Sunam News: ਸ਼ਾਰਟ ਸਰਕਟ ਕਾਰਨ ਗੋਦਾਮ 'ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਫਾਇਰ ਬ੍ਰਿਗੇਡ ਪਹੁੰਚੀ, ਵੱਡਾ ਹਾਦਸਾ ਟਲਿਆ

Ravinder Sharma Picture
Published On

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸੁਨਾਮ ਵਿੱਚ ਬੱਸ ਸਟੈਂਡ ਦੇ ਸਾਹਮਣੇ ਸਥਿਤ ਐਪਲ ਫੋਮ ਨਾਮਕ ਗੋਦਾਮ ਵਿੱਚ ਦੇਰ ਰਾਤ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

 ਦੁਕਾਨ ਮਾਲਕ ਪੰਕਜ ਜਿੰਦਲ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਬਿਜਲੀ ਜਾਣ ਤੋਂ ਬਾਅਦ ਜਦੋਂ ਸਪਲਾਈ ਮੁੜ ਆਈ ਤਾਂ ਓਵਰਲੋਡ ਕਾਰਨ ਸਪਾਰਕਿੰਗ ਹੋਈ, ਜਿਸ ਨਾਲ ਗੋਦਾਮ 'ਚ ਪਿਆ ਪਲਾਸਟਿਕ ਫਰਨੀਚਰ ਅਤੇ ਹੋਰ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਬਿਲਡਿੰਗ, ਵਾਇਰਿੰਗ, ਕੈਮਰੇ ਅਤੇ ਲੈਂਟਰ ਆਦਿ ਸੜਨ ਨਾਲ ਕਾਫੀ ਨੁਕਸਾਨ ਹੋਇਆ, ਜਦਕਿ ਗੋਦਾਮ ਵਿੱਚ ਪਿਆ ਸਮਾਨ ਵੀ ਭਾਰੀ ਮਾਤਰਾ ਵਿੱਚ ਸੜ ਗਿਆ।

Sunam-News

ਇਸ ਤੋਂ ਇਲਾਵਾ ਸਮਾਨ ਬਾਹਰ ਕੱਢਣ ਦੌਰਾਨ ਹੋਈ ਟੁੱਟ-ਫੁੱਟ ਨਾਲ ਵੀ ਵੱਡਾ ਨੁਕਸਾਨ ਹੋਇਆ ਹੈ। ਕੁੱਲ ਮਿਲਾ ਕੇ ਕਰੀਬ 10 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੰਕਜ ਜਿੰਦਲ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਲੇਬਰ ਦਾ ਫੋਨ ਆਉਣ 'ਤੇ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ। ਮੁਹੱਲੇ ਦੇ ਲੋਕਾਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਉਣ ਵਿੱਚ ਸਹਿਯੋਗ ਦਿੱਤਾ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।

About The Author

Related Posts