MLA Pathanmajra Court Hearing: ਵਿਧਾਇਕ ਪਠਾਣਮਾਜਰਾ ਨੂੰ ਮਾਇਨਿੰਗ ਕੇਸ ’ਚ ਅਦਾਲਤ ’ਚ ਕੀਤਾ ਪੇਸ਼
ਪੁਲਿਸ ਅਨੁਸਾਰ ਵਿਧਾਇਕ ਨੇ ਕੀਤਾ ਸਿਰੰਡਰ, ਬਾਅਦ ’ਚ ਲਵਾਗੇ ਰਿਮਾਂਡ, ਅਦਾਲਤੀ ਕਾਰਵਾਈ ਤੋਂ ਬਾਅਦ ਮੁੜ ਬਠਿੰਡਾ ਜੇਲ੍ਹ ਭੇਜਿਆ
MLA Pathanmajra Court Hearing: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬਠਿੰਡਾ ਜੇਲ੍ਹ ਵਿੱਚ ਬੰਦ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲਿਸ ਵੱਲੋਂ ਸਖ਼ਤ ਸਰੁੱਖਿਆ ਪ੍ਰਬੰਧਾਂ ਹੇਠ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਮੁੜ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਵਿਧਾਇਕ ਵੱਲੋਂ ਮਾਈਨਿੰਗ ਐਕਟ ਤਹਿਤ ਜੋ ਕੇਸ ਦਰਜ਼ ਹੋਇਆ ਸੀ, ਉਸ ਵਿੱਚ ਸਿਰੰਡਰ ਕੀਤਾ ਗਿਆ ਹੈ, ਜਿਸ ਤਹਿਤ ਹੀ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲਿਸ ਅੱਜ ਦੁਪਹਿਰ ਮੌਕੇ ਬਠਿੰਡਾ ਜੇਲ੍ਹ ਜੋਂ ਇੱਥੇ ਪਟਿਆਲਾ ਅਦਾਲਤ ਵਿੱਚ ਲੈ ਕੇ ਪੱਜੀ। ਪਠਾਣਮਾਜਰਾ ਵੱਲੋਂ ਅੱਜ ਪੈਂਟ-ਸਰਟ ਪਾਈ ਹੋਈ ਸੀ ਅਤੇ ਉਹ ਬਹੁਤ ਰਿਲੈਕਸ ਨਜ਼ਰ ਆ ਰਹੇ ਸੀ। ਗੱਡੀ ਵਿੱਚੋਂ ਉੱਤਰ ਕੇ ਉਨ੍ਹਾਂ ਵੱਲੋਂ ਇੱਥੇ ਇੱਕ ਪੁਲਿਸ ਮੁਲਾਜ਼ਮ ਨਾਲ ਹੱਥ ਵੀ ਮਿਲਾਇਆ। ਇਸ ਦੌਰਾਨ ਪਠਾਣਮਾਜਰਾ ’ਤੇ ਪੁਲਿਸ ਵੱਲੋਂ 5 ਸਤੰਬਰ 2025 ਨੂੰ ਮਾਈਨਿੰਗ ਐਕਟ ਤਹਿਤ ਕੇਸ਼ ਦਰਜ਼ ਕੀਤਾ ਸੀ ਅਤੇ ਪੁਲਿਸ ਅੱਜ ਉਸ ਕੇਸ ਵਿੱਚ ਹੀ ਇੱਥੇ ਲੈ ਕੇ ਆਈ ਸੀ।
ਇਹ ਵੀ ਪੜ੍ਹੋ: Jammu News: ਊਧਮਪੁਰ ’ਚ ਯਾਤਰੀ ਬੱਸ ਖੱਡ ’ਚ ਡਿੱਗੀ, 12 ਦੀ ਮੌਤ, ਕਈ ਜ਼ਖਮੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਠਾਣਮਾਜਰਾ ਵੱਲੋਂ ਮਾਈਨਿੰਗ ਐਕਟ ਕੇਸ ਵਿੱਚ ਸਿਰੰਡਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਫੋਰਮਲੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿੱਚ ਜਾਂਚ ਦੌਰਾਨ ਉਸ ਦੇ ਰਿਮਾਂਡ ਦੀ ਅਦਾਲਤ ਕੋਲੋਂ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਬਰ-ਜਨਾਹ ਵਾਲੇ ਮਾਮਲੇ ਵਿੱਚ ਨਿਆਇਕ ਹਿਰਾਸਤ ਵਿੱਚ ਹੋਰ ਵਾਧਾ ਹੋ ਗਿਆ ਹੈ। ਜਦੋਂ ਉਨ੍ਹਾਂ ਤੋਂ ਇਸ ਵਕਫ਼ੇ ਦੌਰਾਨ ਪੁਲਿਸ ਦੇ ਹੱਥ ਕੀ ਕੁਝ ਲੱਗਿਆ ਸਬੰਧੀ ਪੁੱਛਿਆ ਗਿਆ ਤਾ ਉਨ੍ਹਾਂ ਨੂੰ ਇਸ ਨੂੰ ਇਨਵੈਸਟੀਗੇਸ਼ਨ ਦਾ ਵਿਸ਼ਾ ਦੱਸਦਿਆ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤੀ ਕਾਰਵਾਈ ਤੋਂ ਬਾਅਦ ਪਠਾਣਮਾਜਰਾ ਨੂੰ ਬਠਿੰਡਾ ਜੇਲ੍ਹ ਹੀ ਲਿਜਾਇਆ ਜਾਵੇਗਾ।
