Punjab

National Level Competition Winner: ਡੀ.ਏ.ਵੀ. ਬਾਦਸ਼ਾਹਪੁਰ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਗੱਡੇ ਝੰਡੇ
ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਦੇ ਬੱਚਿਆਂ ਨੂੰ ਵੰਡੀਆਂ ਮੁਫ਼ਤ ਵਰਦੀਆਂ
ਪੰਜਾਬ ਪੁਲਿਸ ਦੇ ‘ਯੁਵਾ ਸਾਂਝ ਪ੍ਰੋਗਰਾਮ’ ਨੇ 2358 ਰਾਹ ਤੋਂ ਭਟਕੇ ਨੌਜਵਾਨਾਂ ਦੀ ਆਨਲਾਈਨ ਪਹਿਚਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ
ਭਾਜਪਾ ਕਦੇ ਵੀ ਆਰਥਿਕ ਤਰੱਕੀ ਜਾਂ ਵਿਕਾਸ 'ਤੇ ਵੋਟਾਂ ਨਹੀਂ ਮੰਗਦੀ, ਸਿਰਫ ਧਰਮ ਅਤੇ ਜਾਤੀਗਤ ਵੰਡ, ਨਫ਼ਰਤ ਅਤੇ ਕੌਮੀ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਰਾਹੀਂ ਚੋਣਾਂ ਲੜਦੀ ਹੈ : ਹਰਪਾਲ ਸਿੰਘ ਚੀਮਾ
ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਏ ਬੰਬ ਧਮਾਕੇ, ਪੰਜਾਬ ਵਿੱਚ ਭਾਜਪਾ ਦੀਆਂ ਚੋਣ ਤਿਆਰੀਆਂ ਦਾ ਹਿੱਸਾ : CM ਮਾਨ

ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਦੇ ਬੱਚਿਆਂ ਨੂੰ ਵੰਡੀਆਂ ਮੁਫ਼ਤ ਵਰਦੀਆਂ

ਸਕੂਲ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ

Khushdeep Singh Picture
Published On

ਸੰਗਰੂਰ (ਨਰੇਸ਼ ਕੁਮਾਰ)। ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਵਿਖੇ ਅੱਜ ਸਕੂਲੀ ਬੱਚਿਆਂ ਨੂੰ 350 ਕਰੀਬ ਵਰਦੀਆਂ (ਹਾਊਸ ਡਰੈਸ) ਵੰਡੀਆਂ ਗਈਆਂ। ਸਕੂਲ ਦੇ ਬੱਚਿਆਂ ਨੂੰ ਇਹ ਵਰਦੀਆਂ ਸਮਾਜ ਸੇਵੀ ਹਰਿੰਦਰ ਇੰਸਾਂ ਤੇ ਰਘੁਵਿੰਦਰ ਇੰਸਾਂ ਵਾਸੀ ਮੰਗਵਾਲ ਵੱਲੋਂ ਵੰਡੀਆਂ ਗਈਆਂ। ਇਸ ਮੌਕੇ ’ਤੇ ਸਕੂਲ ਦੇ ਸਟਾਫ ਵੱਲੋਂ ਇਕ ਸਨਮਾਨ ਸਮਾਰੋਹ ਰੱਖਿਆ ਗਿਆ। ਜਿਸ ’ਚ ਹਰਿੰਦਰ ਇੰਸਾਂ ਤੇ ਰਘਵਿੰਦਰ ਇੰਸਾਂ ਤੇ ਦੀਪਿੰਦਰ ਉਰਫ ਨੋਨੂੰ ਤੇ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੇ ਸੱਚੇ ਨਿਮਰ ਸੇਵਾਦਾਰ ਹੁਕਮ ਚੰਦ ਨਾਗਪਾਲ, ਮਨਜੀਤ ਇੰਸਾਂ ਤੇ ਸੁਖਵਿੰਦਰ ਬਬਲਾ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ’ਤੇ ਬੋਲਦਿਆਂ ਹੈਡਮਾਸਟਰ ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਕੂਲ ਦੇ ਸਾਰੇ ਬੱਚਿਆਂ ਨੂੰ ਕਰੀਬ 350 ਹਾਊਸ ਡਰੈਸ (ਵਰਦੀਆਂ) ਜੋ ਕਿ ਹਰਿੰਦਰ ਇੰਸਾਂ ਤੇ ਰਘਵਿੰਦਰ ਇੰਸਾਂ, ਦੀਪਿੰਦਰ ਉਰਫ ਨੋਨੂੰ ਦੇ ਪਰਿਵਾਰ ਵੱਲੋਂ ਵੰਡੀਆਂ ਗਈਆਂ ਹਨ। ਇਹ ਸਮਾਜ ਸੇਵਾ ਦੇ ਤੌਰ ’ਤੇ ਸਮੇਂ-ਸਮੇਂ ਸਿਰ ਸਕੂਲ ਦੇ ਵਿਦਿਆਰਥੀਆਂ ਲਈ ਤੇ ਸਕੂਲ ਦੀ ਬਿਲਡਿੰਗ ਲਈ ਕੁਝ ਨਾ ਕੁਝ ਸੇਵਾ ਕਰਦੇ ਰਹਿੰਦੇ ਹਨ। ਅੱਜ ਜੋ ਹਾਊਸ ਡਰੈਸ ਵੰਡੀਆਂ ਜਾ ਰਹੀਆਂ ਹਨ ਇਹ ਹਫਤੇ ’ਚ ਦੋ ਵਾਰ ਬੁੱਧਵਾਰ ਤੇ ਸ਼ਨਿੱਚਰਵਾਰ ਪ੍ਰਾਈਵੇਟ ਸਕੂਲਾਂ ਵਾਂਗ ਪਹਿਨ ਕੇ ਆ ਸਕਣਗੇ। ਅਸੀਂ ਇਸ ਲਈ ਇਸ ਸਮਾਜ ਸੇਵੀ ਪਰਿਵਾਰ ਦਾ ਧੰਨਵਾਦ ਕਰਦੇ ਹਾਂ।

