PBKS Vs RR Match Tickets: ਨਿਊ ਚੰਡੀਗੜ੍ਹ ’ਚ IPL ਮੈਚ ਦੀ ਟਿਕਟਾਂ ਦੀ ਵਿਕਰੀ ਸ਼ੁਰੂ
ਯੁਵਰਾਜ਼ ਸਿੰਘ ਸਟੈਂਡ ਦੀ ਸਭ ਤੋਂ ਸਸਤੀ ਟਿਕਟ
RR vs PBKS: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਤੇ ਰਾਜਸਥਾਨ ਦੀਆਂ ਟੀਮਾਂ 28 ਅਪਰੈਲ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪੀਬੀਕੇਐਸ ਤੇ ਆਰਆਰ ਵਿਚਾਲੇ ਮੈਚ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ ਹੋ ਗਈ ਹੈ। ਇੱਥੇ ਸਭ ਤੋਂ ਸਸਤੀ ਟਿਕਟ ਯੁਵਰਾਜ ਸਟੈਂਡ ਤੋਂ ਮਿਲੇਗੀ, ਜਿਸ ਦੀ ਕੀਮਤ 2500 ਰੁਪਏ ਹੈ। ਇਸ ਤੋਂ ਇਲਾਵਾ ਸਭ ਤੋਂ ਮਹਿੰਗੀ ਟਿਕਟ ਜੀਓ ਨੌਰਥ ਪੈਵੇਲੀਅਨ ਦੀ 6500 ਰੁਪਏ ਦੀ ਹੈ। ਆਫਲਾਈਨ ਟਿਕਟਾਂ ਖਰੀਦਣ ਲਈ ਪ੍ਰਸ਼ੰਸਕਾਂ ਨੂੰ ਹੁਣ ਇੰਤਜ਼ਾਰ ਕਰਨਾ ਹੋਵੇਗਾ। ਇਹ 24 ਅਪਰੈਲ ਤੋਂ ਸ਼ੁਰੂ ਹੋਵੇਗੀ। ਇਹ ਨਿਊ ਚੰਡੀਗੜ੍ਹ ’ਚ ਆਈਪੀਐਲ ਦੇ ਇਸ ਸੀਜ਼ਨ ਦਾ ਆਖਰੀ ਮੈਚ ਹੋਵੇਗਾ। ਇੱਥੇ ਹੁਣ ਤੱਕ ਖੇਡੇ ਗਏ 3 ਮੈਚਾਂ ’ਚ ਸਿਰਫ਼ ਪੰਜਾਬ ਦੀ ਟੀਮ ਨੇ ਜਿੱਤ ਹਾਸਲ ਕੀਤੀ ਹੈ। ਪ੍ਰਸ਼ੰਸਕਾਂ ਲਈ ਇੱਥੇ ਮੈਚ ਵੇਖਣ ਦਾ ਇਹ ਆਖਰੀ ਮੌਕਾ ਹੋਵੇਗਾ।
Read Also : ਅਭਿਸ਼ੇਕ ਨੇ ਕੀਤੀ ਕੋਹਲੀ ਦੀ ਬਰਾਬਰੀ, 9ਵਾਂ ਟੀ20 ਸੈਂਕੜਾ ਲਾਇਆ
ਨਿਊ ਚੰਡੀਗੜ੍ਹ ’ਚ ਆਈਪੀਐਲ ਮੈਚ ਦੀ ਟਿਕਟ ਦੀ ਕੀਮਤ
- ਯੁਵਰਾਜ ਸਿੰਘ ਸਟੈਂਡ : 2500 ਰੁਪਏ
- ਬੀਆਰਟੀ ਈਸਟ ਸਟੈਂਡ : 3500 ਰੁਪਏ
- ਦੱਖਣੀ ਅੱਪਰ ਬਲਾਕ : 2750 ਰੁਪਏ
- ਜੀਓ ਉੱਤਰੀ ਪਵੇਲੀਅਨ :₹6500 ਰੁਪਏ
