...ਜਦੋਂ ਪੂਜਨੀਕ ਬੇਪਰਵਾਹ ਜੀ ਨੇ ਤੀਜੀ ਬਾਡੀ ਬਾਰੇ ਬਚਨ ਫ਼ਰਮਾਏ

3 in 1 MSG Bhandara: ਸਤਿਗੁਰੂ ਕਿਤੇ ਜਾਂਦਾ ਹੀ ਨਹੀਂ, ਉਹ ਸਦਾ ਹੈ

Ravinder Sharma Picture
Published On

ਸਤਿਗੁਰੂ ਦੇ ਬਚਨ ਮਨੁੱਖਤਾ ਲਈ ਵਰਦਾਨ ਹੁੰਦੇ ਹਨ। ਹਰ ਯੁਗ ਦੀਆਂ ਚੁਣੌਤੀਆਂ ਤੇ ਜ਼ਰੂਰਤਾਂ ਮੁਤਾਬਕ ਰੂਹਾਨੀ ਰਹਿਬਰ ਮਨੁੱਖਤਾ ਦੇ ਭਲੇ ਲਈ ਅਜਿਹੇ ਪਰਉਪਕਾਰ ਵੀ ਕਰਦੇ ਹਨ, ਜਿਨ੍ਹਾਂ ਦੀ ਮਹਿਮਾ ਤੇ ਦਿਆਲਤਾ ਲਈ ਸ਼ੁਕਰੀਆ ਅਦਾ ਕਰਨ ਵਾਸਤੇ ਆਮ ਮਨੁੱਖੀ ਬੁੱਧੀ ਕੋਲ ਕੋਈ ਸ਼ਬਦ ਨਹੀਂ ਹੁੰਦਾ। ਰੂਹਾਨੀਅਤ ਬੇਹੱਦ ਗਹਿਰੀ ਹੁੰਦੀ ਹੈ ਤੇ ਰੂਹਾਨੀ ਰਹਿਬਰ ਦਾ ਹਰ ਕਦਮ ਨਾ ਸਿਰਫ਼ ਉਨ੍ਹਾਂ ਦੇ ਸ਼ਰਧਾਲੂਆਂ/ਮੁਰੀਦਾਂ ਲਈ, ਸਗੋਂ ਸਮੁੱਚੀ ਕਾਇਨਾਤ ਦੀ ਬਿਹਤਰੀ ਲਈ ਹੁੰਦਾ ਹੈ।

ਸੱਚੇ ਸਤਿਗੁਰੂ ਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਸੱਚੇ ਦਾਤਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰੇ ਬਾਰੇ, ਸਾਧ-ਸੰਗਤ ਬਾਰੇ, ਗੁਰਗੱਦੀ ਬਾਰੇ ਅਜਿਹੇ ਬੇਮਿਸਾਲ ਬਚਨ ਫ਼ਰਮਾਏ, ਜਿਸ ਤੋਂ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਤਿੰਨੇ ਬਾਡੀਆਂ ਇੱਕੋ ਰੂਹਾਨੀ ਜੋਤ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਸੇ ਮਹਾਂ ਪਰਉਪਕਾਰ ਨੂੰ ਥ੍ਰੀ-ਇਨ ਵਨ ਅਤੇ ਐੱਮਐੱਸਜੀ ਦਾ ਨਾਂਅ ਦਿੰਦੇ ਹਨ।

Shah-Mastana-ji-Maharaj

ਉਂਜ ਵੀ ਰੂਹਾਨੀਅਤ ਦਾ ਸੰਦੇਸ਼ ਹੈ ਕਿ ਸਤਿਗੁਰੂ ਕਿਤੇ ਜਾਂਦਾ ਹੀ ਨਹੀਂ। ਉਹ ਸਦਾ ਹੈ, ਬੱਸ ਚੋਲਾ ਬਦਲਦਾ ਹੈ, ਜੋਤ ਉਹੀ ਕੰਮ ਕਰਦੀ ਹੈ। 18 ਅਪਰੈਲ, 1960 ਨੂੰ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਨੂਰੀ ਚੋਲਾ ਬਦਲ ਕੇ ਪੂਜਨੀਕ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਮਾਨਵਤਾ ਦਾ ਉਧਾਰ ਕਰਨਾ ਸ਼ੁਰੂ ਕੀਤਾ ਅਤੇ ਤੀਜੀ ਬਾਡੀ ਬਾਰੇ ਵੀ ਬਚਨ ਫ਼ਰਮਾ ਦਿੱਤੇ ਕਿ ਸੱਤ ਸਾਲਾਂ (1967)  ਬਾਅਦ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ।

