Malerkotla News: ਮਲੇਰਕੋਟਲਾ ਵਿਖੇ ਹੋਏ ਸਨਮਾਨ ਸਮਾਰੋਹ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਅਧਿਆਪਕਾਂ ਨੇ ਜ਼ਿਲ੍ਹੇ ਵਿੱਚ ਅਕੈਡਮਿਕ ਪ੍ਰਦਰਸ਼ਨ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਆਪਣੇ ਕੀਮਤੀ ਤਜ਼ਰਬੇ ਸਾਂਝੇ ਕੀਤੇ
Malerkotla News: ਮਲੇਰਕੋਟਲਾ, (ਗੁਰਤੇਜ ਜੋਸ਼ੀ)। ਜ਼ਿਲ੍ਹਾ ਸਿੱਖਿਆ ਅਫਸਰ ਮਲੇਰਕੋਟਲਾ ਮੈਡਮ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਕੈਡਮਿਕ ਸਪੋਰਟ ਗਰੁੱਪ ਅਤੇ ਬੀ.ਐਨ.ਓ. ਸਾਹਿਬਾਨ ਵੱਲੋਂ ਜ਼ਿਲ੍ਹਾ ਪੱਧਰੀ ਟੀਚਰ ਫੈਸਟ 2025 ਦੇ ਜੇਤੂ ਅਧਿਆਪਕਾਂ ਅਤੇ ਮਿਸ਼ਨ ਸਮਰੱਥ 3.0 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਸਕੂਲ ਨੋਡਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਮੈਡਮ ਵੰਦਨਾ, ਮੈਡਮ ਮਮਤਾ, ਸੰਦੀਪ ਕੌਰ, ਮਨਦੀਪ ਕੌਰ, ਚਰਨਪ੍ਰੀਤ ਕੌਰ, ਅਮਨਦੀਪ ਕੌਰ, ਮਨਸੁਖ ਪ੍ਰੀਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਮੈਡਮ ਮੋਨਿਕਾ, ਸ੍ਰੀ ਰੋਬਿਨ ਸ਼ਰਮਾ ਅਤੇ ਸਲੀਮ ਮੁਹੰਮਦ ਸ਼ਾਮਿਲ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਲੇਰਕੋਟਲਾ ਵਿਖੇ ਹੋਏ ਇਸ ਸਮਾਗਮ ਵਿੱਚ ਪ੍ਰੇਰਣਾਦਾਇਕ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਇਸ ਦੌਰਾਨ ਅਧਿਆਪਕਾਂ ਨੇ ਜ਼ਿਲ੍ਹੇ ਵਿੱਚ ਅਕੈਡਮਿਕ ਪ੍ਰਦਰਸ਼ਨ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਆਪਣੇ ਕੀਮਤੀ ਤਜ਼ਰਬੇ ਸਾਂਝੇ ਕੀਤੇ।
ਇਸ ਮੌਕੇ ਡਾ. ਬਲਵੰਤ ਸਿੰਘ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਮਲੇਰਕੋਟਲਾ ਵੱਲੋਂ ਅਧਿਆਪਕਾਂ ਨਾਲ ਵੱਖ-ਵੱਖ ਅਕੈਡਮਿਕ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਜ਼ਿਲ੍ਹਾ ਮਲੇਰਕੋਟਲਾ ਨੂੰ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ।
ਇਹ ਵੀ ਪੜ੍ਹੋ: Punjab Farm Fire News: ਜੋਧਪੁਰ ਪਿੰਡ ‘ਚ ਲੱਗੀ ਅੱਗ ਨੇ ਆਲੇ-ਦੁਆਲੇ ਦੇ ਪਿੰਡਾਂ ਦੀ 400 ਏਕੜ ਕਣਕ ਸੜ ਕੇ ਸੁਆਹ
ਮੁਹੰਮਦ ਇਮਰਾਨ ਅਤੇ ਜਾਹਿਦ ਸ਼ਫੀਕ (ਦੋਵੇਂ ਬਲਾਕ ਨੋਡਲ ਅਫਸਰ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੌਕੇ ’ਤੇ ਹਾਜ਼ਰ ਮੁਹੰਮਦ ਸਾਜਿਦ, ਹਰਕੀਰਤ ਸਿੰਘ (ਦੋਵੇਂ ਬਲਾਕ ਰਿਸੋਰਸ ਕੁਆਰਡੀਨੇਟਰ) ਅਤੇ ਜਗਸੀਰ ਸਿੰਘ ਦੇ ਨਾਂਅ ਵਰਣਨਯੋਗ ਹਨ। ਇਹ ਸਮਾਰੋਹ ਅਧਿਆਪਕਾਂ ਲਈ ਇੱਕ ਪ੍ਰੇਰਣਾਦਾਇਕ ਮੰਚ ਸਾਬਤ ਹੋਇਆ, ਜਿਸ ਨਾਲ ਉਹਨਾਂ ਵਿੱਚ ਨਵੀਂ ਉਰਜਾ ਅਤੇ ਉਤਸ਼ਾਹ ਪੈਦਾ ਹੋਇਆ।
