Lambi News: ਅਣਪਛਾਤੇ ਵਿਅਕਤੀ ਵੱਲੋਂ ਔਰਤ ਦਾ ਕਤਲ, ਆਂਗਣਵਾੜੀ ਸੈਂਟਰ ’ਚ ਸਫ਼ਾਈ ਕਰਦਿਆਂ ਹਮਲਾ

ਆਂਗਣਵਾੜੀ ਸੈਂਟਰ ’ਚ ਹੈਲਪਰ ਵਜੋਂ ਕਰਦੀ ਸੀ ਕੰਮ

Ravinder Sharma Picture
Published On

ਲੰਬੀ (ਮੇਵਾ ਸਿੰਘ)। ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮਨੀਆ ਵਿਖੇ ਆਂਗਨਵਾੜੀ ਸੈੱਟਰ ’ਚ ਹੈਲਪਰ ਵਜੋਂ ਕੰਮ ਕਰਦੀ ਇਕ ਔਰਤ ਦਾ ਇਕ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਡੀਐਸਪੀ ਲੰਬੀ ਨੇ ਦੱਸਿਆ ਕਿ ਰਮਨਦੀਪ ਕੌਰ ਪਤਨੀ ਬੂਟਾ ਸਿੰਘ ਵਾਸੀ ਫਤਿਹਪੁਰ ਮਨੀਆ ਜੋ ਸਵੇਰੇ ਆਂਗਨਵਾੜੀ ਸੈੱਟਰ ਵਿਚ ਸਫਾਈ ਕਰ ਰਹੀ ਸੀ ਜਦੋਂ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਤੇ ਫਰਾਰ ਹੋ ਗਿਆ। ਡੀਐਸਪੀ ਲੰਬੀ ਨੇ ਕਿਹਾ ਪੁਲਿਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ, ਦੋਸ਼ੀ ਨੂੰ ਛੇਤੀ ਗਿਰਫਤਾਰ ਕਰ ਲਿਆ ਜਾਵੇਗਾ।

Lambi-News

About The Author

Related Posts