ਗੁਰਗੱਦੀ ਦੀ ਬਖਸ਼ਿਸ਼ ਤੋਂ ਬਾਅਦ ਵੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ‘ਆਪਾਂ’ ਤੇ ‘ਆਪਣਾ’ ਸ਼ਬਦ ਹੀ ਵਰਤਦੇ ਨਾ ਕਿ ਤੁਸੀਂ ਜਾਂ ਅਸੀਂ! ਪੂਜਨੀਕ ਪਰਮ ਪਿਤਾ ਜੀ ਨੇ ਚੋਲਾ ਬਦਲਣ ਵੇਲੇ ਵੀ ਪੂਜਨੀਕ ਹਜ਼ੂਰ ਪਿਤਾ ਜੀ ਦੀ ਛਾਤੀ ’ਤੇ ਆਪਣੇ ਕਰ-ਕਮਲ ਵਾਰ-ਵਾਰ ਲਾ ਕੇ ਬਚਨ ਫ਼ਰਮਾਏ, ‘‘ਅਸੀਂ ਕਿਤੇ ਨਹੀਂ ਚੱਲੇ, ਤੇਰੇ ਇੱਥੇ (ਦਿਲ) ਰਹਾਂਗੇ।’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਥ੍ਰੀ-ਇਨ-ਵਨ ਦੇ ਮਹਾਂ ਪਰਉਪਕਾਰ ਨੂੰ ‘ਐੱਮਐੱਸਜੀ’ ਦਾ ਰੂਪ ਦਿੱਤਾ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਅੱਜ ਵੀ ਸਭ ਕੁਝ ‘ਸ਼ਾਹ ਮਸਤਾਨ, ਸ਼ਾਹ ਸਤਿਨਾਮ’ ਹੀ ਕਰ ਰਹੇ ਹਨ। ਪੂਜਨੀਕ ਹਜ਼ੂਰ ਪਿਤਾ ਜੀ ਇਸੇ ਅਭੇਦਤਾ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਵੀ ਕਲਮਬੰਦ ਕਰਦੇ ਹਨ:

ਖੁਦ ਹੀ ਸਜਦਾ ਕਰੂੰ,
ਖੁਦ ਹੀ ਕਬੂਲ ਕਰੂੰ।

ਇਸੇ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬਚਨ ਪੂਜਨੀਕ ਹਜ਼ੂਰ ਪਿਤਾ ਜੀ ਦੀ ਦਇਆ-ਮਿਹਰ ਦੇ ਰੂਪ ’ਚ ਸਪੱਸ਼ਟ ਨਜ਼ਰ ਆ ਰਹੇ ਹਨ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਹ ਵੀ ਫ਼ਰਮਾਇਆ ਕਿ ਸਰਸਾ-ਨੇਜੀਆ ਇੱਕ ਹੋ ਜਾਏਗਾ, ਸੰਗਤ ਹੀ ਸੰਗਤ ਹੋਵੇਗੀ ਥਾਲੀ ਸੁੱਟੀ ਜਾਏਗੀ ਤਾਂ ਥਾਲੀ ਨਹੀਂ ਡਿੱਗੇਗੀ। ਭੰਡਾਰਿਆਂ ਦੌਰਾਨ ਸਾਧ-ਸੰਗਤ ਦੇ ਇਕੱਠ ਨਾਲ ਇਹ ਬਚਨ ਹੂ-ਬ-ਹੂ ਪੂਰੇ ਹੁੰਦੇ ਵੇਖੇ ਜਾਂਦੇ ਹਨ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇਹ ਵੀ ਤੱਥ ਹਨ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਤੋਂ ਪਹਿਲਾਂ ਹੀ ਸਪੱਸ਼ਟ ਇਸ਼ਾਰਾ ਕਰ ਦਿੱਤਾ ਸੀ ਕਿ ਪੂਜਨੀਕ ਪਰਮ ਪਿਤਾ ਜੀ ਹੀ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ ਕੰਮ ਕਰਨਗੇ। ਪਰਮ ਪਿਤਾ ਜੀ ਨੂੰ ਜਦੋਂ ਦੱਸਿਆ ਗਿਆ ਕਿ ਸ੍ਰੀ ਗੁਰੂਸਰ ਮੋਡੀਆ ਵਾਲੇ ਨੰਬਰਦਾਰ ਦਾ ਲੜਕਾ (ਪੂਜਨੀਕ ਹਜ਼ੂਰ ਪਿਤਾ ਜੀ) ਹਰ ਸਤਿਸੰਗ ’ਤੇ ਟਰੈਕਟਰ ਟਰਾਲੀ ’ਤੇ ਸੰਗਤ ਨੂੰ ਲੈ ਕੇ ਜਾਂਦਾ ਹੈ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨਾਲ ਗੱਲਬਾਤ ਕਰਦਿਆਂ ਬਚਨ ਫ਼ਰਮਾਏ, ‘‘ਆਪਣਾ ਤਾਂ ਫਿਰ ਕੰਮ ਹੀ ਇਹੀ ਹੈ।’’

Read Also : ਨਾਮ ਵਾਲੇ ਜੀਵਾਂ ਲਈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨ

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਹੁਤ ਸਾਰੇ ਬਚਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਪੂਰੇ ਹੋਏ ਤੇ ਬਹੁਤ ਸਾਰੇ ਬਚਨ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ ਪੂਰੇ ਹੋ ਰਹੇ ਹਨ। ਕਰੋੜਾਂ ਸਾਧ-ਸੰਗਤ ਆਪਣੇ ਦਾਤਾਰ ਸਤਿਗੁਰੂ ਐੱਮਐੱਸਜੀ ਨੂੰ ਥ੍ਰੀ-ਇਨ-ਵਨ ਦਿਵਸ ਮੌਕੇ ਕਰੋੜਾਂ ਵਾਰ ਸਜਦੇ ਤੇ ਧੰਨਵਾਦ ਕਰਦੀ ਹੈ।

ਸੰਪਾਦਕ

About The Author

Related Posts