Punjab
Vadodara Bus Truck Accident: ਵਡੋਦਰਾ ’ਚ ਬੱਸ-ਟਰੱਕ ਦੀ ਟੱਕਰ, 7 ਮੌਤਾਂ, 26 ਜ਼ਖਮੀ
ਗੁਜਰਾਤ ਤੇ ਵਡੋਦਰਾ ’ਚ ਭਿਆਨਕ ਸੜਕ ਹਾਦਸਾ
Vadodara News: ਵਡੋਦਰਾ (ਹਿ.ਸ.)। ਗੁਜਰਾਤ ਦੇ ਵਡੋਦਰਾ ’ਚ ਕੋਟੰਬੀ ਸਟੇਡੀਅਮ ਨੇੜੇ ਬੁੱਧਵਾਰ ਸਵੇਰੇ 4 ਵਜੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਰਾਜਸਥਾਨ ਦੇ ਬਾਂਸਵਾੜਾ ਤੋਂ ਸੂਰਤ ਜਾ ਰਹੀ ਇੱਕ ਬੱਸ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ’ਚ 7 ਵਿਅਕਤੀਆਂ ਦੀ ਮੌਤ ਹੋ ਗਈ ਤੇ 26 ਯਾਤਰੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਵਡੋਦਰਾ ਦੇ ਐਸਐਸਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਬਹੁਤ ਸਾਰੇ ਯਾਤਰੀ ਬੱਸ ’ਚ ਫਸ ਗਏ। ਸੂਚਨਾ ਮਿਲਣ ’ਤੇ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਵਡੋਦਰਾ ਫਾਇਰ ਡਿਪਾਰਟਮੈਂਟ, ਪੁਲਿਸ ਤੇ ਹੋਰ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਜੰਗੀ ਪੱਧਰ ’ਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਐਨਡੀਆਰਐਫ ਦੀ 6ਵੀਂ ਬਟਾਲੀਅਨ ਦੇ ਕਮਾਂਡੈਂਟ ਸੁਰੇਂਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਸਵੇਰੇ 4:40 ਵਜੇ ਬੱਸ ਤੇ ਟਰੱਕ ਦੀ ਟੱਕਰ ਦੀ ਸੂਚਨਾ ਮਿਲੀ।
ਇਸ ਤੋਂ ਬਾਅਦ, ਐਨਡੀਆਰਐਫ ਦੀ ਟੀਮ ਤੁਰੰਤ ਘਟਨਾ ਸਥਾਨ ਲਈ ਰਵਾਨਾ ਹੋ ਗਈ। ਘਟਨਾ ਸਥਾਨ ’ਤੇ ਪਹੁੰਚਣ ’ਤੇ, ਕਟਰ ਮਸ਼ੀਨ ਤੇ ਹੋਰ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਕੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਤੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਚਾਇਆ ਗਿਆ। ਵਡੋਦਰਾ ਦੇ ਡਿਪਟੀ ਮੇਅਰ ਆਦਿਤਿਆ ਪਟੇਲ ਨੇ ਦੱਸਿਆ ਕਿ ਹਾਦਸਾ ਸਵੇਰੇ 4 ਵਜੇ ਦੇ ਕਰੀਬ ਹੋਇਆ। ਸੂਚਨਾ ਮਿਲਦੇ ਹੀ ਬਚਾਅ ਟੀਮਾਂ ਤੇ ਡਾਕਟਰਾਂ ਦੀ ਇੱਕ ਟੀਮ ਮੌਕੇ ’ਤੇ ਪਹੁੰਚੀ। ਮਾਮੂਲੀ ਸੱਟਾਂ ਵਾਲੇ ਲੋਕਾਂ ਨੂੰ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ, ਜਦੋਂ ਕਿ ਗੰਭੀਰ ਜ਼ਖਮੀਆਂ ਨੂੰ ਐਸਐਸਜੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਲਗਭਗ 26 ਗੰਭੀਰ ਜ਼ਖਮੀਆਂ ਦਾ ਇਲਾਜ ਜਾਰੀ ਹੈ। ਇੱਕ ਮਰੀਜ਼ ਦੀ ਹਾਲਤ ਗੰਭੀਰ ਹੈ ਤੇ ਉਸਨੂੰ ਆਈਸੀਯੂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਹਾਦਸੇ ’ਚ ਜਾਨ ਗੁਆਉਣ ਵਾਲੇ ਯਾਤਰੀਆਂ ’ਚ ਵਿਨੋਦ ਨਰੇਸ਼ ਡਾਮੋਰ (30), ਮੁਕੇਸ਼ ਜੀਵਾਜੀ ਡਿੰਡੋਰ (34), ਪ੍ਰੀਤ ਹਿਤੇਸ਼ ਭਾਟੀਆ (9), ਮਹਿੰਦਰਕੁਮਾਰ ਭੋਗੀਲਾਲ ਪੰਡਯਾ (68), ਪਿੰਕੀ ਭਾਟੀਆ (36), ਤੇ ਹਰਜਿੰਗਭਾਈ ਵਾਲਜੀਭਾਈ ਕਟਾਰਾ (30) ਸ਼ਾਮਲ ਹਨ। ਮ੍ਰਿਤਕਾਂ ’ਚੋਂ ਇੱਕ ਦੀ ਪਛਾਣ ਨਹੀਂ ਹੋ ਸਕੀ।
Read Also : Malout News: ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਸਦਕਾ ਮਲੋਟ ਦੇ ਖੂਨਦਾਨੀ ਸੇਵਾਦਾਰ ਨੇ ਕੈਂਸਰ ਦੇ ਮਰੀਜ਼ ਲਈ ਕੀਤਾ ਖੂਨਦਾਨ