Prez Lee India Visit: ਰਾਸ਼ਟਰਪਤੀ ਭਵਨ ਵਿਖੇ ਕੋਰੀਆਈ ਮਹਿਮਾਨਾਂ ਦਾ ਸੁਆਗਤ
ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
Prez Lee India Visit: ਨਵੀਂ ਦਿੱਲੀ (ਏਜੰਸੀ)। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਭਾਰਤ ਦੇ ਦੌਰੇ ’ਤੇ ਹਨ। ਸੋਮਵਾਰ ਨੂੰ ਰਾਸ਼ਟਰਪਤੀ ਭਵਨ ਦੇ ਵਿਹੜੇ ’ਚ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕੋਰੀਆ ਤੋਂ ਆਏ ਰਾਜ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਰਾਸ਼ਟਰਪਤੀ ਲੀ ਨੇ ਰਾਜਘਾਟ ਦਾ ਵੀ ਦੌਰਾ ਕੀਤਾ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਲੀ ਦੇ ਨਾਲ ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਕਿਮ ਹੀ-ਕਯੁੰਗ ਵੀ ਸਨ। ਵਿਦੇਸ਼ ਮੰਤਰਾਲੇ ਨੇ ਰਾਸ਼ਟਰਪਤੀ ਲੀ ਦੀ ਫੇਰੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ।
Read Also : ਅਮਰੀਕਾ ਦਾ ਚੀਨ ਤੋਂ ਆ ਰਹੇ ਈਰਾਨੀ ਜਹਾਜ਼ ’ਤੇ ਕਬਜ਼ਾ
ਪ੍ਰਧਾਨ ਮੰਤਰੀ ਮੋਦੀ ਨਾਲ ਮਹੱਤਵਪੂਰਨ ਦੁਵੱਲੀ ਮੁਲਾਕਾਤ
ਰਾਸ਼ਟਰਪਤੀ ਲੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੁਲਾਕਾਤ ਵੀ ਕਰਨਗੇ। ਦੋਵੇਂ ਨੇਤਾ ਜਹਾਜ਼ ਨਿਰਮਾਣ, ਵਪਾਰ, ਨਿਵੇਸ਼, ਏਆਈ ਤੇ ਸੈਮੀਕੰਡਕਟਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਚਰਚਾ ਕਰਨਗੇ। ਉਹ ਮਹੱਤਵਪੂਰਨ ਤੇ ਉੱਭਰ ਰਹੀਆਂ ਤਕਨਾਲੋਜੀਆਂ, ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ’ਤੇ ਵੀ ਚਰਚਾ ਕਰਨਗੇ। Prez Lee India Visit