ਉਨਾਂ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਵੀ ਤਰਾਂ ਦੀ ਮੱਦਦ ਲਈ ਇਸ ਪਰਿਵਾਰ ਵੱਲੋਂ ਹਮੇਸ਼ਾ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਜਾਂਦਾ ਹੈ। ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਹਰਿੰਦਰ ਇੰਸਾਂ ਤੇ ਰਘਵਿੰਦਰ ਇੰਸਾਂ ਦੋਵੇਂ ਭਰਾ ਇੱਕ ਬਹੁਤ ਵੱਡੀ ਸਮਾਜ ਸੇਵੀ ਸੰਸਥਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਨਾਲ ਜੁੜੇ ਹੋਏ ਹਨ ਜੋ ਕਿ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਕਰਦੀ ਰਹਿੰਦੀ ਹੈ। ਮੈਂ ਸਕੂਲ ਵੱਲੋਂ ਤੇ ਆਪਣੇ ਸਟਾਫ਼ ਵੱਲੋਂ ਤੇ ਸਕੂਲੀ ਬੱਚਿਆਂ ਵੱਲੋਂ ਇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਨਾਂ ਕਿਹਾ ਕਿ ਹਾਲਾਂਕਿ ਸਰਕਾਰਾਂ ਵੀ ਅਪਣੇ ਪੱਧਰ ’ਤੇ ਸਮੇਂ-ਸਮੇਂ ਸਿਰ ਗਰਾਟਾਂ ਜਾਰੀ ਕਰਦੀਆਂ ਹਨ ਪਰ ਇਹ ਗ੍ਰਾਟਾਂ ਬਹੁਤ ਘੱਟ ਹੁੰਦੀਆਂ ਹਨ। ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ ਹੀ ਅਧੂਰੇ ਕੰਮਾਂ ਨੂੰ ਅਧੂਰਾ ਕੀਤਾ ਜਾਂਦਾ ਹੈ।

Read Also : Acidity Treatment: ਕੀ ਤੁਸੀਂ ਵੀ ਐਸੀਡਿਟੀ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਦੇਣਗੇ ਪੂਜਨੀਕ ਗੁਰੂ ਜੀ ਦੇ ਇਹ ਟਿਪਸ

ਇਸ ਮੌਕੇ ’ਤੇ ਬੋਲਦਿਆਂ ਹਰਿੰਦਰ ਇੰਸਾਂ ਨੇ ਕਿਹਾ ਕਿ ਸਾਡੇ ਪਿੰਡ ਮੰਗਵਾਲ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਹੈਡਮਾਸਟਰ ਤੇ ਸਟਾਫ ਬਹੁਤ ਹੀ ਮਿਹਨਤੀ ਹਨ। ਜਿਨਾਂ ਦੀ ਬਦੌਲਤ ਅੱਜ ਮੰਗਵਾਲ ਦਾ ਇਹ ਸਰਕਾਰ ਸਕੂਲ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਦੇ ਬੱਚੇ ਮੈਰਿਟ ’ਚ ਆਪਣਾ ਨਾਂਅ ਦਰਜ ਕਰਵਾ ਰਹੇ ਹਨ ਤੇ ਉਚ ਪੱਧਰੀ ਸਨਮਾਨ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਇਸ ਸਕੂਲ ਦੀ ਬਿਲਡਿੰਗ ਬਹੁਤ ਹੀ ਖਸਤਾ ਹਾਲਤ ’ਚ ਸੀ ਪਰ ਸਕੂਲ ਦੇ ਪਿ੍ਰੰਸੀਪਲ ਜਗਤਾਰ ਸਿੰਘ ਸੰਧੂ ਤੇ ਸਟਾਫ ਦੀ ਮਿਹਨਤ ਸਦਕਾ ਅੱਜ ਸਕੂਲ ਦੀ ਬਿਲਡਿੰਗ ਪੂਰੀ ਸ਼ਾਨਦਾਰ ਹੈ ਤੇ ਬੱਚਿਆਂ ਦੀ ਸਹੂਲਤ ਦਾ ਹਰ ਤਰਾਂ ਦਾ ਪ੍ਰਬੰਧ ਅੱਜ ਸਕੂਲ ’ਚ ਕੀਤਾ ਗਿਆ। Sangrur News

