Aggarwal Samaj Foundation Day: ਅਗਰਵਾਲ ਸਮਾਜ ਦੇ 5143ਵੇਂ ਸਥਾਪਨਾ ਦਿਵਸ ਨੂੰ ਲੈ ਕੇ ਹੋਈ ਅਹਿਮ ਮੀਟਿੰਗ, ਜਾਣੋ ਇਸ ਵਾਰ ਕੀ ਹੋਵੇਗਾ ਖ਼ਾਸ?
12 ਮਈ ਨੂੰ ਚੰਡੀਗੜ੍ਹ ਵਿਖੇ ਮਨਾਉਣ ਜਾ ਰਹੇ ਅਗਰਵਾਲ ਸਮਾਜ ਦੇ 5143ਵੇਂ ਸਥਾਪਨਾ ਦਿਵਸ
Aggarwal Samaj Foundation Day: (ਅਨਿਲ ਲੁਟਾਵਾ) ਅਮਲੋਹ। ਅਮਲੋਹ ਅਗਰਵਾਲ ਸਮਾਜ ਦੀ ਇੱਕ ਵਿਸ਼ੇਸ਼ ਮੀਟਿੰਗ ਅਗਰਵਾਲ ਸਭਾ ਅਮਲੋਹ ਦੇ ਪ੍ਰਧਾਨ ਸੀਏ ਪ੍ਰੇਮ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਅਮਲੋਹ ਦੇ ਅਗਰਵਾਲ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸਾਬਕਾ ਮੰਤਰੀ ਹਰਿਆਣਾ ਅਸੀਮ ਗੋਇਲ ਤੇ ਅਨੁਜ਼ ਛਾਹਡੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਅਗਰਵਾਲ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਅਸੀਮ ਗੋਇਲ ਨੇ 12 ਮਈ ਨੂੰ ਚੰਡੀਗੜ੍ਹ ਵਿਖੇ ਮਨਾਉਣ ਜਾ ਰਹੇ ਮਹਾਰਾਜ ਅਗਰਸੈਨ ਵੱਲੋਂ ਸਥਾਪਿਤ ਅਗਰਵਾਲ ਸਮਾਜ ਦੇ 5143 ਵੇਂ ਸਥਾਪਨਾ ਦਿਵਸ ਸਬੰਧੀ ਰੂਪ-ਰੇਖਾ ਬਾਰੇ ਦੱਸਿਆ ਅਤੇ ਅਗਰਵਾਲ ਸਮਾਜ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਦਾਨਵੀਰ, ਕਰਮਸ਼ੀਲ ਅਤੇ ਪੜ੍ਹਿਆ-ਲਿਖਿਆ ਵਿਉਪਾਰੀ ਸਮਾਜ ਹੈ ਪਰ ਇੱਕਜੁਟ ਨਾ ਹੋਣ ਕਾਰਨ ਇਹ ਸਮਾਜ ਸਰਕਾਰਾਂ ਕੋਲੋਂ ਆਪਣੀਆਂ ਜਾਇਜ਼ ਮੰਗਾਂ ਵੀ ਨਹੀਂ ਮਨਾ ਸਕਦਾ ਜਦੋਂ ਕਿ ਇਹ ਸਮਾਜ ਸਭ ਤੋਂ ਜ਼ਿਆਦਾ ਟੈਕਸ ਦਿੰਦਾਂ ਹੈ। ਇਸ ਲਈ ਅਗਰਵਾਲ ਸਮਾਜ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਅੱਜ ਦੀ ਮੁੱਖ ਜ਼ਰੂਰਤ ਹੈ। ਇਸ ਲਈ ਸਮੂਹ ਅਗਰਵਾਲ ਸਮਾਜ ਨੂੰ ਇਕੱਠਾ ਕਰਨ ਦੇ ਮੰਤਵ ਨਾਲ 'ਅਖਿਲ ਭਾਰਤੀਆਂ ਅਗਰਵਾਲ ਮੈਤਰੀ ਸੰਘ' ਦੀ ਸਥਾਪਨਾ ਕੀਤੀ ਹੈ। ਜਿਸ ਦੀ ਦੇਖ-ਰੇਖ ਹੇਠ ਹੀ 12 ਮਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿੱਚ ਦੇਸ਼,ਪਰਦੇਸ ਤੋਂ ਅਗਰਵਾਲ ਸਮਾਜ ਦੇ ਲੋਕ ਸ਼ਾਮਿਲ ਹੋਣਗੇ।
ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਸੀਏ ਪ੍ਰੇਮ ਕੁਮਾਰ ਜਿੰਦਲ 'ਤੇ ਪ੍ਦੀਪ ਗਰਗ ਨੇ ਦੱਸਿਆ ਕਿ ਮਹਾਰਾਜਾ ਅਗਰਸੇਨ ਜੀ ਦੁਆਰਾ 5142 ਸਾਲ ਪਹਿਲਾਂ ਅਗਰਵਾਲ ਸਮਾਜ ਦੀ ਸਥਾਪਨਾ ਕੀਤੀ ਅਗਰਵਾਲ ਸਮਾਜ ਦੇ 18 ਗੋਤਾ ਵਿੱਚ ਸੰਸਾਰ ਵਿੱਚ ਆਪਣੀ ਪਹਿਚਾਣ ਬਣਾਈ ਹੋਈ ਹੈ। ਭਾਰਤ ਵਿੱਚ ਇਸ ਸਥਾਪਨਾ ਦਿਵਸ ਨੂੰ ਪਹਿਲੀ ਵਾਰ ਪਿਛਲੇ ਸਾਲ ਦਿੱਲੀ ਵਿੱਚ ਬਣਾਇਆ ਗਿਆ, ਜਿਸ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸ਼ਾਮਿਲ ਹੋਏ ਸਨ। ਇਸ ਵਾਰ ਇਹ ਸਮਾਗਮ ਚੰਡੀਗੜ੍ਹ 'ਚ ਕਰਨ ਦੀ ਯੋਜਨਾ ਬਣ ਰਹੀ ਹੈ। ਜਿਸ ਵਿੱਚ ਕਈ ਵਿਸ਼ੇਸ਼ ਵਿਅਕਤੀ ਸ਼ਾਮਿਲ ਹੋਣਗੇ।
ਇਹ ਵੀ ਪੜ੍ਹੋ: Beekeeping: ਸਬਸਿਡੀ ਦਾ ਲਾਭ ਲੈ ਕੇ ਲੱਖਾਂ ਰੁਪਏ ਕਮਾਉਣ ਦਾ ਮੌਕਾ, ਸਰਕਾਰ ਨੇ ਸਕੀਮ ਕੀਤੀ ਜਾਰੀ
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ 'ਚ ਪੰਡਿਤ ਵਿਜੇ ਮਹਿਤਾ ਉਜੇਨ ਮਹਾਰਾਜ ਅਗਰਸੇਨ ਤੇ ਅਗਰਵਾਲ ਸਮਾਜ ਵਾਰੇ ਵਿਸਥਾਰ ਪੂਰਵਕ ਦੱਸਣਗੇ। ਇਸ ਮੌਕੇ ਪ੍ਦੀਪ ਗਰਗ, ਕੌਂਸਲਰ ਪੂਨਮ ਜਿੰਦਲ, ਪਰਵੀਨ ਜਿੰਦਲ,ਪਵਨ ਜਿੰਦਲ ਬਿੱਟੂ,ਸੀਏ ਸੀਮਾ ਅਗਰਵਾਲ, ਸੁਰਿੰਦਰ ਜਿੰਦਲ, ਸ਼ਿਵ ਕੁਮਾਰ ਗੋਇਲ, ਯੋਗੇਸ਼ ਬਾਂਸਲ, ਵਿਸਨੂ ਜਿੰਦਲ, ਰਾਕੇਸ਼ ਗਰਗ ਬਬਲੀ, ਰੁਪਿੰਦਰ ਜਿੰਦਲ,ਦੀਪਕ ਗੋਇਲ, ਯੋਗੇਸ ਗੁਪਤਾ, ਸੁਧੀਰ ਮਿੱਤਲ, ਡਾ. ਸੁਸ਼ੀਲ ਗੋਇਲ, ਵਿਵੇਕ ਗੋਇਲ,ਦਿਨੇਸ਼ ਗੋਇਲ, ਵਿਸ਼ਾਲ ਗੋਇਲ ਤੋਂ ਇਲਾਵਾ ਅਗਰਵਾਲ ਸਮਾਜ ਦੇ ਲੋਕ ਸ਼ਾਮਿਲ ਸਨ।
