Earth Day: ਭਾਦਸੋਂ ਦੇ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ 'ਚ ਬੱਚਿਆਂ ਨੇ ਇੰਝ ਮਨਾਇਆ 'ਧਰਤੀ ਦਿਵਸ', ਦੇਖੋ ਤਸਵੀਰਾਂ
ਸਾਨੂੰ ਕੰਮ ਕਰਨ ਲਈ ਕਿਸੇ ਖਾਸ ਦਿਨ ਦੀ ਲੋੜ ਨਹੀਂ : ਪ੍ਰਿੰਸੀਪਲ ਗਰੇਵਾਲ
Earth Day: (ਸੁਸ਼ੀਲ ਕੁਮਾਰ) ਭਾਦਸੋਂ। ਯੰਗ ਫਾਰਮਰਜ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਗਰੇਵਾਲ ਅਤੇ ਜਸ਼ਨਦੀਪ ਕੁਮਾਰ ਦੀ ਹਾਜ਼ਰੀ ਵਿਚ "ਧਰਤੀ ਦਿਵਸ" ਮਨਾਇਆ ਗਿਆ। ਜਮਾਤ ਪੰਜਵੀਂ ਅਤੇ ਦਸਵੀਂ ਦੀਆਂ ਵਿਦਿਆਰਥਣਾਂ ਤਨਵੀਰ ਕੌਰ, ਤਿ਼ਸ਼ੀਕਾ ਸ਼ਰਮਾ, ਵੰਸ਼ਿਕਾ ਸ਼ਰਮਾ ਅਤੇ ਕ੍ਰਿਤਿਕਾ ਨੇ ਧਰਤੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਧਰਤੀ ਸਾਨੂੰ ਜੀਵਨ ਪ੍ਰਦਾਨ ਕਰਦੀ ਹੈ ਪਰ ਮਨੁੱਖੀ ਫਾਇਦੇ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਪ੍ਰਦੂਸ਼ਣ ਅਤੇ ਜੰਗਲਾਂ ਦੀ ਕਟਾਈ, ਇਸਨੂੰ ਨੁਕਸਾਨ ਪਹੁੰਚਾ ਰਹੇ ਹਨ। ਅਧਿਆਪਕਾ ਗੋਲਡੀ ਰਾਣੀ, ਜੀਤ ਕੌਰ, ਸਤਿੰਦਰ ਪਾਲ ਕੌਰ ਅਤੇ ਹਰਜੋਤ ਸਿੰਘ ਦੀ ਰਹਿਨੁਮਾਈ ਹੇਠ ਜਮਾਤ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਧਰਤੀ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਜਿਵੇਂ ਪੋਸਟਰ ਮੇਕਿੰਗ, ਸਲੋਗਨ ਰਾਇਟਿੰਗ, ਕਵਿਤਾ ਉਚਾਰਨ, ਬੈੱਸਟ ਆਊਟ ਆਫ ਵੇਸਟ ਆਦਿ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ 3 ਸਕੂਲਾਂ ਅਤੇ ਰੇਲਵੇ ਟਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਅਧਿਆਪਕਾ ਰਾਜਬੀਰ ਕੌਰ ਨੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਸਿੱਖਿਆ ਮੰਤਰਾਲਾ ਦੁਆਰਾ "ਧਰਤੀ ਦਿਵਸ" ਉੱਤੇ ਲਾਈਵ ਸੈਮੀਨਾਰ ਦਿਖਾਇਆ। ਅੱਠਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੁਆਰਾ ਅਧਿਆਪਕਾ ਸ੍ਰੀਮਤੀ ਸੁਖਦੀਪ ਕੌਰ ਅਤੇ ਨਰਿੰਦਰ ਕੌਰ ਦੀ ਅਗਵਾਈ ਹੇਠ ਭਾਦਸੋਂ ਵਿਖ਼ੇ ਧਰਤੀ ਨੂੰ ਬਚਾਉਣ ਅਤੇ ਹਰਾ-ਭਰਾ ਰੱਖਣ ਲਈ ਨਾਅਰੇ ਲਗਾਉਂਦੇ ਹੋਏ ਰੈਲੀ ਕੱਢੀ ਗਈ। ਨਗਰ ਨਿਗਮ, ਭਾਦਸੋਂ ਵਿਖੇ ਬੱਚਿਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਅਤੇ ਕੂੜੇ ਤੋਂ ਖਾਦ ਤਿਆਰ ਕਰਨ ਬਾਰੇ ਦੱਸਿਆ। ਇਸ ਮੌਕੇ ਸ੍ਰੀਮਤੀ ਮਨਦੀਪ ਗਰੇਵਾਲ ਨੇ ਦੱਸਿਆ ਕਿ ਸਾਨੂੰ ਕੰਮ ਕਰਨ ਲਈ ਕਿਸੇ ਖਾਸ ਦਿਨ ਦੀ ਲੋੜ ਨਹੀਂ ਹੈ ਪਰ ਸਾਨੂੰ ਇਹ ਯਾਦ ਦਿਵਾਉਣ ਲਈ ਇਸ ਦਿਨ ਦੀ ਲੋੜ ਹੈ ਕਿ ਸਾਡਾ ਸਭ ਦਾ ਸਿਰਫ਼ ਇੱਕ ਘਰ ਹੈ। ਆਓ ਇਸਨੂੰ ਹਰਿਆ-ਭਰਿਆ ਅਤੇ ਸਾਫ਼ ਬਣਾਈਏ।
