10th Class Result: ਡੀ.ਏ.ਵੀ. ਸਕੂਲ ਬਾਦਸ਼ਾਹਪੁਰ ਦੇ ਵਿਦਿਆਰਥੀਆਂ ਨੇ ਕਰਵਾਈ ਬੱਲੇ-ਬੱਲੇ,ਨਤੀਜਾ 100 ਫੀਸਦੀ ਰਿਹਾ

ਗੁਰਲੀਨ ਕੌਰ ਨੇ 96.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ

Satinder Mathur  Picture
Published On

10th Class Result: (ਮਨੋਜ ਗੋਇਲ) ਬਾਦਸ਼ਾਹਪੁਰ। ਸੀ. ਬੀ. ਐਸ. ਈ. ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਡੀ. ਏ. ਵੀ. ਸਕੂਲ ਬਾਦਸ਼ਾਹਪੁਰ ਦੇ ਬੱਚਿਆਂ ਨੇ ਮੱਲਾਂ ਮਾਰੀਆਂ ਹਨ। ਗੁਰਲੀਨ ਕੌਰ ਨੇ 96.8 ਫੀਸਦੀ ਅੰਕ ਲੈ ਕੇ ਪਹਿਲਾ, ਸਮਰਪ੍ਰੀਤ ਕੌਰ ਨੇ 93.8% ਅੰਕ ਲੈ ਕੇ ਦੂਜਾ ਅਤੇ ਮਨਜੋਤ ਚਹਿਲ ਨੇ 92.2% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 

ਇਹ ਵੀ ਪੜ੍ਹੋ: Needy Patient Help: ਸੇਵਾ ਦੀ ਅਨੋਖੀ ਮਿਸਾਲ: ਇੱਕ ਮਰੀਜ਼ ਦਾ ਅਪ੍ਰੇਸ਼ਨ ਕਰਾਉਣ ਲਈ ਅੱਗੇ ਆਏ ਸੇਵਾਦਾਰ, ਡਾਕਟਰ ਵੀ ਰਹਿ ਗਏ ਹੈਰਾਨ

ਇਸ ਦੇ ਨਾਲ ਹੀ ਮਾਤ-ਭਾਸ਼ਾ ਪੰਜਾਬੀ ਵਿੱਚ 4 ਬੱਚਿਆਂ ਨੇ ਸਮਾਜਿਕ ਸਿੱਖਿਆ ਵਿੱਚ 3 ਬੱਚਿਆਂ ਨੇ ਅਤੇ ਆਈ.ਟੀ. ਵਿੱਚ 3 ਬੱਚਿਆਂ ਨੇ 100 ਵਿੱਚੋਂ 100 ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨੇ ਬੱਚਿਆਂ ਅਤੇ ਸਟਾਫ ਨਾਲ ਖੁਸ਼ੀ ਸਾਂਝੀ ਕਰਦਿਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਬੱਚਿਆਂ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਕਾਰਨ ਹੀ ਸੰਭਵ ਹੋ ਸਕਿਆ। ਉਹਨਾਂ ਸਾਰੇ ਬੱਚਿਆਂ ਨੂੰ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਦਸਵੀਂ ਜਮਾਤ ਵਿੱਚ

10th Class Result
10th Class Result: ਡੀ.ਏ.ਵੀ. ਸਕੂਲ ਬਾਦਸ਼ਾਹਪੁਰ ਦੇ ਵਿਦਿਆਰਥੀਆਂ ਨੇ ਕਰਵਾਈ ਬੱਲੇ-ਬੱਲੇ,ਨਤੀਜਾ 100 ਫੀਸਦੀ ਰਿਹਾ

ਪੜ੍ਹ ਰਹੇ ਬੱਚਿਆਂ ਨੂੰ ਇਹਨਾਂ ਬੱਚਿਆਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਹਨਾਂ ਦਾ ਕਹਿਣਾ ਸੀ ਕਿ ਸਖ਼ਤ ਮਿਹਨਤ ਦਾ ਕਦੇ ਵੀ ਕੋਈ ਵਿਕਲਪ ਨਹੀਂ ਹੋ ਸਕਦਾ।

About The Author

Related Posts