Punjab
Body Donation: ਇਨਸਾਨੀਅਤ ਦੀ ਮਿਸਾਲ - ਸੁਰੇਸ਼ ਪਾਲ ਇੰਸਾਂ ਨੇ ਜਾਂਦੇ-ਜਾਂਦੇ ਵੀ ਦੁਨੀਆ ਨੂੰ ਦਿੱਤਾ ਵੱਡਾ ਸੰਦੇਸ਼
ਸੁਰੇਸ਼ ਪਾਲ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
Body Donation: (ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਜ਼ਿਲ੍ਹੇ ਦੇ ਮਾਨਵਤਾ ਭਲਾਈ ਬਲਾਕ ਕੱਛਵੀ ਦੇ ਪਿੰਡ ਚਪਰਾਹੜ ਦੇ ਡੇਰਾ ਪ੍ਰੇਮੀ ਸੁਰੇਸ਼ ਪਾਲ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆ ਜਿੱਥੇ ਸਾਰਾ ਜੀਵਨ ਮਾਨਵਤਾ ਭਲਾਈ ਕਾਰਜਾਂ ’ਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਉੱਥੇ ਦੇਹਾਂਤ ਉਪਰੰਤ ਆਪਣਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕਰ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਇੰਸਾਂ ਸੱਚੇ ਨਿਮਰ ਸੇਵਾਦਾਰ ਨੇ ਦੱਸਿਆ ਕਿ ਸੁਰੇਸ਼ ਪਾਲ ਦੇ ਪਿਤਾ ਮਹਿੰਦਰ ਸਿੰਘ ਇੰਸਾਂ ਦਾ ਲੰਘੀ 8 ਅਪਰੈਲ ਨੂੰ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ ਤੇ ਅੱਜ ਤਕਰੀਬਨ 10 ਦਿਨਾਂ ਬਾਅਦ ਹੀ ਸੁਰੇਸ਼ ਪਾਲ ਇੰਸਾਂ ਦਾ ਵੀ ਲੰਮੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਮਾਲਕ ਦੇ ਭਾਣੇ ’ਚ ਰਹਿੰਦੇ ਹੋਏ, ਸੁਰੇਸ਼ ਪਾਲ ਦੇ ਜਿਉਂਦੇ ਜੀਅ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਇਹ ਵੀ ਪੜ੍ਹੋ: Bulgaria Elections 2026: 5 ਸਾਲਾਂ ’ਚ 8ਵੀਂ ਵਾਰ ਸੰਸਦੀ ਚੋਣਾਂ, ਆਖਰ ਕੀ ਹੈ ਕਾਰਨ?
ਮ੍ਰਿਤਕ ਸਰੀਰ ਰੋਹਿਤ ਖੰਡ ਮੈਡੀਕਲ ਕਾਲਜ ਐਂਡ ਹਸਪਤਾਲ ਨੂੰ ਦਾਨ ਕੀਤਾ ਗਿਆ। ਇਸ ਮੌਕੇ ਪੂਰੀ ਮਰਿਆਦਾ ਤੇ ਸਤਿਕਾਰ ਸਹਿਤ ਗੱਡੀ ਫੁੱਲਾਂ ਦੇ ਹਾਰਾਂ ਨਾਲ ਸਜਾ ਕੇ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਨੇ ਸੁਰੇਸ਼ ਪਾਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਦੀ ਗੂੰਜ ’ਚ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਬਲਾਕ ਪ੍ਰੇਮੀ ਸੇਵਕ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਕੱਛਵੀ ਬਲਾਕ ’ਚੋਂ ਇਹ ਚੌਥਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਬਲਾਕ ’ਚੋਂ ਤਿੰਨ ਸਰੀਰਦਾਨ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਚਰਨ ਸਿੰਘ ਇੰਸਾਂ ਡੇਰਾਬੱਸੀ, ਸੌਮਾਂ ਰਾਮ ਇੰਸਾਂ ਡੇਰਾਬੱਸੀ, ਅਰਬਚਨ ਸਿੰਘ ਇੰਸਾਂ ਡੇਰਾਬੱਸੀ , ਕਮਲਜੀਤ ਕੌਰ ਇੰਸਾਂ, ਸਰਬਜੀਤ ਕੌਰ ਇੰਸਾਂ (ਸਾਰੇ ਸੱਚੇ ਨਿਮਰ ਸੇਵਾਦਾਰ), ਆਸ਼ਾ ਇੰਸਾਂ,ਬਿਮਲਾ ਇੰਸਾਂ, ਅਨੀਤਾ ਇੰਸਾਂ, ਭੁਪਿੰਦਰ ਕੌਰ ਇੰਸਾਂ, ਹਰਮੀਤ ਕੌਰ, ਮਨਦੀਪ ਸਿੰਘ ਸੱਚੀ ਸੰਪਤੀ ਸੇਵਾਦਾਰ, ਗੁਰਮੀਤ ਸਿੰਘ ਚਪਰਾਹੜ, ਮੋਹਨ ਲਾਲ, ਜਗਤਾਰ ਸਿੰਘ ਚਪਰਾਹੜ, ਕਿਰਪਾਲ ਸਿੰਘ, ਪੱਪੂ ਇੰਸਾਂ, ਜਸਵਿੰਦਰ ਸਿੰਘ, ਬਲਬੀਰ ਸਿੰਘ ਦੁੜਦ, ਦੇਵਿੰਦਰ ਸਿੰਘ ਕੋਹਲੇ ਮਾਜਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਕੇ-ਸੰਬੰਧੀ ਰਿਸ਼ਤੇਦਾਰਾਂ ਨੇ ਸੁਰੇਸ਼ ਪਾਲ ਇੰਸਾਂ ਨੂੰ ਅੰਤਿਮ ਵਿਦਾਈ ਦੇ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
