Healthy Heart Tips: ਸਿਹਤਮੰਦ ਦਿਲ ਲਈ ਉਮਰ ਦੇ ਹਿਸਾਬ ਨਾਲ ਸਹੀ ਆਦਤਾਂ ਅਪਣਾਓ

ਦਿਲ ਸਰੀਰ ਦੀ ਜੀਵਨ ਰੇਖਾ ਹੈ

Khushdeep Singh Picture
Published On

Healthy Heart Tips: ਦਿਲ ਸਰੀਰ ਦੀ ਜੀਵਨ ਰੇਖਾ ਹੈ, ਜੋ ਹਰ ਪਲ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਇਸ ਦੀ ਸਿਹਤ ਬਣਾਈ ਰੱਖਣ ਲਈ ਉਮਰ ਦੇ ਅਨੁਸਾਰ ਸਹੀ ਆਦਤਾਂ ਅਪਣਾਉਣਾ ਬਹੁਤ ਜ਼ਰੂਰੀ ਹੈ। ਛੋਟੀਆਂ-ਛੋਟੀਆਂ ਤਬਦੀਲੀਆਂ ਅਤੇ ਨਿਯਮਿਤ ਦੇਖਭਾਲ ਦਿਲ ਨੂੰ ਲੰਮੇ ਸਮੇਂ ਤੱਕ ਮਜ਼ਬੂਤ ਬਣਾਈ ਰੱਖਦੀਆਂ ਹਨ।

20 ਤੋਂ 29 ਸਾਲ:

ਇਹ ਉਮਰ ਊਰਜਾ ਅਤੇ ਸਰਗਰਮੀ ਨਾਲ ਭਰਪੂਰ ਹੁੰਦੀ ਹੈ, ਇਸ ਲਈ ਦਿਲ ਦੀ ਸਿਹਤ ਲਈ ਸਹੀ ਆਦਤਾਂ ਵਿਕਸਿਤ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਲਗਾਤਾਰ ਕਸਰਤ ਜਿਵੇਂ ਦੌੜਨਾ, ਖੇਡਣਾ ਜਾਂ ਜਿਮ ਜਾਣਾ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ ਅਤੇ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਸਰਗਰਮ ਰਹਿਣ ਦਾ ਟੀਚਾ ਰੱਖੋ। ਸੰਤੁਲਿਤ ਭੋਜਨ ਲਓ ਅਤੇ ਜੰਕ ਫੂਡ ਤੋਂ ਦੂਰੀ ਬਣਾਈ ਰੱਖੋ। ਇਸ ਉਮਰ ਵਿੱਚ ਇੱਕ ਵਾਰ ਖੂਨ ਦਾ ਦਬਾਅ, ਸ਼ੂਗਰ ਅਤੇ ਕੋਲੈਸਟਰੋਲ ਦੀ ਜਾਂਚ ਕਰਵਾਉਣਾ ਭਵਿੱਖ ਦੇ ਖਤਰਿਆਂ ਨੂੰ ਸਮਝਣ ਵਿੱਚ ਮੱਦਦ ਕਰਦਾ ਹੈ।

Healthy Heart Tips
Healthy Heart Tips: ਸਿਹਤਮੰਦ ਦਿਲ ਲਈ ਉਮਰ ਦੇ ਹਿਸਾਬ ਨਾਲ ਸਹੀ ਆਦਤਾਂ ਅਪਣਾਓ
30 ਤੋਂ 39 ਸਾਲ: 

ਇਸ ਉਮਰ ਵਿੱਚ ਜ਼ਿੰਮੇਵਾਰੀਆਂ ਵਧਣ ਨਾਲ ਤਣਾਅ ਵੀ ਵਧਦਾ ਹੈ, ਜੋ ਦਿਲ ’ਤੇ ਬੁਰਾ ਅਸਰ ਪਾ ਸਕਦਾ ਹੈ। ਇਸ ਲਈ ਰੋਜ਼ਾਨਾ ਰੁਟੀਨ ਵਿੱਚ ਮਾਨਸਿਕ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਰੋਜ਼ਾਨਾ ਕੁਝ ਸਮਾਂ ਤੁਰਨ, ਧਿਆਨ ਲਗਾਉਣ ਜਾਂ ਆਪਣੀ ਪਸੰਦੀਦਾ ਗਤੀਵਿਧੀ ਲਈ ਕੱਢੋ। ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ, ਕਿਉਂਕਿ ਨੀਂਦ ਦੀ ਕਮੀ ਨਾਲ ਖੂਨ ਦਾ ਦਬਾਅ ਵਧ ਸਕਦਾ ਹੈ। ਪੇਟ ਦੀ ਚਰਬੀ ਅਤੇ ਅਨਿਯਮਿਤ ਖਾਣ-ਪੀਣ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਦਿਲ ਲਈ ਖਤਰੇ ਦਾ ਸੰਕੇਤ ਬਣ ਸਕਦੇ ਹਨ।

