Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Women Empowerment Success Story: ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ 30 ਸਾਲਾ ਹੁਸਨ ਕੌਰ ਗੰਨੇ ਦਾ ਰਸ ਵੇਚ ਕੇ ਕਰ ਰਹੀ ਹੈ ਬਿਮਾਰ ਮਾਂ ਦਾ ਇਲਾਜ

ਆਸ-ਪਾਸ ਦੇ ਲੋਕ ਅਤੇ ਰਾਹਗੀਰ ਆਉਂਦੇ ਨੇ ਰੇੜ੍ਹੀ 'ਤੇ ਜੂਸ ਪੀਣ

Satinder Mathur  Picture
Published On

Women Empowerment Success Story: (ਸੱਚ ਕਹੂੰ ਨਿਊਜ਼) ਸੰਗਰੂਰ। ਜੇਕਰ ਇਨਸਾਨ ਦੇ ਮਨ ਵਿੱਚ ਸੱਚਾ ਜਜ਼ਬਾ ਅਤੇ ਹਿੰਮਤ ਹੋਵੇ, ਤਾਂ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਦਿਆਂ ਮਿਹਨਤ ਦੀ ਕਮਾਈ ਨਾਲ ਇੱਕ ਸਨਮਾਨਜਨਕ ਜ਼ਿੰਦਗੀ ਜੀ ਸਕਦਾ ਹੈ। ਅਜਿਹੀ ਹੀ ਇੱਕ ਮਿਸਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਵੀਰ ਖੁਰਦ ਦੀ ਰਹਿਣ ਵਾਲੀ 30 ਸਾਲਾ ਹੁਸਨ ਕੌਰ ਨੇ ਪੇਸ਼ ਕੀਤੀ ਹੈ, ਜੋ ਭਾਰੀ ਪਰਿਵਾਰਕ ਸੰਕਟ ਦੇ ਬਾਵਜ਼ੂਦ ਅੱਜ ਖ਼ੁਦ ਕੰਮ ਕਰਕੇ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਹੈ। ਸਾਲ 2004 ਵਿੱਚ ਭਰਾ ਅਤੇ ਫਿਰ 2014 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਮਾਂ-ਧੀ ਇਕੱਲੀਆਂ ਰਹਿ ਗਈਆਂ ਸਨ। ਘਰ ਵਿੱਚ ਕੋਈ ਹੋਰ ਕਮਾਉਣ ਵਾਲਾ ਨਾ ਹੋਣ ਕਾਰਨ ਹੁਸਨ ਨੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ 'ਤੇ ਲਈਆਂ। ਇੱਕ ਵਾਰ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਵਜ਼ੂਦ, ਉਹ ਅੱਜ ਸੜਕ ਕਿਨਾਰੇ ਗੰਨੇ ਦੇ ਰਸ ਦੀ ਰੇੜ੍ਹੀ ਲਗਾ ਕੇ ਹਰ ਮਹੀਨੇ ਆਪਣੀ ਬਿਮਾਰ ਮਾਂ ਦੀ ਦਵਾਈ 'ਤੇ ਹੋਣ ਵਾਲੇ 3,500 ਰੁਪਏ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ।

ਇਹ ਵੀ ਪੜ੍ਹੋ: Share Market: ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੇਕਸ 464 ਅੰਕ ਡਿੱਗਿਆ

ਗੱਲਬਾਤ ਦੌਰਾਨ ਹੁਸਨ ਕੌਰ ਨੇ ਦੱਸਿਆ ਕਿ ਉਸ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ। ਮਾਂ ਦੀ ਦੇਖਭਾਲ ਲਈ ਉਸ ਨੇ ਵਿਆਹਾਂ ਵਿੱਚ ਕੂੜਾ ਇਕੱਠਾ ਕਰਨ ਤੋਂ ਲੈ ਕੇ ਅਨਾਜ ਮੰਡੀ ਦੀ ਸਫਾਈ ਤੱਕ ਦਾ ਹਰ ਛੋਟਾ-ਵੱਡਾ ਕੰਮ ਬਿਨਾਂ ਕਿਸੇ ਸ਼ਰਮ ਦੇ ਕੀਤਾ। ਉਸ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਕੁਝ ਨੇਕ ਦਿਲ ਲੋਕਾਂ ਦੀ ਮੱਦਦ ਨਾਲ ਉਸ ਦਾ ਘਰ ਬਣ ਸਕਿਆ ਸੀ, ਜਿੱਥੇ ਉਹ ਹੁਣ ਸੁਰੱਖਿਅਤ ਰਹਿ ਰਹੀ ਹੈ। 

ਲੜਕਿਆਂ ਵਾਂਗ ਸੜਕ 'ਤੇ ਖੜ੍ਹ ਕੇ ਕੰਮ ਕਰਦਿਆਂ ਕਈ ਵਾਰ ਉਸ ਨੂੰ ਕੁਝ ਸ਼ਰਾਰਤੀ ਅਨਸਰਾਂ ਦੀ ਬਦਸਲੂਕੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਉਹ ਬਿਨਾਂ ਹਿੰਮਤ ਹਾਰੇ ਨਿਰੰਤਰ ਅੱਗੇ ਵਧ ਰਹੀ ਹੈ। 

Husna Kaur Sugarcane Juice
Women Empowerment Success Story: ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ 30 ਸਾਲਾ ਹੁਸਨ ਕੌਰ ਗੰਨੇ ਦਾ ਰਸ ਵੇਚ ਕੇ ਕਰ ਰਹੀ ਹੈ ਬਿਮਾਰ ਮਾਂ ਦਾ ਇਲਾਜ

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts