CSK vs GT: ਚੇਨਈ ਨੂੰ ਹਰਾ ਕੇ ਗੁਜਰਾਤ ਨੇ ਦਰਜ਼ ਕੀਤੀ IPL 2026 ’ਚ ਚੌਥੀ ਜਿੱਤ

ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ

Khushdeep Singh Picture
Published On

CSK vs GT: ਸਪੋਰਟਸ ਡੈਸਕ। ਗੁਜਰਾਤ ਟਾਈਟਨਜ਼ ਨੇ ਆਈਪੀਐਲ 2026 ਦੇ 37ਵੇਂ ਮੈਚ ’ਚ ਚੇਨਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਚੌਥੀ ਜਿੱਤ ਦਰਜ ਕੀਤੀ। ਗੁਜਰਾਤ 8 ਮੈਚਾਂ ’ਚੋਂ 4 ਜਿੱਤਾਂ ਤੇ 4 ਹਾਰਾਂ ਨਾਲ ਅੰਕ ਸੂਚੀ ’ਚ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੌਰਾਨ, ਚੇਨਈ 3 ਜਿੱਤਾਂ ਤੇ 5 ਹਾਰਾਂ ਨਾਲ ਛੇਵੇਂ ਸਥਾਨ ’ਤੇ ਹੈ।

ਐਤਵਾਰ ਨੂੰ ਐਮਏ ਚਿਦੰਬਰਮ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਚੇਨਈ 20 ਓਵਰਾਂ ’ਚ 7 ​​ਵਿਕਟਾਂ ’ਤੇ ਸਿਰਫ 158 ਦੌੜਾਂ ਹੀ ਬਣਾ ਸਕਿਆ। ਟੀਮ ਦੀ ਸ਼ੁਰੂਆਤ ਮਾੜੀ ਰਹੀ, 37 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਕਪਤਾਨ ਰੁਤੁਰਾਜ ਗਾਇਕਵਾੜ ਨੇ 60 ਗੇਂਦਾਂ ’ਚ ਅਜੇਤੂ 74 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਸ਼ਿਵਮ ਦੂਬੇ ਨੇ 22 ਦੌੜਾਂ ਬਣਾਈਆਂ। ਗੁਜਰਾਤ ਲਈ ਕਾਗਿਸੋ ਰਬਾਡਾ ਨੇ 3 ਵਿਕਟਾਂ ਲਈਆਂ ਤੇ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

Read Also : ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਲੁੰਗੀ ਐਨਗਿਦੀ ਦੀ ਪ੍ਰਤੀਕਿਰਿਆ, ਪੜ੍ਹੋ ਕੀ ਕਿਹਾ?

ਮੁਹੰਮਦ ਸਿਰਾਜ, ਮਾਨਵ ਸੁਥਾਰ ਤੇ ਅਰਸ਼ਦ ਖਾਨ ਨੇ 1-1 ਵਿਕਟ ਲਈ। 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਗੁਜਰਾਤ ਨੇ 16.4 ਓਵਰਾਂ ’ਚ 2 ਵਿਕਟਾਂ ’ਤੇ 162 ਦੌੜਾਂ ਬਣਾ ਲਈਆਂ। ਸਾਈ ਸੁਦਰਸ਼ਨ ਨੇ 46 ਗੇਂਦਾਂ ’ਤੇ 87 ਦੌੜਾਂ ਬਣਾਈਆਂ। ਜੋਸ ਬਟਲਰ ਨੇ 30 ਗੇਂਦਾਂ ’ਤੇ 39 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਚੇਨਈ ਲਈ ਨੂਰ ਅਹਿਮਦ ਤੇ ਅਕੀਲ ਹੁਸੈਨ ਨੇ ਇੱਕ-ਇੱਕ ਵਿਕਟ ਲਈ। CSK vs GT

CSK vs GT
CSK vs GT: ਚੇਨਈ ਨੂੰ ਹਰਾ ਕੇ ਗੁਜਰਾਤ ਨੇ ਦਰਜ਼ ਕੀਤੀ IPL 2026 ’ਚ ਚੌਥੀ ਜਿੱਤ

About The Author

Related Posts