Crime News Punjab: ਸ਼ਹਿਰ 'ਚ ਵੱਡੀ ਲੁੱਟ ਦੀ ਸੀ ਤਿਆਰੀ, ਪੁਲਿਸ ਨੇ ਹਥਿਆਰਾਂ ਸਮੇਤ 5 ਮੈਂਬਰ ਕੀਤੇ ਕਾਬੂ
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖਿਲਾਫ ਨਸ਼ਾ ਤਸਕਰੀ ਤੇ ਹੋਰ ਸੰਗੀਨ ਧਰਾਵਾਂ ਤਹਿਤ 5 ਮੁਕਦਮੇ ਦਰਜ ਹਨ
Crime News Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ 22 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਏਰੀਆ ਵਿੱਚ ਮੌਜ਼ੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇਹ ਸਾਰੇ ਵਿਅਕਤੀ ਨਸ਼ਾ ਵੇਚਣ ਦੇ ਆਦੀ ਹਨ ਅਤੇ ਪੈਟਰੋਲ ਪੰਪਾਂ ਦੇ ਮਾਲਕਾ/ਕਰਿੰਦਿਆਂ ਅਤੇ ਰਾਹਗੀਰਾਂ ਕੋਲੋਂ ਲੁੱਟਾ-ਖੋਹਾਂ ਅਤੇ ਮੋਟਰਸਾਈਕਲ ਖੋਹਣ ਦੇ ਆਦੀ ਹਨ ਅਤੇ ਜੋ ਪੁਲ ਸੂਆ ਬੀੜ ਚਹਿਲ ਪਾਸ ਲੁਕ ਕੇ ਲੁੱਟ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: Bathinda News: ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ ਦੇ ਮਸ਼ਹੂਰ ਸਕੂਲਾਂ ਨੂੰ ਕਰਵਾਇਆ ਖਾਲੀ, ਰੇਲਵੇ ਸਟੇਸ਼ਨ ਵੀ ਨਿਸ਼ਾਨੇ ’ਤੇ
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੂਰਜ (ਵਾਸੀ ਜੋਤ ਰਾਮ ਕਲੋਨੀ), ਰਾਹੁਲ (ਵਾਸੀ ਜੋਤ ਰਾਮ ਕਲੋਨੀ), ਬੋਹੜ ਸਿੰਘ (ਵਾਸੀ ਪਿੰਡ ਪਿਪਲੀ), ਜਗਸੀਰ ਸਿੰਘ (ਵਾਸੀ ਪਿੰਡ ਚਹਿਲ) ਅਤੇ ਜਗਦੀਪ ਸਿੰਘ (ਵਾਸੀ ਬੀੜ ਚਹਿਲ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਮੁਲਜ਼ਮਾਂ ਕੋਲੋਂ 2 ਕ੍ਰਿਪਾਨਾ, 1 ਗੰਡਾਸੀ ਅਤੇ 1 ਲੋਹੇ ਦੀ ਪਾਈਪ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 116 ਅਧੀਨ ਧਾਰਾ 112(2), 310(4), 310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਇਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਨ੍ਹਾਂ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਗ੍ਰਿਫ਼ਤਾਰ ਵਿਅਕਤੀਆਂ ਖਿਲਾਫ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 5 ਮੁਕੱਦਮੇ ਦਰਜ ਰਜਿਸਟਰ ਹਨ। ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਹੋਰ ਖੁਲਾਸੇ ਹੋ ਸਕਣ।
