Body Donation: ਦੇਹਾਂਤ ਉਪਰੰਤ ਵੀ ਮਾਨਵਤਾ ਦੇ ਲੇਖੇ ਲੱਗੇ ਜਗਦੇਵ ਸਿੰਘ ਇੰਸਾਂ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
Body Donation: ਚੁੱਘੇ ਕਲਾਂ (ਮਨਜੀਤ ਨਰੂਆਣਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਚੁੱਘੇ ਕਲਾਂ ਦੇ ਪਿੰਡ ਦਿਉਣ ਦੇ ਡੇਰਾ ਸ਼ਰਧਾਲੂ ਜਗਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਜਗਦੇਵ ਸਿੰਘ ਇੰਸਾਂ ਨੇ ਪਿੰਡ ਦੇ 6ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਜਗਦੇਵ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਜਿਉਂਦੇ ਜੀਅ, ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।
ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਪੁੱਤਰ ਨਿਰਮਲ ਸਿੰਘ ਇੰਸਾਂ, ਨਵਜੀਤ ਸਿੰਘ ਇੰਸਾਂ, ਬੇਟੀ ਜਸਵੀਰ ਕੌਰ ਇੰਸਾਂ, ਨੂੰਹ ਸੁਖਪ੍ਰੀਤ ਕੌਰ ਇੰਸਾਂ ਤੇ ਨੂੰਹ ਖੁਸ਼ਪ੍ਰੀਤ ਕੌਰ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੇਜਰ ਐਸਡੀ ਸਿੰਘ ਆਯੁਰਵੈਦਿਕ ਮੈਡੀਕਲ ਕਾਲਜ ਐੱਡ ਹਸਪਤਾਲ ਫਤਿਹਗੜ੍ਹ, ਫਾਰੁਖਾਬਾਦ (ਉਤਰ ਪ੍ਰਦੇਸ਼) ਨੂੰ ਦਾਨ ਕੀਤਾ ਗਿਆ, ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਡਾਕਟਰੀ ਖੋਜਾਂ ਕਰਨਗੇ। Body Donation
Read Also : Abohar News: ਧਮਾਕੇ ’ਚ ਜ਼ਖ਼ਮੀ ਔਰਤ ਦੀ 5 ਦਿਨਾਂ ਬਾਅਦ ਮੌਤ
ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਦੇ ਸੇਵਾਦਾਰ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਤੇ ਵੱਡੀ ਗਿਣਤੀ ਇਲਾਕਾ ਵਾਸੀਆਂ ਵੱਲੋਂ ‘ਸਰੀਰਦਾਨੀ ਜਗਦੇਵ ਸਿੰਘ ਇੰਸਾਂ ਇੰਸਾਂ ਅਮਰ ਰਹੇ’, ‘ਜਬ ਤੱਕ ਸੂਰਜ ਚਾਂਦ ਰਹੇਗਾ ਜਗਦੇਵ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ। ਮ੍ਰਿਤਕ ਦੇਹ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਪਿੰਡ ਦੇ ਸਰਪੰਚ ਜਗਦੇਵ ਸਿੰਘ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਬਿਮਲਾ ਰਾਣੀ ਬਹਿਮਣ ਦੀਵਾਨ, ਜਸਵੀਰ ਕੌਰ ਵਿਰਕ, ਸਰਪੰਚ ਗੁਰਦੇਵ ਸਿੰਘ, ਸੁਖਮੰਦਰ ਸਿੰਘ ਬਰਾੜ, ਪ੍ਰੇਮੀ ਸੰਮਤੀ ਦੇ ਪੰਦਰਾਂ ਮੈਂਬਰ ਜਗਪ੍ਰੀਤ ਸਿੰਘ ਇੰਸਾਂ ਵਾਸੀ ਬੱਲੂਆਣਾ, ਸਾਧਾ ਸਿੰਘ ਇੰਸਾਂ ਵਾਸੀ ਦਿਉਣ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਰਿਸ਼ੇਤਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਮੌਜ਼ੂਦ ਸੀ।
ਡੇਰਾ ਸੱਚਾ ਸੌਦਾ ਸਮਾਜ ਨੂੰ ਕਰ ਰਿਹੈ ਜਾਗਰੂਕ : ਸਰਪੰਚ | Body Donation
ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਸਰੀਰ ਦਾਨ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਨਿਤ ਦਿਨ ਪਣਪ ਰਹੀਆਂ ਬਿਮਾਰੀਆਂ ਬਾਰੇ ਜਾਨਣ ਦਾ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਅਜਿਹੇ ਕਾਰਜਾਂ ਨਾਲ ਇਨਸਾਨੀਅਤ ਦੀ ਸੱਚੀ ਸੇਵਾ ਕਰ ਰਿਹਾ ਤੇ ਸਮਾਜ ਨੂੰ ਵੀ ਜਾਗਰੂਕ ਕਰ ਰਿਹਾ ਹੈ। ਸਮਾਜ ਦੇ ਲੋਕਾਂ ਨੂੰ ਇਸ ਮੁਹਿੰਮ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ।
