Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Punjab Politics News: ਵੜਿੰਗ ਦੀ ਭਵਿੱਖਬਾਣੀ ’ਤੇ ਕਾਕਾ ਬਰਾੜ ਦਾ ਪਲਟਵਾਰ, ਜਾਣੋ ਕੀ ਆਖਿਆ...

ਮੇਰੀ ਟਿਕਟ ਦੀ ਫ਼ਿਕਰ ਛੱਡਣ ਅਤੇ ਆਪਣੀ ਸੂਬਾ ਪ੍ਰਧਾਨ ਦੀ ਕੁਰਸੀ ਸੰਭਾਲਣ: ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ

Satinder Mathur  Picture
Published On

Punjab Politics News: (ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ।

Raja Warring
Punjab Politics News: ਵੜਿੰਗ ਦੀ ਭਵਿੱਖਬਾਣੀ ’ਤੇ ਕਾਕਾ ਬਰਾੜ ਦਾ ਪਲਟਵਾਰ, ਜਾਣੋ ਕੀ ਆਖਿਆ...

ਵੜਿੰਗ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਪਾਰਟੀ ਕਾਕਾ ਬਰਾੜ ਨੂੰ ਟਿਕਟ ਨਹੀਂ ਦੇਵੇਗੀ। 

ਇਹ ਵੀ ਪੜ੍ਹੋ: Summer Special Trains: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਰੇਲਵੇ ਨੇ ਯਾਤਰੀਆਂ ਦਿੱਤੀ ਵੱਡੀ ਰਾਹਤ

ਉਨਾਂ ਕਿਹਾ ‘ਮੇਰੀ ਭਵਿੱਖਬਾਣੀ ਹੈ ਕਿ ਮੁਕਤਸਰ ਤੋਂ ਕਾਕਾ ਬਰਾੜ ਦੀ ਟਿਕਟ ਕੱਟੀ ਜਾਵੇਗੀ, ਇਸ ਲਈ ਮੁਕਤਸਰ ਦੇ ਲੋਕ ਸੋਚ-ਸਮਝ ਕੇ ਵੋਟ ਪਾਉਣ।’ ਵਿਕਾਸ ਦੇ ਮੁੱਦੇ ’ਤੇ ਬਰਾੜ ਨੂੰ ਘੇਰਦਿਆਂ ਵੜਿੰਗ ਨੇ ਕਿਹਾ ਕਿ ਸਾਢੇ ਚਾਰ ਸਾਲ ਵਿਧਾਇਕ ਰਹਿੰਦਿਆਂ ਜੋ ਵਿਅਕਤੀ ਕੁਝ ਨਹੀਂ ਕਰ ਸਕਿਆ, ਉਹ ਨਗਰ ਕੌਂਸਲ ਚੋਣਾਂ ਜਿੱਤ ਕੇ ਵੀ ਕੁਝ ਨਹੀਂ ਕਰੇਗਾ। ਹਾਲਾਂਕਿ, ਉਨਾਂ ਇਹ ਵੀ ਕਿਹਾ ਕਿ ਉਹ ਕਾਕਾ ਬਰਾੜ ਦੀ ਇੱਜ਼ਤ ਕਰਦੇ ਹਨ ਕਿਉਂਕਿ ਉਹ ਚੰਗੇ ਇਨਸਾਨ ਹਨ, ਪਰ ਮੁਕਤਸਰ ’ਚ ਕੰਮ ਨਹੀਂ ਹੋਇਆ। ਇਸ ਬਿਆਨ ’ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਤਿੱਖਾ ਪਲਟਵਾਰ ਕੀਤਾ। ਉਨਾਂ ਵੜਿੰਗ ਨੂੰ ਨਸੀਹਤ ਦਿੱਤੀ ਕਿ ਉਹ ਉਨਾਂ (ਬਰਾੜ) ਦੀ ਟਿਕਟ ਦੀ ਫ਼ਿਕਰ ਛੱਡਣ ਅਤੇ ਆਪਣੀ ਸੂਬਾ ਪ੍ਰਧਾਨ ਦੀ ਕੁਰਸੀ ਸੰਭਾਲਣ। 
ਕੈਪਸ਼ਨ: ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ। 

About The Author

Related Posts