Sangrur News

ਸਾਨੂੰ ਜਦੋਂ ਵੀ ਸਕੂਲ ਵੱਲੋਂ ਕੋੋਈ ਕੰਮ ਲਈ ਸੁਨੇਹਾ ਆਉਦਾ ਹੈ ਤਾਂ ਅਸੀਂ ਇਸ ਸਕੂਲ ਦੀ ਬੇਹਤਰੀ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ ਕਿਉਕਿ ਸਾਡੀ ਸੰਸਥਾ ਡੇਰਾ ਸੱਚਾ ਸੌਦਾ ਤੋਂ ਸਾਨੂੰ ਲੋੜਵੰਦ ਦੀ ਮੱਦਦ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹਰਿੰਦਰ ਇੰਸਾਂ ਨੇ ਕਿਹਾ ਕਿ ਇਨਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਆਈਪੀਐਸ, ਆਈਏਐਸ ਜਾਂ ਪੀਪੀਐਸ ਅਫਸਰ ਬਣਨਾ ਹੈ ਅਤੇ ਇਹ ਬੱਚੇ ਹੀ ਸਾਡੇ ਪਿੰਡ ਅਤੇ ਇਲਾਕੇ ਦਾ ਨਾਂਅ ਰੌਸਨ ਕਰਨਗੇ। ਇਸ ਦੇ ਲਈ ਇਨਾਂ ਬੱਚਿਆਂ ਦੀ ਪੜਾਈ ਪ੍ਰਤੀ ਹਰ ਤਰਾਂ ਦੀ ਮੱਦਦ ਕਰਨਾ ਸਾਡਾ ਫਰਜ਼ ਹੈ। Sangrur News

ਹਰਿੰਦਰ ਇੰਸਾਂ ਨੇ ਅਪੀਲ ਕਰਦਿਆਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਭਵਿੱਖ ’ਚ ਵੀ ਸਕੂਲ ਦੇ ਸਟਾਫ ਤੇ ਬੱਚੇ ਸਾਨੂੰ ਹੋਰ ਸੇਵਾ ਲਈ ਮੌਕੇ ਦਿੰਦਾ ਰਹਿਣਗੇ। ਇਸ ਮੌਕੇ ਤੇ ਬੋਲਦਿਆਂ ਸੁਖਵਿੰਦਰ ਬਬਲਾ ਨੇ ਕਿਹਾ ਕਿ ਹੈਡਮਾਸਟਰ ਜਗਤਾਰ ਸਿੰਘ ਸੰਧੂ ਦੀ ਸਖਤ ਮਿਹਨਤ ਦੇ ਸਦਕਾ ਅੱਜ ਮੰਗਵਾਲ ਦਾ ਸਕੂਲ ਬੁਲੰਦੀਆਂ ਨੂੰ ਛੂਹ ਰਿਹਾ ਹੈ ਤੇ ਇਸ ਸਕੂਲ ਦੇ ਬੱਚੇ ਖੇਡਾਂ ’ਚ ਵੀ ਨੈਸ਼ਨਲ ਪੱਧਰ ’ਤੇ ਅਪਣਾ ਨਾਂਅ ਦਰਜ ਕਰਵਾ ਰਹੇ ਹਨ। ਇਸ ਮੌਕੇ ਅਮੀਤਾ ਰਾਣੀ, ਸਿਮਰਨਜੀਤ ਕੌਰ, ਗੁਰਮੀਤ ਕੌਰ, ਹਰਦੀਪ ਕੌਰ, ਸੁਪਿੰਦਰ ਕੌਰ, ਈਸ਼ਾ ਸਰਮਾ, ਦੀਪਿਕਾ ਗਰੋਵਰ, ਬੰਪਰਜੋਤ ਸਿੰਘ, ਪ੍ਰੀਤੀ, ਰਾਜਵੀਰ ਕੌਰ, ਸੰਦੀਪ ਕੌਰ, ਆਸ਼ਾ ਗੁਪਤਾ ਤੇ ਹੋਰ ਸਕੂਲੀ ਸਟਾਫ ਮੈਂਬਰ ਹਾਜ਼ਰ ਸਨ। Sangrur News

About The Author

Related Posts