Malout News: ਬੇਟੇ ਦੇ ਚੋਲੇ ਦੀ ਖੁਸ਼ੀ ’ਚ ਗਰੋਵਰ ਪਰਿਵਾਰ ਨੇ ਕੀਤੇ ਮਾਨਵਤਾ ਭਲਾਈ ਦੇ ਕਾਰਜ
ਅੱਜ ਬੇਟੇ ਦੇ ਚੋਲੇ ਦੀ ਖੁਸ਼ੀ ’ਚ ਗਲੀ ’ਚ 6 ਬੂਟੇ ਗੁਲਮੋਹਰ ਟਰੀ ਗਾਰਡ ਸਮੇਤ ਲਾਏ ਗਏ
Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕਰਦੇ ਹਨ। ਇਸੇ ਤਰ੍ਹਾਂ ਜੋਨ ਨੰਬਰ 4 ਦੇ ਇੱਕ ਪਰਿਵਾਰ ਵੱਲੋਂ ਬੇਟੇ ਦੇ ਜਨਮ ਤੋਂ ਬਾਅਦ ਚੋਲੇ ਦੀ ਖੁਸ਼ੀ ’ਚ ਮਾਨਵਤਾ ਭਲਾਈ ਦੇ ਕਾਰਜ ਕੀਤੇ। ਜਾਣਕਾਰੀ ਦਿੰਦਿਆਂ ਰਮੇਸ਼ ਗਰੋਵਰ ਇੰਸਾਂ ਤੇ ਸੱਤਿਆ ਦੇਵੀ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਰਪਨ ਗਰੋਵਰ ਇੰਸਾਂ ਤੇ ਬਬਿਤਾ ਰਾਣੀ ਇੰਸਾਂ ਦੇ ਬੇਟਾ ਹੋਣ ਦੀ ਖੁਸ਼ੀ ’ਚ ਜਿੱਥੇ ਪਰਿਵਾਰ ਵੱਲੋਂ 2 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ। Malout News
Read Also : Rishabh Pant: ਰਿਸ਼ਭ ਪੰਤ ਨੇ ਛੱਡੀ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ, ਖਰਾਬ ਰਿਹਾ ਸੀ ਪ੍ਰਦਰਸ਼ਨ
ਉਥੇ ਅੱਜ ਬੇਟੇ ਦੇ ਚੋਲੇ ਦੀ ਖੁਸ਼ੀ ’ਚ ਗਲੀ ’ਚ 6 ਬੂਟੇ ਗੁਲਮੋਹਰ ਟਰੀ ਗਾਰਡ ਸਮੇਤ ਲਾਏ ਗਏ ਤੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਪਾਣੀ ਦੇ ਕਟੋਰੇ ਵੀ ਰੱਖੇ ਗਏ। ਇਸ ਮੌਕੇ ਪਰਿਵਾਰਿਕ ਮੈਂਬਰ ਰਵੀ ਗਰੋਵਰ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਅਸ਼ਵਨੀ ਗਰੋਵਰ ਇੰਸਾਂ, ਰਾਜਨ ਗਰੋਵਰ ਇੰਸਾਂ, ਹਾਰਦਿਕ ਗਰੋਵਰ ਇੰਸਾਂ, ਸਹਿਜ ਗਰੋਵਰ ਇੰਸਾਂ, ਕਬੀਰ ਗਰੋਵਰ ਇੰਸਾਂ, ਸ਼ੈਲਜਾ ਗਰੋਵਰ ਇੰਸਾਂ, ਪ੍ਰਿਯੰਕਾ ਗਰੋਵਰ ਇੰਸਾਂ, ਅੰਸ਼ੂ ਗਰੋਵਰ ਇੰਸਾਂ, ਰੀਆ ਗਰੋਵਰ ਇੰਸਾਂ, ਸੱਤਿਆ ਗਰੋਵਰ ਇੰਸਾਂ, ਆਸ਼ਾ ਗਰੋਵਰ ਇੰਸਾਂ, ਮਧੂ ਗਰੋਵਰ ਇੰਸਾਂ, ਸਰਗਮ ਗਰੋਵਰ ਇੰਸਾਂ, ਇਨਾਇਤ ਗਰੋਵਰ ਇੰਸਾਂ, ਦੁਰਲੱਭ ਸੱਚਦੇਵਾ ਇੰਸਾਂ, ਸੂਰਜ ਗਾਂਧੀ ਇੰਸਾਂ, ਜੰਨਤ ਗਾਂਧੀ ਇੰਸਾਂ, ਸੋਗਾਤ ਗਾਂਧੀ ਆਦਿ ਮੌਜ਼ੂਦ ਸਨ। Malout News
About The Author