Abohar News: ਧਮਾਕੇ ’ਚ ਜ਼ਖ਼ਮੀ ਔਰਤ ਦੀ 5 ਦਿਨਾਂ ਬਾਅਦ ਮੌਤ
ਉਹ 90 ਫੀਸਦੀ ਸੜ ਗਈ ਸੀ ਤੇ ਪਿਛਲੇ ਪੰਜ ਦਿਨਾਂ ਤੋਂ ਜ਼ਿੰਦਗੀ ਲਈ ਜੂਝ ਰਹੀ ਸੀ
Abohar News: ਅਬੋਹਰ (ਮੇਵਾ ਸਿੰਘ)। ਬੀਤੀ 21 ਅਪਰੈਲ ਨੂੰ ਰਾਤ 10:15 ਵਜੇ ਪਟੇਲ ਪਾਰਕ ਨੇੜੇ ਇੱਕ ਘਰ ’ਚ ਹੋਏ ਇੱਕ ਸ਼ਕਤੀਸ਼ਾਲੀ ਧਮਾਕੇ ’ਚ ਜ਼ਖਮੀ ਹੋਈ ਕੁੰਦਨ ਲਾਲ ਦੀ ਧੀ ਪੂਜਾ ਦੀ ਇਲਾਜ ਦੌਰਾਨ ਮੌਤ ਹੋ ਗਈ। ਉਹ 90 ਫੀਸਦੀ ਸੜ ਗਈ ਸੀ ਤੇ ਪਿਛਲੇ ਪੰਜ ਦਿਨਾਂ ਤੋਂ ਜ਼ਿੰਦਗੀ ਲਈ ਜੂਝ ਰਹੀ ਸੀ। ਇਹ ਧਮਾਕਾ ਘਰ ਵਿਚਕਾਰ ਸਥਿਤ ਦੁਕਾਨਾਂ ’ਚ ਹੋਇਆ, ਜਿਸ ਨਾਲ ਕੰਧਾਂ ਨੂੰ ਨੁਕਸਾਨ ਪਹੁੰਚਿਆ ਤੇ ਅੱਗ ਲੱਗ ਗਈ। ਘਟਨਾ ਦਾ ਸਹੀ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੋਇਆ।
Read Also : CSK vs GT: ਚੇਨਈ ਨੂੰ ਹਰਾ ਕੇ ਗੁਜਰਾਤ ਨੇ ਦਰਜ਼ ਕੀਤੀ IPL 2026 ’ਚ ਚੌਥੀ ਜਿੱਤ
ਪੁਲਿਸ ਜਾਂਚ ਜਾਰੀ ਹੈ ਤੇ ਫੋਰੈਂਸਿਕ ਟੀਮ ਨੇ ਜਾਂਚ ਲਈ ਨਮੂਨੇ ਭੇਜੇ ਹਨ। ਐੱਸਐੱਸਪੀ ਗੁਰਮੀਤ ਸਿੰਘ ਅਨੁਸਾਰ, ਧਮਾਕੇ ਦਾ ਸ਼ੁਰੂਆਤੀ ਕਾਰਨ ਜਨਰੇਟਰ ਪਿਸਟਨ ਫਟਣਾ ਤੇ ਗੈਸ ਬਣਨਾ ਹੋਣ ਦਾ ਸ਼ੱਕ ਹੈ। ਪੂਜਾ ਤੋਂ ਇਲਾਵਾ ਉਸ ਦਾ ਭਰਾ ਦੀਪਕ, ਮਾਂ ਨੀਲਮ, ਇੱਕ ਢਾਬਾ ਮਾਲਕ ਤੇ ਇੱਕ ਗਾਹਕ ਵੀ ਹਾਦਸੇ ’ਚ ਜ਼ਖਮੀ ਹੋਏ ਹਨ। ਪੂਜਾ ਨੂੰ ਗੰਭੀਰ ਹਾਲਤ ’ਚ ਏਮਜ਼ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਿਵੇਂ ਹੀ ਪਰਿਵਾਰ ਨੂੰ ਸੂਚਨਾ ਮਿਲੀ, ਪਰਿਵਾਰਕ ਮੈਂਬਰ ਤੇ ਆਂਢ-ਗੁਆਂਢ ਦੇ ਲੋਕ ਲਾਸ਼ ਲੈਣ ਲਈ ਫਰੀਦਕੋਟ ਲਈ ਰਵਾਨਾ ਹੋ ਗਏ। ਇਸ ਘਟਨਾ ਨਾਲ ਪਟੇਲ ਪਾਰਕ ਇਲਾਕੇ ਸਮੇਤ ਪੂਰੇ ਸ਼ਹਿਰ ’ਚ ਸੋਗ ਦੀ ਲਹਿਰ ਹੈ।
