Thief Arrested Punjab: ਘੋੜਾ ਟਰਾਲਾ ਚੋਰੀ ਕਰਨ ਵਾਲਾ ਫ਼ਰੀਦਕੋਟ ਪੁਲਿਸ ਨੇ ਟਰਾਲੇ ਸਮੇਤ ਕੀਤਾ ਗ੍ਰਿਫ਼ਤਾਰ 

ਗ੍ਰਿਫ਼ਤਾਰ  ਵਿਅਕਤੀ ਖਿਲਾਫ ਪਹਿਲਾਂ ਵੀ ਲੁਧਿਆਣਾ ਰੂਪਨਗਰ ਅਤੇ ਬਰਨਾਲਾ ਜ਼ਿਲ੍ਹਿਆਂ ਅੰਦਰ ਚੋਰੀ ਦੇ 10 ਮੁਕੱਦਮੇ ਦਰਜ਼ 

Satinder Mathur  Picture
Published On

Thief Arrested Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪਿਛਲੇਂ ਦਿਨੀਂ ਸਾਦਿਕ ਅੰਦਰ ਇੱਕ ਘੋੜਾ ਟਰਾਲਾ ਚੋਰੀ ਹੋ ਗਿਆ ਸੀ। ਜਿਸ ਨੂੰ ਅੱਜ ਪੁਲਿਸ ਨੇ ਘੋੜਾ ਟਰਾਲਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਐਸਪੀ ਯਗਵੇਸ਼ਵਰ ਸਿੰਘ ਗੋਰਾਇਆ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਜੋਗਾ ਸਿੰਘ ਉਰਫ਼ ਜੱਗਾ (49) ਵਜੋਂ ਹੋਈ ਹੈ, ਜੋ ਪ੍ਰੀਤ ਨਗਰ, ਸ਼ਿਮਲਾਪੁਰੀ (ਲੁਧਿਆਣਾ) ਦਾ ਨਿਵਾਸੀ ਹੈ। ਇਸ ਤੋਂ ਇਲਾਵਾ ਉਸਦੇ ਅੰਮ੍ਰਿਤਸਰ ਦਿਹਾਤੀ ਦੇ ਜੰਡਿਆਲਾ ਗੁਰੂ ਨੇੜਲੇ ਪਿੰਡ ਵਾਲੀਆ ਮੰਜਪੁਰ ਅਤੇ ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਵੀ ਠਿਕਾਣੇ ਹੋਣ ਦੀ ਜਾਣਕਾਰੀ ਮਿਲੀ ਹੈ। 

ਇਹ ਵੀ ਪੜ੍ਹੋ: Share Market: ਅਮਰੀਕਾ-ਈਰਾਨ ਤਣਾਅ ਘੱਟ ਹੋਣ ਨਾਲ ਸਟਾਕ ਮਾਰਕੀਟ ’ਚ ਹਰਿਆਲੀ, ਸੈਂਸੈਕਸ ਨੇ ਫੜੀ ਤੇਜ਼ੀ

ਉਨ੍ਹਾਂ ਘਟਨਾ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਕਿ 5-6 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਰਿਲਾਇੰਸ ਪੈਟਰੋਲ ਪੰਪ, ਫ਼ਰੀਦਕੋਟ ਰੋਡ, ਸਾਦਿਕ ਵਿਖੇ ਖੜ੍ਹੇ ਘੋੜਾ ਟਰਾਲੇ ਦੇ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਇਸ ਸਬੰਧੀ ਟਰਾਲੇ ਦੇ ਮਾਲਕ ਬਿੱਕਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਾਦਿਕ ਵਿੱਚ ਮੁਕੱਦਮਾ ਨੰਬਰ 68  ਅਧੀਨ ਧਾਰਾ 303(2) ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਟੈਕਨੀਕਲ ਇਨਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ’ਤੇ ਤਫ਼ਤੀਸ਼ ਕਰਦਿਆਂ ਜੋਗਾ ਸਿੰਘ ਦੀ ਭਾਲ ਕੀਤੀ ਗਈ ਅਤੇ ਕੱਲ੍ਹ 15 ਅਪ੍ਰੈਲ ਨੂੰ ਸਾਦਿਕ-ਮੁਕਤਸਰ ਰੋਡ ਤੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਟ੍ਰੇਲਰ ਵੀ ਬਰਾਮਦ ਕਰ ਲਿਆ ਗਿਆ।

ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਜੋਗਾ ਸਿੰਘ ਪੇਸ਼ੇ ਵਜੋਂ ਟਰੱਕ ਡਰਾਇਵਰ ਵਜੋਂ ਕੰਮ ਕਰਦਾ ਰਿਹਾ ਹੈ। ਇਸ ਵੱਲੋ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾ ਏਰੀਆ ਅੰਦਰ ਘੁੰਮ ਕੇ ਸ਼ਾਤਿਕ ਤਰੀਕੇ ਨਾਲ ਏਰੀਆ ਅੰਦਰ ਖੜ੍ਹੇ ਕੀਤੇ ਟਰੱਕਾਂ ਦੀ ਰੈਕੀ ਕੀਤੀ ਜਾਂਦੀ ਸੀ, ਜਿਸ ਉਪਰੰਤ ਉਸ ਵੱਲੋਂ ਮੌਕੇ ਨੂੰ ਭਾਪ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਤੋਂ ਪਹਿਲਾ ਵੀ ਲੁਧਿਆਣਾ, ਰੂਪਨਗਰ ਅਤੇ ਬਰਨਾਲਾ ਏਰੀਆ ਵਿੱਚ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ, ਜਿਸ ਸਬੰਧੀ ਇਸ ਦੇ ਖ਼ਿਲਾਫ ਪਹਿਲਾਂ ਤੋਂ ਹੀ ਕੁੱਲ 10 ਮਾਮਲੇ ਦਰਜ ਹਨ।

Thief-Arrested-Punjab
Thief Arrested Punjab: ਘੋੜਾ ਟਰਾਲਾ ਚੋਰੀ ਕਰਨ ਵਾਲਾ ਫ਼ਰੀਦਕੋਟ ਪੁਲਿਸ ਨੇ ਟਰਾਲੇ ਸਮੇਤ ਕੀਤਾ ਗ੍ਰਿਫ਼ਤਾਰ 

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਡੀਐਸਪੀ ਅਵਤਾਰ ਸਿੰਘ  (ਇੰਨਵੈਸਟੀਗੇਸ਼ਨ) ਫਰੀਦਕੋਟ ਅਤੇ  ਡੀਐਸਪੀ ਤਰਲੋਚਨ ਸਿੰਘ, (ਫਰੀਦਕੋਟ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਥਾਣਾ ਸਾਦਿਕ ਦੀਆਂ ਪੁਲਿਸ ਟੀਮਾਂ ਵੱਲੋਂ ਮੁਲਜ਼ਮ ਨੂੰ ਟ੍ਰੇਸ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਥਾਨਾਂ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕਰਕੇ ਅਹਿਮ ਸੁਰਾਗ ਇਕੱਠੇ ਕੀਤੇ ਗਏ, ਜਿਸ ਨਾਲ ਮੁਲਜ਼ਮਾਂ ਤੱਕ ਪਹੁੰਚ ਬਣਾਉਣ ਵਿੱਚ ਮਹੱਤਵਪੂਰਨ ਸਫਲਤਾ ਮਿਲੀ।

About The Author

Related Posts