IPL 2026: ਕ੍ਰਿਕੇਟਰਾਂ ਨੂੰ ਮਿਲ ਰਹੇ ਸ਼ੱਕੀ ਵਿਅਕਤੀ, ਨਿਯਮਾਂ ਸਬੰਧੀ BCCI ਸਖ਼ਤ

ਹੋਟਲ, ਡੱਗਆਊਟਾਂ ’ਚ ਬਾਹਰੀ ਲੋਕਾਂ ਦੇ ਆਉਣ ’ਤੇ ਰੋਕ

Khushdeep Singh Picture
Published On

IPL 2026: ਸਪੋਰਟਸ ਡੈਸਕ। ਆਈਪੀਐਲ ਦੀ ਭ੍ਰਿਸ਼ਟਾਚਾਰ ਵਿਰੋਧੀ ਤੇ ਸੁਰੱਖਿਆ ਇਕਾਈ (ਏਸੀਐਸਯੂ) ਨੇ ਮੌਜ਼ੂਦਾ ਸੀਜ਼ਨ ਦੌਰਾਨ ਟੀਮ ਡਗਆਊਟਾਂ, ਬੱਸਾਂ, ਹੋਟਲਾਂ ਤੇ ਖਿਡਾਰੀਆਂ ਤੇ ਮੈਚ ਅਧਿਕਾਰੀਆਂ ਦੇ ਖੇਤਰਾਂ ’ਚ ਅਣਅਧਿਕਾਰਤ ਵਿਅਕਤੀਆਂ ਦੀ ਮੌਜੂਦਗੀ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਜਿਸ ਕਾਰਨ ਬੀਸੀਸੀਆਈ ਨੇ ਫਰੈਂਚਾਇਜ਼ੀ ਲਈ ਆਪਣੀਆਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਨੂੰ ਸਖ਼ਤ ਕਰਨ ਲਈ ਕਿਹਾ ਹੈ। ਪਾਬੰਦੀਸ਼ੁਦਾ ਖੇਤਰਾਂ ’ਚ ਅਣਅਧਿਕਾਰਤ ਵਿਅਕਤੀਆਂ ਦੀ ਮੌਜ਼ੂਦਗੀ ਨੇ ਸਪਾਟ ਫਿਕਸਿੰਗ ਦਾ ਜੋਖਮ ਵੀ ਵਧਾ ਦਿੱਤਾ ਹੈ।

ਏਸੀਐਸਯੂ ਨੇ ਬੀਸੀਸੀਆਈ ਨੂੰ ਇੱਕ ਰਿਪੋਰਟ ਸੌਂਪੀ | IPL 2026

ਆਈਪੀਐਲ ਚੇਅਰਮੈਨ ਅਰੁਣ ਧੂਮਲ ਨੇ ਪੁਸ਼ਟੀ ਕੀਤੀ ਕਿ ਏਸੀਐਸਯੂ ਨੇ ਇਸ ਮਾਮਲੇ ’ਤੇ ਬੀਸੀਸੀਆਈ ਨੂੰ ਇੱਕ ਰਿਪੋਰਟ ਸੌਂਪ ਦਿੱਤੀ ਹੈ। ਭ੍ਰਿਸ਼ਟਾਚਾਰ ਵਿਰੋਧੀ ਇਕਾਈ ਵੱਲੋਂ ਦੱਸੀਆਂ ਗਈਆਂ ਕਮੀਆਂ ਨੂੰ ਉਜਾਗਰ ਕਰਦੇ ਹੋਏ, ਧੂਮਲ ਨੇ ਕਿਹਾ ਕਿ ਬੋਰਡ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ‘ਏਸੀਐਸਯੂ ਨੇ ਕੁਝ ਕਮੀਆਂ ਵੱਲ ਇਸ਼ਾਰਾ ਕੀਤਾ ਹੈ ਤੇ ਇੱਕ ਰਿਪੋਰਟ ਸੌਂਪੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਆਈਪੀਐਲ ਮੈਚਾਂ ਦੌਰਾਨ ਡਗਆਊਟਾਂ, ਟੀਮ ਬੱਸਾਂ ਅਤੇ ਟੀਮ ਹੋਟਲਾਂ ਵਿੱਚ ਅਣਅਧਿਕਾਰਤ ਵਿਅਕਤੀਆਂ ਨੂੰ ਵੇਖਿਆ ਗਿਆ ਹੈ’ ਧੂਮਲ ਨੇ ਕਿਹਾ, ਇਹ ਸੰਕੇਤ ਦਿੰਦੇ ਹੋਏ ਕਿ ਹੋਰ ਵੀ ਸਖ਼ਤ ਨਿਯਮ ਜਲਦੀ ਹੀ ਲਾਗੂ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਫ੍ਰੈਂਚਾਇਜ਼ੀ ਨੂੰ ਪਹਿਲਾਂ ਤੋਂ ਸਥਾਪਿਤ ਨਿਯਮਾਂ ਦੀ ਪਾਲਣਾ ਕਰਨ ਦੀ ਯਾਦ ਦਿਵਾਈ ਜਾਵੇਗੀ।

