Body Donation News: ਦੇਹਾਂਤ ਉਪਰੰਤ ਮਾਨਵਤਾ ਦੇ ਲੇਖੇ ਲੱਗੀ ਸੱਚਖੰਡਵਾਸੀ ਮਾਤਾ ਸ਼ਾਂਤੀ ਦੇਵੀ ਇੰਸਾਂ
ਸੱਚਖੰਡਵਾਸੀ ਸ਼ਾਂਤੀ ਦੇਵੀ ਇੰਸਾਂ ਦੀਆਂ ਨੂੰਹਾਂ ਅਤੇ ਧੀਆ ਨੇ ਦਿੱਤਾ ਅਰਥੀ ਨੂੰ ਮੋਢਾ
ਦੀ ਕਾਰ ਡੀਲਰ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਨੇ ਹਰੀ ਝੰਡੀ ਦਿਖਾ ਕੇ ਮ੍ਰਿਤਕ ਦੇਹ ਨੂੰ ਕੀਤਾ ਰਵਾਨਾ
Body Donation News: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜ੍ਹਾਂ। ਡੇਰਾ ਸੱਚਾ ਸੌਦਾ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦਿਆਂ ਪਾਤੜਾਂ ਦੇ ਪਿੰਡ ਖਾਂਗ ਦੀ ਡੇਰਾ ਸ਼ਰਧਾਲੂ ਸ਼ਾਂਤੀ ਦੇਵੀ ਇੰਸਾਂ ਦਾ ਮ੍ਰਿਤਕ ਸਰੀਰ ਇੰਟਰਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਨੋਇਡਾ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਸੱਚਖੰਡ ਵਾਸੀ ਸ਼ਾਂਤੀ ਦੇਵੀ ਇੰਸਾਂ ਦੀਆਂ ਧੀਆਂ ਅਤੇ ਨੂੰਹਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਮੌਕੇ ਦੀ ਕਾਰ ਡੀਲਰ ਐਸੋਸੀਏਸ਼ਨ ਪਾਤੜ੍ਹਾਂ ਦੇ ਪ੍ਰਧਾਨ ਬਿੱਟੂ ਬਦੇਸ਼ਾ ਅਤੇ ਪਿੰਡ ਦੇ ਸਰਪੰਚ ਜੈਪਾਲ ਰਾਮ ਵੱਲੋਂ ਹਰੀ ਝੰਡੀ ਦਿਖਾ ਕੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ ਦੀ ਮੌਜ਼ੂਦਗੀ ’ਚ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ: Road Accident: ਮੁੰਬਈ ਦੇ ਕਲਿਆਣ ’ਚ ਡੰਪਰ ਅਤੇ ਈਕੋ ਕਾਰ ਦੀ ਟੱਕਰ, 9 ਲੋਕਾਂ ਦੀ ਮੌਤ
ਜਾਣਕਾਰੀ ਅਨੁਸਾਰ ਪਾਤੜਾਂ ਬਲਾਕ ਦੇ ਪਿੰਡ ਖਾਂਗ ਦੀ ਅਣਥੱਕ ਸੇਵਾਦਾਰ ਸ਼ਾਂਤੀ ਦੇਵੀ ਇੰਸਾਂ ਅੱਜ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਦੀ ਦਿਲੀਂ ਇੱਛਾ ਅਨੁਸਾਰ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਆਪਸੀ ਸਹਿਮਤੀ ਨਾਲ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ‘ਸ਼ਾਂਤੀ ਦੇਵੀ ਇੰਸਾਂ ਅਮਰ ਰਹੇ’ ਤੇ ‘ਜਬ ਤੱਕ ਸੂਰਜ ਚਾਂਦ ਰਹੇਗਾ ਤਦ ਤੱਕ ਸ਼ਾਂਤੀ ਦੇਵੀ ਇੰਸਾਂ ਤੇਰਾ ਨਾਮ ਰਹੇਗਾ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ, ਬਲਾਕ ਪਾਤੜਾਂ ਅਤੇ ਬਲਾਕ ਸੁਤਰਾਣਾ ਦੀ ਸਮੂਹ ਸਾਧ-ਸੰਗਤ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਬੂਲੈਂਸ ਰਾਹੀਂ ਪਿੰਡ ਵਿੱਚ ਕਾਫਲੇ ਦੇ ਰੂਪ ਵਿੱਚ ਚੱਕਰ ਲਗਾਇਆ। ਇਸ ਮੌਕੇ ਬੇਟਾ ਬੰਤ ਰਾਮ, ਸੱਚੇ ਨਿਮਰ ਸੇਵਾਦਾਰ ਨਿਰਭੈ ਇੰਸਾਂ,ਜਗਤਾਰ ਇੰਸਾਂ, ਭੈਣ ਗੁਰਜੀਤ ਇੰਸਾਂ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਪ੍ਰੇਮ ਰਾਮ ਅਤੇ ਮਿੱਠੂ ਰਾਮ, ਸੁਭਾਸ਼ ਚੰਦ, ਪਿੰਡਾਂ ਦੇ ਪੰਚ, ਸਰਪੰਚ,ਧਾਰਮਿਕ ਜਥੇਬੰਦੀਆਂ ਦੇ ਆਗੂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੀਰ ਅਤੇ ਭੈਣਾਂ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।
ਸਰੀਰ ਦਾਨ ਕਰਨ ’ਚ ਡੇਰਾ ਪ੍ਰੇਮੀ ਸਭ ਤੋਂ ਅੱਗੇ : ਬਿੱਟੂ ਬਦੇਸ਼ਾ,ਜੈਪਾਲ ਰਾਮ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਦੀ ਕਾਰ ਡੀਲਰ ਐਸੋਸੀਏਸ਼ਨ ਪਾਤੜ੍ਹਾਂ ਦੇ ਪ੍ਰਧਾਨ ਬਿੱਟੂ ਬਦੇਸ਼ਾ ਅਤੇ ਪਿੰਡ ਦੇ ਸਰਪੰਚ ਜੈਪਾਲ ਰਾਮ ਨੇ ਕਿਹਾ ਕਿ ਜਿੱਥੇ ਸਰੀਰ ਦਾਨ ਕਰਨ ’ਚ ਡੇਰਾ ਪ੍ਰੇਮੀ ਸਭ ਤੋਂ ਅੱਗੇ ਰਹਿੰਦੇ ਹਨ, ਉਨ੍ਹਾਂ ਕਿਹਾ ਕਿ ਸਰੀਰ ਦਾਨ ਕਰਨਾ ਵੱਡਾ ਪੁੰਨ ਦਾ ਕੰਮ ਹੈ, ਉੱਥੇ ਹੀ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਵੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਭਿਆਨਕ ਬਿਮਾਰੀਆਂ ਦਸਤਕ ਦੇ ਰਹੀਆਂ ਹਨ। ਇਨ੍ਹਾਂ ਦੀ ਰੋਕਥਾਮ ਲਈ ਸਰੀਰ ਦਾਨ ਕਰਨਾ ਅਤੀ ਜ਼ਰੂਰੀ ਹੈ ਤਾਂ ਕਿ ਸਾਡੇ ਡਾਕਟਰ ਬੱਚੇ ਇਨ੍ਹਾਂ ਮ੍ਰਿਤਕ ਸਰੀਰਾਂ ਉੱਪਰ ਸਰਚ ਕਰਕੇ ਨਾ-ਮੁਰਾਦ ਬਿਮਾਰੀਆਂ ਦਾ ਹੱਲ ਲੱਭ ਸਕਣ। ਉਨ੍ਹਾਂ ਕਿਹਾ ਕਿ ਇਹ ਪਾਤੜਾਂ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਮਾਤਾ ਸ਼ਾਂਤੀ ਦੇਵੀ ਇੰਸਾਂ ਦੇ ਪਰਿਵਾਰ ਨੇ ਆਪਣੇ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਆਪਣੀ ਮਾਤਾ ਦਾ ਸਰੀਰ ਦਾਨ ਕੀਤਾ ਹੈ।
