Punjab
Malout News: ਸੀਬੀਐਸਈ ਦਸਵੀਂ ਦੇ ਨਤੀਜਿਆਂ ’ਚ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨਵੇਂ ਰਿਕਾਰਡ ਕਾਇਮ ਕੀਤੇ
ਸਕੂਲ, ਆਪਣੇ ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ
ਮਲੋਟ (ਮਨੋਜ)। ਸੀਬੀਐਸਈ ਨਵੀਂ ਦਿੱਲੀ ਦੁਆਰਾ ਦਸਵੀਂ ਜਮਾਤ ਦੇ ਸਾਲਾਨਾ ਐਲਾਨੇ ਨਤੀਜੇ ਵਿੱਚ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਲੋਟ ਦੇ ਵਿਦਿਆਰਥੀਆਂ ਨੇ ਪਿਛਲੇ ਸਾਲ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਨਵੇਂ ਰਿਕਾਰਡ ਕਾਇਮ ਕੀਤੇ।
ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਰਕੀਮਤ ਕੌਰ ਪੁੱਤਰੀ ਜਤਿੰਦਰ ਸਿੰਘ ਅਤੇ ਰਿਪਨਦੀਪ ਕੌਰ ਪੁੱਤਰੀ ਚੰਚਲ ਸਿੰਘ ਨੇ 500 ਵਿੱਚੋਂ 470 ਅੰਕ (94 ਪ੍ਰਤੀਸ਼ਤ) ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ, ਗੌਰਜਾ ਪੁੱਤਰੀ ਵਿਕਾਸ ਸਿਡਾਨਾ ਨੇ 500 ਵਿੱਚੋਂ 465 ਅੰਕ (93 ਪ੍ਰਤੀਸ਼ਤ) ਪ੍ਰਾਪਤ ਕਰਕੇ ਦੂਜਾ ਸਥਾਨ, ਵੰਸ਼ਿਕਾ ਪੁੱਤਰੀ ਅਮਿਤ ਕੁਮਾਰ, ਦੀਕਸ਼ਾ ਪੁੱਤਰੀ ਰਾਮ ਚੰਦਰ ਅਤੇ ਅਮਾਨਤ ਕੌਰ ਪੁੱਤਰੀ ਕੁਲਵੰਤ ਸਿੰਘ ਨੇ 500 ਵਿੱਚੋਂ 461 ਅੰਕ (92.2 ਪ੍ਰਤੀਸ਼ਤ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਵਿਸ਼ੇ ਅਨੁਸਾਰ ਜੈਸਮੀਨ ਕੌਰ ਨੇ ਹਿੰਦੀ ਵਿੱਚ 99 ਅੰਕ, ਦੀਕਸ਼ਾ, ਰਿਪਨਦੀਪ ਕੌਰ ਅਤੇ ਗੁਰਕੀਮਤ ਕੌਰ ਨੇ ਪੰਜਾਬੀ ਵਿੱਚ 99 ਅੰਕ, ਗੌਰਜਾ ਨੇ ਗਣਿਤ ਵਿੱਚ 97 ਅੰਕ, ਹਰਸ਼ਪ੍ਰੀਤ ਕੌਰ, ਗੌਰਜਾ ਅਤੇ ਅਮਾਨਤ ਕੌਰ ਨੇ ਸਮਾਜਿਕ ਵਿਗਿਆਨ ਵਿੱਚ 97 ਅੰਕ, ਗੁਰਨੀਤ ਕੌਰ ਨੇ ਅੰਗਰੇਜ਼ੀ ਵਿੱਚ 95 ਅੰਕ, ਵੰਸ਼ਿਕਾ ਨੇ ਕੰਪਿਊਟਰ ਵਿੱਚ 94 ਅੰਕ, ਅਮਾਨਤ ਕੌਰ ਨੇ ਵਿਗਿਆਨ ਵਿੱਚ 89 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਹੋਣਹਾਰ ਵਿਦਿਆਰਥੀਆਂ, ਮਿਹਨਤੀ ਅਧਿਆਪਕਾਂ ਅਤੇ ਸਹਿਯੋਗੀ ਮਾਪਿਆਂ ਨੂੰ ਨਤੀਜਿਆਂ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਆਰੀ ਸਿੱਖਿਆ ਰਾਹੀਂ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਵਿੱਚ ਨਵੇਂ ਰਿਕਾਰਡ ਕਾਇਮ ਕਰਕੇ ਸਕੂਲ, ਆਪਣੇ ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।
