Amritpal Singh Mehron: ਅੰਮ੍ਰਿਤਪਾਲ ਮਹਿਰੋਂ ਗ੍ਰਿਫ਼ਤਾਰ, ਕਮਲ ਕੌਰ ਕਤਲ ਮਾਮਲੇ ਦਾ ਇੱਕ ਹੋਰ ਅਪਡੇਟ

ਤੜਕਸਾਰ ਪੰਜਾਬ ਲਿਆਂਦਾ ਅੰਮ੍ਰਿਤਪਾਲ ਮਹਿਰੋਂ

Ravinder Sharma Picture
Published On

ਬਠਿੰਡਾ। ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਤੋਂ ਹਿਰਾਸਤ ਵਿੱਚ ਲੈ ਕੇ ਪੰਜਾਬ ਲਿਆਂਦਾ ਗਿਆ ਹੈ। ਬਠਿੰਡਾ ਪੁਲਸ ਦੀ ਇੱਕ ਟੀਮ ਜਿਸ ਦੀ ਅਗਵਾਈ ਡੀਐਸਪੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ, ਨੇ ਯੂਏਈ ਦੇ ਅਧਿਕਾਰੀਆਂ ਤੋਂ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਸੀ। ਉਸ ਨੂੰ ਅੱਜ ਤੜਕਸਾਰ ਪੰਜਾਬ ਲਿਆਂਦਾ ਜਾ ਚੁੱਕਿਆ ਹੈ। ਮਹਿਰੋਂ ਨੂੰ ਇਸ ਸਾਲ ਜਨਵਰੀ ਵਿਚ ਸ਼ਾਰਜਾਹ ਪੁਲਿਸ ਨੇ ਵੀਜ਼ੇ ਨਾਲ ਸਬੰਧਤ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲਿਆ ਸੀ ਪਰ ਉਸ ਦੇ ਦੇਸ਼ ਨਿਕਾਲੇ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਵਿੱਚ ਸਮਾਂ ਲੱਗ ਗਿਆ ਸੀ।

Amritopal-Mehron
Amritpal Singh Mehron: ਅੰਮ੍ਰਿਤਪਾਲ ਮਹਿਰੋਂ ਗ੍ਰਿਫ਼ਤਾਰ, ਕਮਲ ਕੌਰ ਕਤਲ ਮਾਮਲੇ ਦਾ ਇੱਕ ਹੋਰ ਅਪਡੇਟ
ਕੀ ਹੈ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦਾ ਜੂਨ 2025 ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੰਚਨ ਕੁਮਾਰੀ ਨੂੰ ਕਥਿਤ ਤੌਰ ’ਤੇ ਕਿਸੇ ਈਵੈਂਟ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਸੀ ਅਤੇ 9-10 ਜੂਨ ਦੀ ਰਾਤ ਨੂੰ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਲਾਸ਼ ਤਿੰਨ ਦਿਨਾਂ ਬਾਅਦ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ ਵਿਚ ਖੜ੍ਹੀ ਇਕ ਕਾਰ ਵਿੱਚੋਂ ਮਿਲੀ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮਹਿਰੋਂ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਹੀ ਦੇਸ਼ ਛੱਡ ਕੇ ਭੱਜ ਗਿਆ ਸੀ।

 

About The Author

Related Posts