Punjab Farmers: ਮੰਡੀਆਂ ’ਚ ਲੱਗੇ ਕਣਕ ਦੇ ਢੇਰ

ਮੀਂਹ ਕਾਰਨ ਫਸਲ ਨੂੰ ਨੁਕਸਾਨ ਹੋਣ ਦਾ ਡਰ ਬਣਿਆ

Ravinder Sharma Picture
Published On

ਲੌਂਗੋਵਾਲ (ਹਰਪਾਲ ਸਿੰਘ)। ਇਲਾਕੇ ਅੰਦਰ ਹਾਲ ਹੀ ਵਿੱਚ ਪਏ ਮੀਂਹ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਵਿੱਚ ਕਣਕ ਵੱਢਣ ਲਈ ਹੋੜ ਮੱਚ ਗਈ ਹੈ। ਮੌਸਮ ਸਾਫ ਹੁੰਦੇ ਹੀ ਕਿਸਾਨ ਆਪਣੇ ਖੇਤਾਂ ’ਚ ਦਿਨ-ਰਾਤ ਮਿਹਨਤ ਕਰਦੇ ਹੋਏ ਫਸਲ ਨੂੰ ਜਲਦੀ ਤੋਂ ਜਲਦੀ ਮੰਡੀਆਂ ਤੱਕ ਪਹੁੰਚਾਉਣ ’ਚ ਜੁਟ ਗਏ ਹਨ।

Wheate

ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਫਸਲ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ, ਇਸ ਲਈ ਉਹ ਜਲਦੀ ਕੱਟਾਈ ਕਰਕੇ ਅਨਾਜ ਸੁਰੱਖਿਅਤ ਥਾਂ ਤੇ ਪਹੁੰਚਾਉਣਾ ਚਾਹੁੰਦੇ ਹਨ। ਦੂਜੇ ਪਾਸੇ ਮੰਡੀਆਂ ’ਚ ਪ੍ਰਸਾਸਨ ਵੱਲੋਂ ਵੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।  ਮਜ਼ਦੂਰਾਂ ਤੇ ਆੜ੍ਹਤੀਆਂ ਦੀ ਭੀੜ ਨਾਲ ਮੰਡੀਆਂ ਵਿੱਚ ਰੌਣਕ ਵਧ ਗਈ ਹੈ ਤੇ ਹਰ ਪਾਸੇ ਅਨਾਜ ਦੇ ਢੇਰ ਨਜ਼ਰ ਆ ਰਹੇ ਹਨ। 

Read Also : 47.2 ਲੱਖ ਰੁਪਏ ਦੇ ਸਾਈਬਰ ਨਿਵੇਸ਼ ਘਪਲੇ ਦਾ ਪਰਦਾਫਾਸ਼

About The Author

Related Posts