Read Also : Canada News: ਕੈਨੇਡਾ ’ਚ ਰਹਿੰਦੇ ਭਾਰਤੀਆਂ ਲਈ ਚੰਗੀ ਖਬਰ, ਨਵੇਂ ਨਿਯਮ ਜਾਣ ਹੋ ਜਾਓਗੇ ਖੁਸ਼

2013 ’ਚ ਸਪਾਟ ਫਿਕਸਿੰਗ ਦੀ ਲਪੇਟ ’ਚ ਆਇਆ ਸੀ IPL

ਜਾਣਕਾਰੀ ਅਨੁਸਾਰ, ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਇਹ ਵੀ ਕਿਹਾ, ‘ਅਣਅਧਿਕਾਰਤ ਲੋਕ ਟੀਮ ਬੱਸਾਂ ਵਿੱਚ ਯਾਤਰਾ ਕਰ ਰਹੇ ਹਨ। ਅਣਅਧਿਕਾਰਤ ਲੋਕ ਟੀਮ ਹੋਟਲਾਂ ’ਚ ਮੌਜ਼ੂਦ ਹਨ, ਤੇ ਕੁਝ ਅਣਅਧਿਕਾਰਤ ਲੋਕਾਂ ਨੂੰ ਡਗਆਊਟ ਖੇਤਰ ’ਚ ਵੀ ਵੇਖਿਆ ਗਿਆ ਹੈ। ਕੁਝ ਲੋਕਾਂ ਨੂੰ ਉਨ੍ਹਾਂ ਥਾਵਾਂ ’ਤੇ ਵੇਖਿਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਨਹੀਂ ਹੋਣਾ ਚਾਹੀਦਾ।’ ਆਈਪੀਐਲ 2013 ’ਚ ਇੱਕ ਸਪਾਟ ਫਿਕਸਿੰਗ ਸਕੈਂਡਲ ਨਾਲ ਪ੍ਰਭਾਵਿਤ ਹੋਇਆ ਸੀ, ਜਿਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਨੂੰ ਲੀਗ ਤੋਂ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਸੀ। ਬੋਰਡ ਨੇੜਲੇ ਭਵਿੱਖ ’ਚ ਅਜਿਹੀਆਂ ਕਿਸੇ ਵੀ ਵਿਵਾਦਪੂਰਨ ਸਥਿਤੀਆਂ ਤੋਂ ਬਚਣ ਦੀ ਉਮੀਦ ਕਰ ਰਿਹਾ ਹੈ।

ਕੀ ਹਨੀ-ਟਰੈਪ ਗਤੀਵਿਧੀਆਂ ਦਾ ਕੋਈ ਖ਼ਤਰਾ?