Read Also : ਸਮੇਂ ਤੋਂ ਪਹਿਲਾਂ ਗਰਮੀ ਤੇ ਕਮਜ਼ੋਰ ਮਾਨਸੂਨ ਦੀ ਚਿਤਾਵਨੀ

40 ਤੋਂ 49 ਸਾਲ:

ਇਸ ਉਮਰ ਵਿੱਚ ਸਰੀਰ ’ਤੇ ਜੀਵਨ ਸ਼ੈਲੀ ਦਾ ਅਸਰ ਸਾਫ਼ ਨਜ਼ਰ ਆਉਣ ਲੱਗਦਾ ਹੈ, ਇਸ ਲਈ ਸਿਹਤ ਪ੍ਰਤੀ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਹਰ ਸਾਲ ਸ਼ੂਗਰ ਅਤੇ ਕੋਲੈਸਟਰੋਲ ਦੀ ਜਾਂਚ ਕਰਵਾਉਂਦੇ ਰਹੋ ਅਤੇ ਖੁਰਾਕ ਵਿੱਚ ਅਲਸੀ, ਅਖਰੋਟ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਨਿਯਮਿਤ ਕਸਰਤ ਦੇ ਨਾਲ ਹਲਕੀ ਸਟਰੈਂਗਥ ਟਰੇਨਿੰਗ ਵੀ ਅਪਣਾਓ। ਜੇ ਥਕਾਵਟ, ਸਾਹ ਫੁੱਲਣਾ ਜਾਂ ਖਰ੍ਹਾਟੇ ਵਰਗੀਆਂ ਸਮੱਸਿਆਵਾਂ ਹੋਣ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੇ ਲੱਛਣ ਹੋ ਸਕਦੇ ਹਨ।

50 ਤੋਂ 59 ਸਾਲ: 

ਇਸ ਉਮਰ ਵਿੱਚ ਸਰੀਰ ਵਿੱਚ ਤੇਜ਼ੀ ਨਾਲ ਬਦਲਾਅ ਆਉਂਦੇ ਹਨ, ਇਸ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਹਲਕਾ, ਪੌਸ਼ਟਿਕ ਤੇ ਸੰਤੁਲਿਤ ਭੋਜਨ ਲਓ, ਜਿਸ ਵਿੱਚ ਫਲ, ਸਬਜ਼ੀਆਂ ਅਤੇ ਸਿਹਤਮੰਦ ਫੈਟ ਸ਼ਾਮਲ ਹੋਣ। ਨਿਯਮਿਤ ਤੌਰ ’ਤੇ ਹਲਕੀ ਕਸਰਤ ਕਰਦੇ ਰਹੋ ਤਾਂ ਜੋ ਮਾਸਪੇਸ਼ੀਆਂ ਮਜ਼ਬੂਤ ਬਣੀਆਂ ਰਹਿਣ। ਜੇ ਛਾਤੀ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਓ। ਇਸ ਤੋਂ ਇਲਾਵਾ ਹਰ ਛੇ ਮਹੀਨੇ ਵਿੱਚ ਲੋੜੀਂਦੀਆਂ ਜਾਂਚਾਂ ਕਰਵਾਉਣਾ ਫਾਇਦੇਮੰਦ ਰਹਿੰਦਾ ਹੈ।

60 ਸਾਲ ਅਤੇ ਉਸ ਤੋਂ ਉੱਪਰ:

ਇਸ ਉਮਰ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਬਜਾਏ ਨਿਯਮਿਤ ਰੋਜ਼ਾਨਾ ਰੁਟੀਨ ਅਪਣਾਉਣਾ ਵਧੇਰੇ ਮਹੱਤਵਪੂਰਨ ਹੁੰਦਾ ਹੈ। ਰੋਜ਼ਾਨਾ ਸੈਰ, ਯੋਗ ਜਾਂ ਹਲਕੀ ਕਸਰਤ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦੀ ਹੈ। ਭੋਜਨ ਹਲਕਾ ਅਤੇ ਫਾਈਬਰ ਯੁਕਤ ਰੱਖੋ। ਇਸ ਤੋਂ ਇਲਾਵਾ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ, ਇਸ ਲਈ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਓ ਤੇ ਨਿਯਮਿਤ ਸਿਹਤ ਜਾਂਚਾਂ ਕਰਵਾਉਂਦੇ ਰਹੋ।

About The Author

Related Posts