੋਏ।

12 ਜੂਨ ਤੋਂ ਹੋਵੇਗੀ ਟੂਰਨਾਮੈਂਟ ਦੀ ਸ਼ੁਰੂਆਤ | Women's T20 World Cup

ਮਹਿਲਾ ਟੀ-20 ਵਿਸ਼ਵ ਕੱਪ 12 ਜੂਨ ਤੋਂ 5 ਜੁਲਾਈ ਤੱਕ ਇੰਗਲੈਂਡ ਤੇ ਵੇਲਜ਼ ’ਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ, ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇੰਡੀਆ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡੇਗੀ। ਇਹ ਲੜੀ 28 ਮਈ ਤੋਂ ਸ਼ੁਰੂ ਹੋਵੇਗੀ। ਭਾਰਤ ਇਸ ਲੜੀ ਨਾਲ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰੇਗਾ।

Read Also : Coal Mine Explosion: ਕੋਲਾ ਖਾਨ ’ਚ ਧਮਾਕਾ, 8 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ਼ ਜਾਰੀ

ਭਾਰਤ ਤੇ ਪਾਕਿਸਤਾਨ ਇੱਕੋ ਗਰੁੱਪ ’ਚ

ਟੀ-20 ਵਿਸ਼ਵ ਕੱਪ ਲਈ 12 ਟੀਮਾਂ ਨੂੰ ਛੇ-ਛੇ ਦੇ ਦੋ ਸਮੂਹਾਂ ’ਚ ਵੰਡਿਆ ਗਿਆ ਹੈ। ਭਾਰਤੀ ਟੀਮ ਗਰੁੱਪ 1 ’ਚ ਹੈ। ਗਰੁੱਪ 1 ਨੂੰ, ‘ਗਰੁੱਪ ਆਫ਼ ਡੈਥ’ ਮੰਨਿਆ ਜਾਂਦਾ ਹੈ, ਜਿਸ ’ਚ ਮੌਜੂਦਾ ਹੈਵੀਵੇਟ ਤੇ ਰਵਾਇਤੀ ਭਾਰਤ-ਪਾਕਿਸਤਾਨ ਵਿਰੋਧ ਹੈ।

  • ਗਰੁੱਪ 1 : ਅਸਟਰੇਲੀਆ, ਦੱਖਣੀ ਅਫਰੀਕਾ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੀਦਰਲੈਂਡ।
  • ਗਰੁੱਪ 2 : ਵੈਸਟਇੰਡੀਜ਼, ਇੰਗਲੈਂਡ, ਨਿਊਜ਼ੀਲੈਂਡ, ਸ਼੍ਰੀਲੰਕਾ, ਆਇਰਲੈਂਡ, ਸਕਾਟਲੈਂਡ।
14 ਜੂਨ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ | Women's T20 World Cup

14 ਜੂਨ ਨੂੰ ਐਜਬੈਸਟਨ ਵਿਖੇ ਭਾਰਤ ਤੇ ਪਾਕਿਸਤਾਨ ਵਿਚਕਾਰ ਗਰੁੱਪ ਪੜਾਅ ਦਾ ਮੈਚ ਖੇਡਿਆ ਜਾਵੇਗਾ। ਦੁਨੀਆ ਭਰ ਦੇ ਕ੍ਰਿਕੇਟ ਪ੍ਰਸ਼ੰਸਕ ਇਸ ਹਾਈ-ਵੋਲਟੇਜ ਮੈਚ ਨੂੰ ਵੇਖਣਗੇ। ਅਸਟਰੇਲੀਆ ਤੇ ਦੱਖਣੀ ਅਫਰੀਕਾ ਵਰਗੇ ਮਜ਼ਬੂਤ ​​ਵਿਰੋਧੀਆਂ ਵਿਰੁੱਧ ਭਾਰਤ ਦੇ ਮੈਚ ਵੀ ਦਿਲਚਸਪ ਹੋਣ ਦੀ ਉਮੀਦ ਹੈ। Women's T20 World Cup

ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਉੱਤਰੇਗੀ ਟੀਮ ਇੰਡੀਆ

ਭਾਰਤੀ ਮਹਿਲਾ ਟੀਮ ਇਸ ਵਿਸ਼ਵ ਕੱਪ ’ਚ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਖੇਡੇਗੀ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਮਹੀਨੇ ਦੇ ਸ਼ੁਰੂ ’ਚ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ। ਟੀ-20 ਵਿਸ਼ਵ ਕੱਪ ਲਈ ਚੁਣੀ ਗਈ ਟੀਮ ’ਚ ਅਣਕੈਪਡ ਨੰਦਿਨੀ ਸ਼ਰਮਾ ਤੇ ਵਿਕਟਕੀਪਰ-ਬੱਲੇਬਾਜ਼ ਯਸਤਿਕਾ ਭਾਟੀਆ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਤੀਕਾ ਰਾਵਲ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਆਲਰਾਊਂਡਰ ਅਮਨਜੋਤ ਕੌਰ ਨੂੰ ਸੱਟ ਕਾਰਨ ਬਾਹਰ ਕੀਤਾ ਗਿਆ ਹੈ।

About The Author

Related Posts