ਬੋਰਡ ਸਕੱਤਰ ਨੇ ਵੀਰਵਾਰ ਸ਼ਾਮ ਨੂੰ ਫ੍ਰੈਂਚਾਇਜ਼ੀ ਨੂੰ ਸੱਤ ਪੰਨਿਆਂ ਦਾ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤਾ, ਜਿਸ ਵਿੱਚ ਹਨੀ-ਟਰੈਪ ਗਤੀਵਿਧੀਆਂ ਦੇ ਜੋਖਮ ਨੂੰ ਉਜਾਗਰ ਕੀਤਾ ਗਿਆ ਹੈ। ਬੀਸੀਸੀਆਈ ਨੇ ਕਿਹਾ ਕਿ ਟੀਮ ਹੋਟਲਾਂ ਤੇ ਡਗਆਊਟਾਂ ’ਚ ਅਣਜਾਣ ਲੋਕਾਂ ਦੀ ਮੌਜ਼ੂਦਗੀ ਅਜਿਹੀਆਂ ਘਟਨਾਵਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੀ। ਬੀਸੀਸੀਆਈ ਨੇ ਆਈਪੀਐਲ ਫਰੈਂਚਾਇਜ਼ੀ ਪ੍ਰਬੰਧਨ ਨੂੰ ਅਜਿਹੇ ਜੋਖਮਾਂ ਨੂੰ ਰੋਕਣ ਲਈ ਹਰ ਸਮੇਂ ਚੌਕਸ ਤੇ ਸਰਗਰਮ ਰਹਿਣ ਲਈ ਕਿਹਾ ਹੈ।

ਇਸ ਸਾਲ ਵਿਵਾਦਾਂ ’ਚ ਹੈ ਆਈਪੀਐਲ?

ਇਸ ਸਾਲ ਦਾ ਆਈਪੀਐਲ ਪਹਿਲਾਂ ਹੀ ਕਈ ਵਿਵਾਦਾਂ ’ਚ ਘਿਰਿਆ ਹੋਇਆ ਹੈ। ਰਾਜਸਥਾਨ ਰਾਇਲਜ਼ ਦੇ ਕਿਸ਼ੋਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੇ ਨਿੱਜੀ ਸਲਾਹਕਾਰ ਰੋਮੀ ਭਿੰਡਰ ਨੂੰ ਇੱਕ ਮੈਚ ਦੌਰਾਨ ਡਗਆਊਟ ’ਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਫੜੇ ਜਾਣ ਤੋਂ ਬਾਅਦ 100,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਵੀ ਵੈਪਿੰਗ ਲਈ ਉਸਦੀ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਾਇਆ ਗਿਆ ਸੀ, ਜਦੋਂ ਕਿ ਯੁਜ਼ਵੇਂਦਰ ਚਾਹਲ ਨੂੰ ਵੀ ਪੰਜਾਬ ਕਿੰਗਜ਼ ਵੱਲੋਂ ਪੋਸਟ ਕੀਤੀ ਗਈ ਇੱਕ ਸੋਸ਼ਲ ਮੀਡੀਆ ਵੀਡੀਓ ’ਚ ਇੱਕ ਫਲਾਈਟ ਦੌਰਾਨ ਵੈਪ ਦੀ ਵਰਤੋਂ ਕਰਦੇ ਵੇਖਿਆ ਗਿਆ ਸੀ, ਜਿਸਨੂੰ ਬਾਅਦ ’ਚ ਹਟਾ ਦਿੱਤਾ ਗਿਆ ਸੀ। ਇਲੈਕਟ੍ਰਾਨਿਕ ਸਿਗਰੇਟਸ ਦੀ ਮਨਾਹੀ ਐਕਟ (ਪੀਈਸੀਏ), 2019 ਤਹਿਤ ਭਾਰਤ ’ਚ ਵੈਪਿੰਗ ਗੈਰ-ਕਾਨੂੰਨੀ ਹੈ।

About The Author

Related Posts