Mohali Political News: ਮੁਹਾਲੀ ਨਗਰ ਨਿਗਮ ਚੋਣਾਂ: ਭਾਜਪਾ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ
ਵਿਰੋਧੀਆਂ ਖ਼ਿਲਾਫ਼ ਅੱਠ ਬਿੰਦੂਆਂ ਦੀ ਇੱਕ ਚਾਰਜਸ਼ੀਟ ਵੀ ਪੇਸ਼ ਕੀਤੀ
Mohali Political News: ਮੁਹਾਲੀ। ਮੁਹਾਲੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਵੱਲੋਂ ਅੱਜ ਪਾਰਟੀ ਦਾ ਸੰਕਲਪ ਪੱਤਰ (ਚੋਣ ਮਨੋਰਥ ਪੱਤਰ) ਰਿਲੀਜ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ
। ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ, ਨਸ਼ੇ, ਲੁੱਟ-ਖੋਹ, ਕੂੜੇ ਅਤੇ ਟ੍ਰੈਫਿਕ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਬੇਨਕਾਬ ਕਰਨ ਲਈ ਇੱਕ 'ਸ਼ਵੇਤ ਪੱਤਰ' (ਵ੍ਹਾਈਟ ਪੇਪਰ) ਲੈ ਕੇ ਆਉਣਗੇ, ਕਿਉਂਕਿ ਇਨ੍ਹਾਂ ਮੁੱਦਿਆਂ ਨੇ ਲੋਕਾਂ ਦਾ ਜੀਵਨ ਦੁਸ਼ਵਾਰ ਕਰ ਰੱਖਿਆ ਹੈ।
ਇਹ ਵੀ ਪੜ੍ਹੋ: Sidhu Moosewala Manager Shaganpreet: ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਪੇ ਕੀਤੇ ਗ੍ਰਿਫ਼ਤਾਰ
ਉਨ੍ਹਾਂ ਵਾਅਦਾ ਕੀਤਾ ਕਿ ਭਾਜਪਾ ਦੇ ਚੋਣ ਜਿੱਤਣ ਮਗਰੋਂ ਸ਼ਹਿਰ ਦੀ ਸੁਰੱਖਿਆ, ਨਸ਼ਾ ਮੁਕਤੀ, ਸੜਕਾਂ ਅਤੇ ਪਾਰਕਿੰਗ ਦੀ ਸਥਿਤੀ ਸੁਧਾਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਪ੍ਰਧਾਨ ਮੰਤਰੀ ਯੋਜਨਾ ਤਹਿਤ 100 ਇਲੈਕਟ੍ਰਿਕ ਬੱਸਾਂ ਨਾਲ ਲੋਕਲ ਟ੍ਰਾਂਸਪੋਰਟ ਨੂੰ ਮੁੜ ਬਹਾਲ ਕਰਨਾ ਅਤੇ ਸੁਰੱਖਿਆ ਲਈ ਮੁਹਾਲੀ ਦੇ ਸਾਰੇ 50 ਵਾਰਡਾਂ ਨੂੰ ਮਾਡਰਨ ਕੈਮਰਾ ਸਿਸਟਮ ਨਾਲ ਲੈਸ ਕਰਨਾ।
ਜ਼ਿਲ੍ਹਾ ਪ੍ਰਧਾਨ ਨੇ ਨਗਰ ਨਿਗਮ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਅਤੇ ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੇ ਜਾਣ ਦਾ ਮੁੱਦਾ ਚੁੱਕਦਿਆਂ ਲੋਕਾਂ ਨੂੰ ਇੱਕ ਪਾਰਦਰਸ਼ੀ ਅਤੇ ਵਧੀਆ ਪ੍ਰਸ਼ਾਸਨ ਦੇਣ ਦਾ ਵਚਨ ਦਿੱਤਾ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਨਾਲ ਮੁਹਾਲੀ ਨਗਰ ਨਿਗਮ ਚੋਣ ਮੁਹਿੰਮ ਦੇ ਇੰਚਾਰਜ ਹਰਮਿੰਦਰ ਸਿੰਘ, ਸਹਿ-ਇੰਚਾਰਜ ਰਮਿੰਦਰ ਸਿੰਘ ਸੰਗਲੋਵਾਲ ਅਤੇ ਭਾਜਪਾ ਦੇ ਮੁਹਾਲੀ ਜ਼ਿਲ੍ਹਾ ਮੀਤ ਪ੍ਰਧਾਨ ਦਲਜੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।