Badshahpur News: ਬਾਦਸ਼ਾਹਪੁਰ 'ਚ ਭਿਆਨਕ ਅੱਗ ਨੇ ਮਚਾਈ ਤਬਾਹੀ, 12 ਟਰਾਲੀਆਂ ਤੂੜੀ ਸੜ ਕੇ ਹੋਈ ਸੁਆਹ
ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ
Badshahpur News: (ਮਨੋਜ ਗੋਇਲ) ਬਾਦਸ਼ਾਹਪੁਰ। ਭਿਆਨਕ ਅੱਗ ਲੱਗਣ ਨਾਲ ਖੇਤਾਂ ਵਿੱਚ ਪਈ 12 ਟਰਾਲੀਆਂ ਦੇ ਕਰੀਬ ਤੂੜੀ ਸੜ ਕੇ ਹੋਈ ਸੁਆਹ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਬਾਦਸ਼ਾਹਪੁਰ ਮੰਡੀ ਉਗੋਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਹਨਾਂ ਨੇ 10 ਟਰਾਲੀਆਂ ਦੇ ਕਰੀਬ ਤੂੜੀ ਤਿਆਰ ਕਰਵਾਈ ਸੀ। ਜੋ ਕਿ ਖੇਤ ਵਿੱਚ ਹੀ ਪਈ ਸੀ ਅਤੇ ਦੋ ਟਰਾਲੀਆਂ ਦੇ ਕਰੀਬ ਤਿਆਰ ਕਰਵਾਉਣੀ ਬਾਕੀ ਰਹਿੰਦੀ ਸੀ। ਲੇਬਰ ਨੂੰ ਕੰਮ ਹੋਣ ਕਾਰਨ ਅੱਜ ਉਹ ਵਿੱਚੋਂ ਹਟ ਕੇ ਚਲੇ ਗਏ, ਜਿਸ ਕਾਰਨ ਤੂੜੀ ਅੰਦਰ ਨਾ ਸੁੱਟੀ ਗਈ। ਲੇਬਰ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਅਚਾਨਕ ਖੇਤ ਵਿੱਚ ਪਈ ਤੂੜੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਕਿ 12 ਟਰਾਲੀਆਂ ਦੇ ਕਰੀਬ ਤੂੜੀ ਪਲਾਂ ਵਿੱਚ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ: Digital Economy News: ਭਾਰਤ-ਕੋਰੀਆ ਨੇ ਡਿਜੀਟਲ ਭੁਗਤਾਨ ਪ੍ਰਣਾਲੀਆਂ ਦੇ ਏਕੀਕਰਨ 'ਤੇ ਸਮਝੌਤੇ 'ਤੇ ਦਸਤਖ਼ਤ ਕੀਤੇ
ਇਸ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਗੱਡੀ ਵੱਲੋਂ ਵੀ ਅੱਗ ’ਤੇ ਕਾਬੂ ਪਾਇਆ ਗਿਆ ਪਰ ਅੱਗ ਇੰਨੀ ਜਿਆਦਾ ਤੇਜ਼ੀ ਨਾਲ ਫੈਲੀ ਕਿ ਪਲਾਂ ਵਿੱਚ ਤੂੜੀ ਸੜ ਕੇ ਸੁਆਹ ਹੋ ਗਈ। ਅੱਗ ਦੇ ਕਾਰਨਾ ਬਾਰੇ ਦੱਸਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਦੀ ਗਲਤੀ ਕਾਰਨ ਬੀੜੀ ਸਿਗਰਟ ਤੋਂ ਲੱਗੀ ਹੋ ਸਕਦੀ ਹੈ। ਹੋਰ ਅਜਿਹਾ ਕੋਈ ਵੀ ਕਾਰਨ ਨਹੀਂ ਲੱਗਦਾ। ਪੀੜਤ ਕਿਸਾਨ ਕੁਲਵੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸਾਲ ਭਰ ਦੀ ਮਿਹਨਤ ਨਾਲ ਪਸ਼ੂਆਂ ਲਈ ਚਾਰੇ ਦਾ ਇੰਤਜ਼ਾਮ ਕੀਤਾ ਸੀ, ਪਰ ਇਸ ਅਚਾਨਕ ਲੱਗੀ ਅੱਗ ਨੇ ਸਭ ਕੁਝ ਬਰਬਾਦ ਕਰ ਦਿੱਤਾ। ਲੱਖਾਂ ਰੁਪਏ ਦੀ ਤੂੜੀ ਸੜ ਜਾਣ ਕਾਰਨ ਹੁਣ ਪਸ਼ੂਆਂ ਲਈ ਚਾਰੇ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
About The Author