Moga Dharmkot Firing: ਮੋਗਾ ਦੇ ਕਸਬਾ ਧਰਮਕੋਟ ’ਚ ਚੱਲੀਆਂ ਤਾਬੜ ਤੋੜ ਗੋਲੀਆਂ, ਸਕਾਰਪਿਓ ਸਵਾਰ ਨੌਜਵਾਨ ਦੀ ਮੌਤ

ਅਣਪਛਾਤੇ ਹਮਲਾਵਰਾਂ ਮੌਕੇ ਤੋਂ ਫਰਾਰ

Satinder Mathur  Picture
Published On

Moga Dharmkot Firing: (ਵਿੱਕੀ ਕੁਮਾਰ) ਮੋਗਾ। ਧਰਮਕੋਟ ਦੇ ਪੰਡੋਰੀ ਰੋਡ ’ਤੇ ਉਸ ਵੇਲੇ ਸਨਸਨੀਖੇਜ਼ ਵਾਕਿਆ ਵਾਪਰਿਆ ਜਦੋਂ ਅਣਪਛਾਤੇ ਹਮਲਾਵਰਾਂ ਨੇ ਸਕਾਰਪੀਓ ਗੱਡੀ ਵਿੱਚ ਬੈਠੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ “ਗੈਰੀ ਕਲੇਕਸ਼ਨ” ਦੇ ਨਾਂਅ ’ਤੇ ਧਰਮਕੋਟ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ ਅਤੇ ਇਲਾਕੇ ਵਿੱਚ ਇੱਕ ਮਿਹਨਤੀ ਤੇ ਮਿਲਣਸਾਰ ਨੌਜਵਾਨ ਵਜੋਂ ਜਾਣਿਆ ਜਾਂਦਾ ਸੀ।

 

Moga-Dharmkot-Firing
Moga Dharmkot Firing: ਮੋਗਾ ਦੇ ਕਸਬਾ ਧਰਮਕੋਟ ’ਚ ਚੱਲੀਆਂ ਤਾਬੜ ਤੋੜ ਗੋਲੀਆਂ, ਸਕਾਰਪਿਓ ਸਵਾਰ ਨੌਜਵਾਨ ਦੀ ਮੌਤ

ਸ਼ੱਕ ਪੈਣ ‘ਤੇ ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਦੁਕਾਨ ਦੇ ਇਕ ਮੁਲਾਜ਼ਮ ਨੇ ਪੰਡੋਰੀ ਰੋਡ ‘ਤੇ ਉਸ ਦੀ ਸਕਾਰਪੀਓ ਗੱਡੀ ਖੜੀ ਦੇਖੀ। ਜਦੋਂ ਉਹ ਨੇੜੇ ਗਿਆ ਤਾਂ ਗੁਰਪ੍ਰੀਤ ਸਿੰਘ ਖੂਨ ਨਾਲ ਲੱਥਪੱਥ ਹਾਲਤ ਵਿੱਚ ਗੱਡੀ ਅੰਦਰ ਪਿਆ ਹੋਇਆ ਮਿਲਿਆ। ਇਸ ਦੀ ਸੂਚਨਾ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਪਰਿਵਾਰਕ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਗੁਰਪ੍ਰੀਤ ਨੂੰ ਉਸੇ ਗੱਡੀ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

About The Author

Related Posts