US Iran Conflict: ਅਮਰੀਕਾ ਦਾ ਚੀਨ ਤੋਂ ਆ ਰਹੇ ਈਰਾਨੀ ਜਹਾਜ਼ ’ਤੇ ਕਬਜ਼ਾ

ਹੋਰਮੁਜ਼ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਈਰਾਨ ਬੋਲਿਆ, ਜਲਦ ਜਵਾਬ ਦੇਵਾਂਗੇ

Khushdeep Singh Picture
Published On

US Iran Conflict: ਤਹਿਰਾਨ (ਏਜੰਸੀ)। ਅਮਰੀਕਾ ਨੇ ਇੱਕ ਈਰਾਨੀ ਕਾਰਗੋ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਅਨੁਸਾਰ, ਟੋਸਕਾ ਨਾਂਅ ਦਾ ਜਹਾਜ਼, ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਅਮਰੀਕੀ ਵਿਨਾਸ਼ਕਾਰੀ ਯੂਐਸਐਸ ਸਪ੍ਰੂਆਂਸ ਵੱਲੋਂ ਰੋਕਿਆ ਗਿਆ। ਟਰੰਪ ਅਨੁਸਾਰ, ਜਹਾਜ਼ ਨੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਤੋਂ ਬਾਅਦ ਅਮਰੀਕੀ ਮਰੀਨ ਨੇ ਇਸ ਨੂੰ ਰੋਕਿਆ। ਉਸਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਜਹਾਜ਼ ਇਸ ਸਮੇਂ ਸਾਡੇ ਨਿਯੰਤਰਣ ’ਚ ਹੈ। ਸਾਡੇ ਕੋਲ ਇਹ ਪੂਰੀ ਤਰ੍ਹਾਂ ਨਿਯੰਤਰਣ ’ਚ ਹੈ ਤੇ ਅੰਦਰ ਕੀ ਹੈ ਇਸਦੀ ਜਾਂਚ ਕਰ ਰਹੇ ਹਾਂ।’

ਇਸ ਦੌਰਾਨ, ਈਰਾਨ ਦੇ ਹਜ਼ਰਤ ਖਾਤਮ ਅਲ-ਅੰਬੀਆ ਫੌਜੀ ਹੈੱਡਕੁਆਰਟਰ ਨੇ ਕਿਹਾ ਕਿ ਅਮਰੀਕਾ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਤੇ ਓਮਾਨ ਦੀ ਖਾੜੀ ’ਚ ਇੱਕ ਈਰਾਨੀ ਵਪਾਰੀ ਜਹਾਜ਼ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸਦੀ ਨੇਵੀਗੇਸ਼ਨ ਪ੍ਰਣਾਲੀ ’ਚ ਵਿਘਨ ਪਿਆ। ਤਸਨੀਮ ਮੀਡੀਆ ਦੇ ਅਨੁਸਾਰ, ਜਹਾਜ਼ ਚੀਨ ਤੋਂ ਈਰਾਨ ਜਾ ਰਿਹਾ ਸੀ। ਈਰਾਨ ਨੇ ਇਸਨੂੰ ਸਮੁੰਦਰੀ ਡਾਕੂ ਕਰਾਰ ਦਿੱਤਾ ਤੇ ਕਿਹਾ ਕਿ ਉਹ ਜਲਦੀ ਹੀ ਜਵਾਬ ਦੇਵੇਗਾ।

Read Also : ਨਹਿਰਾਂ ਦੇ ਗੰਧਲੇ ਪਾਣੀ ਤੋਂ ਲੋਕ ਡਾਢੇ ਪ੍ਰੇਸ਼ਾਨ, ਦੂਰੋਂ ਪਾਣੀ ਲਿਆਉਣ ਲਈ ਮਜ਼ਬੂਰ

ਪਿਛਲੇ 24 ਘੰਟਿਆਂ ਤੋਂ 5 ਵੱਡੇ ਅਪਡੇਟਸ | US Iran Conflict
  1. ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ : ਈਰਾਨ ਨੇ ਹੋਰਮੁਜ਼ ਜਲਡਮਰੂ ’ਚ ਦੋ ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ ਕੀਤੀ। 14 ਜਹਾਜ਼ਾਂ ਨੂੰ ਰੋਕਿਆ ਗਿਆ, 13 ਵਾਪਸ ਆ ਗਏ। ਭਾਰਤ ਨੇ ਰਾਜਦੂਤ ਨੂੰ ਤਲਬ ਕੀਤਾ ਤੇ ਵਿਰੋਧ ਕੀਤਾ।
  2. ਹੋਰਮੁਜ਼ ਜਲਡਮਰੂ ਫਿਰ ਬੰਦ : ਈਰਾਨ ਨੇ ਅਮਰੀਕਾ ’ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਜਲਡਮਰੂ ਨੂੰ ਫਿਰ ਬੰਦ ਕਰ ਦਿੱਤਾ।
  3. ਦੂਜੀ ਮੀਟਿੰਗ ’ਤੇ ਸ਼ੱਕ : ਈਰਾਨ ਨੇ ਇਸਲਾਮਾਬਾਦ ’ਚ ਦੂਜੇ ਦੌਰ ਦੀ ਸ਼ਾਂਤੀ ਵਾਰਤਾ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਈਰਾਨ ਨੇ ਇਸ ਫੈਸਲੇ ਦਾ ਮੁੱਖ ਕਾਰਨ ਅਮਰੀਕੀ ਮੰਗਾਂ ਤੇ ਹੋਰ ਉਪਾਵਾਂ ਾ ਹਵਾਲਾ ਦਿੱਤਾ ਹੈ।
  4. ਜੇਡੀ ਵੈਂਸ ਦਾ ਦੌਰਾ ਮੁਲਤਵੀ : ਪਾਕਿਸਤਾਨ ’ਚ ਦੂਜੇ ਦੌਰ ਦੀ ਗੱਲਬਾਤ ਲਈ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਟਰੰਪ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸੁਰੱਖਿਆ ਚਿੰਤਾਵਾਂ ਕਾਰਨ ਵੈਨਸ ਇਸਲਾਮਾਬਾਦ ਦੀ ਯਾਤਰਾ ਨਹੀਂ ਕਰਨਗੇ।
  5. ਟਰੰਪ ਦੀ ਚੇਤਾਵਨੀ : ਟਰੰਪ ਨੇ ਕਿਹਾ ਹੈ ਕਿ ਇਹ ਈਰਾਨ ਦਾ ਸ਼ਾਂਤੀ ਸਮਝੌਤੇ ’ਤੇ ਪਹੁੰਚਣ ਦਾ ਆਖਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਰਗੀਆਂ ਗਲਤੀਆਂ ਨਹੀਂ ਦੁਹਰਾਉਣਗੇ।
US Iran Conflict
US Iran Conflict: ਅਮਰੀਕਾ ਦਾ ਚੀਨ ਤੋਂ ਆ ਰਹੇ ਈਰਾਨੀ ਜਹਾਜ਼ ’ਤੇ ਕਬਜ਼ਾ

About The Author

Related Posts