World Intellectual Property Day: ਦੇਸ਼ ਭਗਤ ਯੂਨੀਵਰਸਿਟੀ ’ਚ ਵਿਸ਼ਵ ਬੌਧਿਕ ਸੰਪਤੀ ਦਿਵਸ ਮੌਕੇ ਸੈਮੀਨਾਰ, ਖੇਡਾਂ ’ਚ ਨਵੀਨਤਾ ’ਤੇ ਜ਼ੋਰ

ਨਵੀਨ ਵਿਚਾਰਾਂ ਨੂੰ ਬੌਧਿਕ ਸੰਪਤੀ ਰਾਹੀਂ ਸੁਰੱਖਿਅਤ ਕਰਨ’- ਵੀਸੀ ਡਾ. ਹਰਸ਼ ਸਦਾਵਰਤੀ

Satinder Mathur  Picture
Published On

World Intellectual Property Day : (ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਦੇ ਖੇਤੀਬਾੜੀ ਤੇ ਜੀਵ ਵਿਗਿਆਨ ਫੈਕਲਟੀ ਦੇ ਅਗ੍ਰਿਮ ਕਲੱਬ ਵੱਲੋਂ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਵਿਸ਼ਵ ਬੌਧਿਕ ਸੰਪਤੀ ਦਿਵਸ-2026 ਮੌਕੇ ਸੈਮੀਨਾਰ ਕਰਵਾਇਆ ਗਿਆ। ਇਸ ਸਾਲ ਦੀ ਗਲੋਬਲ ਥੀਮ ‘ਬੌਧਿਕ ਸੰਪਤੀ ਅਤੇ ਖੇਡਾਂ ਬਾਰੇ ਝਲਕ: ਰੈਡੀ, ਸੈੱਟ, ਇਨੋਵੇਟ” ਤਹਿਤ ਹੋਏ ਪ੍ਰੋਗਰਾਮ ’ਚ ਖੇਡਾਂ ਤੇ ਖੋਜ ਖੇਤਰਾਂ ’ਚ ਨਵੀਨਤਾ ਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ’ਚ ਬੌਧਿਕ ਸੰਪਤੀ ਅਧਿਕਾਰਾਂ ਦੀ ਭੂਮਿਕਾ ’ਤੇ ਚਰਚਾ ਕੀਤੀ ਗਈ। 

ਪ੍ਰੋਗਰਾਮ ਦੀ ਸ਼ੁਰੂਆਤ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਵਾਈਸ-ਚਾਂਸਲਰ ਪ੍ਰੋ. ਡਾ. ਹਰਸ਼ ਸਦਾਵਰਤੀ ਦੀ ਹਾਜ਼ਰੀ ਨਾਲ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰੋ. ਡਾ. ਬਲਵਿੰਦਰ ਸਿੰਘ ਸੂਚ ਤੇ ਆਈਪੀ ਇੰਡੀਆ ਦੀ ਵਿਗਿਆਨਿਕ ਸਲਾਹਕਾਰ ਡਾ. ਰੁਚੀ ਸਿੰਗਲਾ ਨੇ ਵਿਸ਼ੇਸ਼ ਸਰੋਤ ਵਿਅਕਤੀਆਂ ਵਜੋਂ ਸ਼ਿਰਕਤ ਕੀਤੀ। ਡੀਨ ਪ੍ਰੋ. ਡਾ. ਐਚ. ਕੇ. ਸਿੱਧੂ ਨੇ ਸਵਾਗਤ ਭਾਸ਼ਣ ਦਿੰਦਿਆਂ ਨਵੀਨਤਾ-ਕੇਂਦ੍ਰਿਤ ਸਿੱਖਿਆ ਤੇ ਉਦਯੋਗਿਕ ਮਾਹੌਲ ’ਚ ਬੌਧਿਕ ਸੰਪਤੀ ਦੀ ਵਧਦੀ ਮਹੱਤਤਾ ’ਤੇ ਜ਼ੋਰ ਦਿੱਤਾ। 

ਇਹ ਵੀ ਪੜ੍ਹੋ: BBMB Case Punjab: BBMB ਮਾਮਲੇ ’ਚ ਪੰਜਾਬ ਸਰਕਾਰ ਦੀ ਪਟੀਸ਼ਨ ਖਾਰਜ਼

ਵੀਸੀ ਡਾ. ਹਰਸ਼ ਸਦਾਵਰਤੀ ਨੇ ਵਿਦਿਆਰਥੀਆਂ ਨੂੰ ਨਵੀਨਤਾ ਵੱਲ ਵਧਣ ਤੇ ਰਚਨਾਤਮਕ ਵਿਚਾਰਾਂ ਨੂੰ ਬੌਧਿਕ ਸੰਪਤੀ ਰਾਹੀਂ ਸੁਰੱਖਿਅਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਪੇਟੈਂਟ, ਟਰੇਡਮਾਰਕ ਤੇ ਡਿਜ਼ਾਈਨ ਕਿਵੇਂ ਖਿਡਾਰੀਆਂ, ਉਪਕਰਣ ਨਿਰਮਾਤਾਵਾਂ ਤੇ ਸਪੋਰਟਸ-ਟੈਕ ਸਟਾਰਟਅਪਾਂ ਦੀ ਸਹਾਇਤਾ ਕਰਦੇ ਹਨ।

ਡਾ. ਰੁਚੀ ਸਿੰਗਲਾ ਨੇ ਬੌਧਿਕ ਸੰਪਤੀ ਪ੍ਰਕਿਰਿਆਵਾਂ, ਨਵੀਨਤਾਕਾਰਾਂ ਲਈ ਲਾਭਾਂ ਤੇ ਪ੍ਰਭਾਵਸ਼ਾਲੀ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀ ਨਵੀਨਤਾਕਾਰਾਂ ਤੇ ਕਿਸਾਨਾਂ ਨੂੰ ਆਪਣੀ ਖੋਜ ਦੀ ਸੁਰੱਖਿਆ ’ਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਜਾਗਰੂਕ ਕੀਤਾ ਗਿਆ। ਚਾਂਸਲਰ ਤੇ ਪ੍ਰੋ-ਚਾਂਸਲਰ ਵੱਲੋਂ ਬੌਧਿਕ ਸੰਪਤੀ ਜਾਗਰੂਕਤਾ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਅਕਾਦਮਿਕ ਕੋਆਰਡੀਨੇਟਰ ਡਾ. ਅਵਿਨਾਸ਼ ਕੁਮਾਰ ਭਾਟੀਆ ਦੇ ਧੰਨਵਾਦੀ ਸ਼ਬਦਾਂ ਨਾਲ ਹੋਈ।

World Intellectual Property Day
ਅਮਲੋਹ : ਚਾਂਸਲਰ ਡਾ. ਜ਼ੋਰਾ ਸਿੰਘ ਸੈਮੀਨਾਰ ਦੌਰਾਨ ਡਾ. ਰੁਚੀ ਸਿੰਗਲਾ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

About The Author

Related Posts