Heat Waves: ਇੱਕਦਮ ਬਦਲੇ ਮੌਸਮ ਨੇ ਵਧਾਈ ਚਿੰਤਾ, ਲੋਅ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਜਾਰੀ

ਲੋਅ ਤੋਂ ਬਚੋ: ਸਿਹਤ ਵਿਭਾਗ ਨੇ ਜਾਰੀ ਕੀਤੀਆਂ ਅਹਿਮ ਹਦਾਇਤਾਂ

Ravinder Sharma Picture
Published On

ਲੁਧਿਆਣਾ (ਰਘਬੀਰ ਲੁਧਿਆਣਾ) ਜ਼ਿਲ੍ਹੇ ਵਿੱਚ ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਰਮਨਦੀਪ ਕੌਰ ਵੱਲੋਂ ਹੀਟਵੇਵ ਸਬੰਧੀ ਐਡਵਾਇਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜੀਂਦੇ ਬਚਾਅ ਉਪਾਅ ਅਪਣਾਉਣ ਦੀ ਅਪੀਲ ਕੀਤੀ ਗਈ ਹੈ। ਸਿਹਤ ਵਿਭਾਗ ਮੁਤਾਬਕ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚਦਾ ਹੈ ਤਾਂ ਡੀਹਾਈਡਰੇਸ਼ਨ, ਹੀਟ ਏਗਜ਼ਾਸ਼ਨ ਅਤੇ ਹੀਟ ਸਟ?ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

Heat-Vaeve
Heat Waves: ਇੱਕਦਮ ਬਦਲੇ ਮੌਸਮ ਨੇ ਵਧਾਈ ਚਿੰਤਾ, ਲੋਅ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਜਾਰੀ

ਡਾ. ਕੌਰ ਨੇ ਕਿਹਾ ਕਿ ਹੀਟਵੇਵ ਦੌਰਾਨ ਕੁਝ ਵਰਗਾਂ ਲਈ ਖਾਸ ਖਤਰਾ ਹੁੰਦਾ ਹੈ, ਜਿਨ੍ਹਾਂ ਵਿੱਚ 60 ਸਾਲ ਤੋਂ ਉੱਪਰ ਦੇ ਬਜ਼ੁਰਗ, ਛੋਟੇ ਬੱਚੇ, ਗਰਭਵਤੀ ਔਰਤਾਂ, ਦਿਲ, ਸ਼ੂਗਰ ਜਾਂ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਵਿਅਕਤੀ ਅਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰ, ਕਿਸਾਨ ਅਤੇ ਨਿਰਮਾਣ ਮਜ਼ਦੂਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉੱਚ-ਖਤਰੇ ਵਾਲੇ ਵਰਗ ਸਿੱਧੀ ਧੁੱਪ ਤੋਂ ਬਚਣ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ।

Read Also :  ਵਿਧਾਇਕ ਪਠਾਣਮਾਜਰਾ ਨੂੰ ਮਾਇਨਿੰਗ ਕੇਸ ’ਚ ਅਦਾਲਤ ’ਚ ਕੀਤਾ ਪੇਸ਼

ਡਾ. ਕੌਰ ਨੇ ਦੱਸਿਆ ਕਿ ਬਾਹਰ ਕੰਮ ਕਰਨ ਵਾਲੇ ਲੋਕ ਸਵੇਰੇ ਜਾਂ ਸ਼ਾਮ ਦੇ ਸਮੇਂ ਕੰਮ ਕਰਨ, ਛਾਂ ਵਿੱਚ ਅਰਾਮ ਕਰਨ ਅਤੇ ਵਾਰ-ਵਾਰ ਪਾਣੀ ਪੀਣ ਦੀ ਆਦਤ ਬਣਾਉਣ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਨ ਹੀਟਵੇਵ ਨਾਲ ਸਬੰਧਿਤ ਮਰੀਜ਼ਾਂ ਦੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਓਆਰਐੱਸ, ਦਵਾਈਆਂ ਅਤੇ ਐਮਰਜੈਂਸੀ ਸਹੂਲਤਾਂ ਉਪਲਬਧ ਹਨ। ਅੰਤ ਵਿੱਚ ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਸਬੰਧੀ ਜਾਣਕਾਰੀ ਤੇ ਨਜ਼ਰ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ। 

About The Author

Related Posts